ਨਿਊਜ਼ੀਲੈਂਡ ਦੀ ਯੂਨੀਵਰਸਿਟੀ ਆਫ਼ ਕੈਂਟਰਬਰੀ ਵਿਚ ਪੰਜਾਬੀ ਕੁੜੀ ਡਾ: ਸਲੋਨੀ ਪਾਲ ਬਣੀ ਸਹਾਇਕ ਲੈਕਚਰਾਰ
Published : Apr 21, 2021, 12:08 am IST
Updated : Apr 21, 2021, 12:08 am IST
SHARE ARTICLE
image
image

ਨਿਊਜ਼ੀਲੈਂਡ ਦੀ ਯੂਨੀਵਰਸਿਟੀ ਆਫ਼ ਕੈਂਟਰਬਰੀ ਵਿਚ ਪੰਜਾਬੀ ਕੁੜੀ ਡਾ: ਸਲੋਨੀ ਪਾਲ ਬਣੀ ਸਹਾਇਕ ਲੈਕਚਰਾਰ

ਔਕਲੈਂਡ, 20 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ): ਜਲੰਧਰ ਕੈਂਟ ਦੀ ਡਾ: ਸਲੋਨੀ ਪਾਲ ਨੇ ਅਨੁਕੂਲ ਪ੍ਰਕਾਸ਼ ਵਿਗਿਆਨ ਦੇ ਵਿਚ ਪੜ੍ਹਾਈ ਕਰ ਕੇ ਅੰਤਰਰਾਸ਼ਟਰੀ ਪੱਧਰ ਤਕ ਉਚੀਆਂ ਬੁਲੰਦੀਆਂ ਨੂੰ ਸਾਬਤ ਕਰਦਿਆਂ ਕੈਂਟਰਬਰੀ ਯੂਨੀਵਰਸਿਟੀ ਦੇ ਵਿਚ ਬਤੌਰ ਸਹਾਇਕ ਲੈਕਚਰਾਰ ਬਣ ਕੇ ਕੁੜੀਆਂ ਲਈ ਇਕ ਮਿਸਾਲ ਪੇਸ਼ ਕੀਤੀ। ਮਾਊਂਟ ਜੌਹਨ ਅਬਜ਼ਰਬੇਟਰੀ ਲੇਕ ਟੀਕਾਪੂ ਵਿਖੇ ਇਸ ਨੇ ਅਪਣਾ ਖੋਜਕਾਰਜ ਪੂਰਾ ਕੀਤਾ। ਡਾ. ਸਲੋਨੀ ਪਾਲ ਦਾ ਵਿਆਹ 6 ਕੁ ਸਾਲ ਪਹਿਲਾਂ ਸੋਫੀ ਪਿੰਡ ਵਿਖੇ ਅਮਨ ਸਮਰਾਟ ਨਾਲ ਹੋਇਆ ਸੀ। ਸਹੁਰਿਆਂ ਦੇ ਸਤਿਕਾਰ ਅਤੇ ਹੱਲਾਸ਼ੇਰੀ ਨੇ ਇਸ ਕੁੜੀ ਨੂੰ ਪੜ੍ਹਾਈ ਜਾਰੀ ਰੱਖਣ ਵਿਚ ਅਪਣਾ ਪੂਰਾ ਯੋਗਦਾਨ ਦਿਤਾ। 2015 ਦੇ ਵਿਚ ਉਹ ਅਪਣੇ ਪਤੀ ਅਮਨ ਸਮਾਰਟ ਦੇ ਨਾਲ ਨਿਊਜ਼ੀਲੈਂਡ ਅਗਲੇਰੀ ਪੜ੍ਹਾਈ ਵਾਸਤੇ ਪਹੁੰਚੀ।ਲਵਲੀ ਇੰਸਟੀਚਿਊਟ ਆਫ਼ ਟੈਕਨਾਲੋਜੀ ਤੋਂ ਇਸ ਨੇ ਬੈਚਲਰ ਆਫ਼ ਟੈਕਨਾਲੋਜੀ ਕੀਤੀ ਜਦ ਕਿ ਡਾ. ਬੀ. ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਤੋਂ ਇਸ ਨੇ ਮਾਸਟਰ ਕੀਤੀ। ਇਸ ਹੋਣਹਾਰ ਕੁੜੀ ਨੇ ਅਪਣੀ ਤੇਜ਼ ਬੁੱਧੀ ਦਾ ਪ੍ਰਦਰਸ਼ਨ ਕਰਦਿਆਂ ‘ਮਲਟੀ ਸਕੇਲ ਮੈਥਡ ਫ਼ਾਰ ਡੀਕੋਨਵੋਲੁਸ਼ਨ ਫ਼ਰਾਮ ਵੇਵਫ਼ਰੰਟ ਸੈਂਸਿੰਗ’ ਦੇ ਵਿਚ ਪੀ. ਐਚ. ਡੀ. ਕਰ ਮਾਰੀ। ਇਸ ਦੇ ਖੋਜ ਖੇਤਰ ਵਿਚ ਇਹ ਸ਼ਾਮਲ ਸੀ ਕਿ ਅਨੁਕੂਲ ਪ੍ਰਕਾਸ਼ ਸਾਇੰਸ ਦੀ ਵਰਤੋਂ ਕਰਦਿਆਂ ਕਿਸ ਤਰ੍ਹਾਂ ਸਾਫ਼ਟਵੇਅਰ ਦੇ ਰਾਹੀਂ ਉਚ ਮਿਆਰੀ ਖੁਗੋਲ ਦੀਆਂ ਸਾਫ਼ ਅਤੇ ਸਪੱਸ਼ਟ ਤਸਵੀਰਾਂ ਲਈਆਂ ਜਾਣ। 

SHARE ARTICLE

ਏਜੰਸੀ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement