‘ਗੁਰਦਵਾਰਾ ਰਕਾਬ ਗੰਜ ਸਾਹਿਬ ਦੀ ਹਦੂਦ ਅੰਦਰ ਸਾਡੀ ਪਾਰਟੀ (ਜਾਗੋ) ਨੂੰ ਵੀ ਦਫ਼ਤਰ ਅਲਾਟ ਕਰੋ’
Published : Apr 21, 2022, 12:06 am IST
Updated : Apr 21, 2022, 12:06 am IST
SHARE ARTICLE
image
image

‘ਗੁਰਦਵਾਰਾ ਰਕਾਬ ਗੰਜ ਸਾਹਿਬ ਦੀ ਹਦੂਦ ਅੰਦਰ ਸਾਡੀ ਪਾਰਟੀ (ਜਾਗੋ) ਨੂੰ ਵੀ ਦਫ਼ਤਰ ਅਲਾਟ ਕਰੋ’

ਨਵੀਂ ਦਿੱਲੀ, 20 ਅਪ੍ਰੈਲ  (ਅਮਨਦੀਪ ਸਿੰਘ): ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਰਕਾਬ ਗੰਜ ਸਾਹਿਬ ਦੀ ਹਦੂਦ ਅੰਦਰ ਆਪਣਾ ਦਫ਼ਤਰ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਤੋਂ ਮੁਕਤ ਕਰਵਾਉਣ ਪਿਛੋਂ ਹੁਣ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਦੀ ਸਰਪ੍ਰਸਤੀ ਵਾਲੀ ਪਾਰਟੀ ਨੇ ਦਿੱਲੀ ਕਮੇਟੀ ਪ੍ਰਧਾਨ ਸ.ਹਰਮੀਤ ਸਿੰਘ ਕਾਲਕਾ ਨੂੰ ਈ ਮੇਲ ਰਾਹੀਂ ਚਿੱਠੀ ਭੇਜ ਕੇ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਵੀ ਦਫ਼ਤਰ ਅਲਾਟ ਕੀਤਾ ਜਾਵੇ ਕਿਉਂਕਿ ਬਾਕੀ ਧਾਰਮਕ ਪਾਰਟੀਆਂ ਨੂੰ ਵੀ ਦਫ਼ਤਰ ਅਲਾਟ ਕੀਤੇ ਗਏ ਹੋਏ ਹਨ।
ਅੱਜ ਇਥੇ ਜਾਗੋ ਪਾਰਟੀ ਦੇ ਸਕੱਤਰ ਜਨਰਲ ਡਾ.ਪਰਮਿੰਦਰਪਾਲ ਸਿੰਘ ਨੇ ਕਮੇਟੀ ਪ੍ਰਧਾਨ ਨੂੰ ਭੇਜੀ ਈ ਮੇਲ ਦਾ ਹਵਾਲਾ ਦੇ ਕੇ ਜਾਗੋ ਪਾਰਟੀ ਦੇ ਕੌਮੀ ਕਾਰਜਾਂ ਬਾਰੇ ਦੱਸਦੇ ਹੋਏ ਮੰਗ ਕੀਤੀ ਹੈ ਕਿ ਪਾਰਟੀ ਨੂੰ ਦਫ਼ਤਰ ਅਲਾਟ ਕੀਤਾ ਜਾਵੇ।
‘ਜਾਗੋ’ ਪਾਰਟੀ ਵਲੋਂ ਜਾਰੀ ਬਿਆਨ ‘ਚ ਡਾ. ਪਰਮਿੰਦਰ ਪਾਲ ਸਿੰਘ ਨੇ ਕਾਲਕਾ ਨੂੰ ਕਿਹਾ, ‘  ਮੀਡੀਆ ਖਬਰਾਂ ਤੋਂ ਸਾਨੂੰ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਆਪ ਜੀ ਨੇ ਸੋਸਾਇਟੀ ਐਕਟ ਤਹਿਤ ਨਵੀਂ ਬਣਾਈ ਆਪਣੀ ਪਾਰਟੀ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਖੇ ਸ਼੍ਰੋਮਣੀ ਅਕਾਲੀ ਦਲ ਦਾ ਦਫਤਰ ਅਲਾਟ ਕਰਨ ਲਈ ਆਪਣੀ ਸਹਿਮਤੀ ਪ੍ਰਗਟਾਈ ਹੈ। ਜਦਕਿ ਆਪ ਜੀ ਦੀ ਨਵੀਂ ਪਾਰਟੀ ਨੂੰ ਅਜੇ ਤੱਕ ਕੋਈ ਵੀ ਚੋਣ ਨਿਸ਼ਾਨ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਤੋਂ ਪ੍ਰਾਪਤ ਨਹੀਂ ਹੋਇਆ ਹੈ। ਜਿਸਦਾ ਸਿੱਧਾ ਅਰਥ ਹੈ ਕਿ ਆਪ ਜੀ ਦੀ ਇਸ ਪਾਰਟੀ ਨੇ ਦਿੱਲੀ ਕਮੇਟੀ ਦੀਆਂ ਆਮ ਚੋਣਾਂ ਵਿੱਚ ਕਦੇ ਹਿੱਸਾ ਨਹੀਂ ਲਿਆ ਹੈ। 2021 ਦੀਆਂ ਆਮ ਚੋਣਾਂ ਆਪ ਅਤੇ ਆਪ ਜੀ ਦੇ ਸਾਰੇ ਸਾਥੀ ਕਮੇਟੀ ਮੈਂਬਰ ਸ੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ’ਬਾਲਟੀ’ ’ਤੇ ਚੋਣ ਜਿੱਤੇ ਸਨ। ਇਸ ਲਈ ਆਪ ਜੀ ਦਾ ਦਫਤਰ ਲਈ ਦਾਅਵਾ ਕਰਨਾ ਜਾਇਜ਼ ਹੀ  ਨਹੀਂ ਹੈ।
ਆਪ ਜੀ ਕੋਲ ਕੌਮੀ ਕਾਰਜਾਂ ਲਈ ਵੈਸੇ ਵੀ ਦਿੱਲੀ ਕਮੇਟੀ ਦਫ਼ਤਰ ਮੌਜੂਦ ਹੈ। ਇਸ ਲਈ ਦਿੱਲੀ ਕਮੇਟੀ ਦੀ ਪੁਰਾਣੀ ਰਵਾਇਤ ਦੀ ਪਾਲਣਾ ਕਰਦੇ ਹੋਏ ਪੰਥਕ ਹਿੱਤਾਂ ਲਈ ਕਾਰਜਸ਼ੀਲ ਜਥੇਬੰਦੀਆਂ ਨੂੰ ਹੀ ਦਫਤਰ ਅਲਾਟ ਕੀਤੇ ਜਾਣ।‘
ਉਨ੍ਹਾਂ ਕਿਹਾ,ਜਾਗੋ ਪਾਰਟੀ ਨੇ 2021 ਦੀਆਂ ਆਮ ਚੋਣਾਂ ਵਿੱਚ ਰੱਖੜੀ ਵਾਲੇ ਦਿਨ ਹੋਈ ਘੱਟ ਪੋਲਿੰਗ ਦੇ ਬਾਵਜੂਦ ਆਪਣੀ ਦਮਦਾਰ ਹਾਜ਼ਰੀ ਦਰਜ਼ ਕਰਵਾਈ ਸੀ। ਪਹਿਲੀ ਵਾਰ ਨਵੀਂ ?ਪਾਰਟੀ ਦੇ ਤੌਰ ’ਤੇ 46 ਵਿਚੋਂ 41 ਸੀਟਾਂ ’ਤੇ ਚੋਣ ਲੜਣ ਦੇ ਬਾਵਜੂਦ 15.4 ਫੀਸਦੀ ਵੋਟ ਸ਼ੇਅਰ ਜਾਗੋ ਪਾਰਟੀ ਨੇ ਪ੍ਰਾਪਤ ਕਰਦੇ ਹੋਏ 3 ਸੀਟਾਂ ਉੱਤੇ ਜਿੱਤ ਪ੍ਰਾਪਤ ਕੀਤੀ ਸੀ ਤੇ ਕਈ ਸੀਟਾਂ ਮਾਮੂਲੀ ਫ਼ਰਕ ਨਾਲ ਗਵਾਈਆਂ ਹਨ। ਪੰਥ ਅਤੇ ਪੰਜਾਬ ਪ੍ਰਤੀ ਆਪਣੀ ਜ਼ਿੰਮੇਵਾਰੀਆਂ ਨਿਭਾਉਣ ਲਈ ਅਸੀਂ ਹਮੇਸ਼ਾ ਸੁਹਿਰਦਤਾ ਨਾਲ ਯਤਨਸ਼ੀਲ ਰਹੇ ਹਾਂ ਤੇ ਅੱਗੇ ਵੀ ਕਾਰਜਸ਼ੀਲ ਰਹਾਂਗੇ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement