ਸਾਬਕਾ DGP ਤੇ DIG 'ਤੇ ਹੋਵੇਗੀ ਸਖ਼ਤ ਕਾਰਵਾਈ, NDPS ਤੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰਨ ਦੀ ਮਿਲੀ ਮਨਜ਼ੂਰੀ 
Published : Apr 21, 2022, 3:47 pm IST
Updated : Apr 21, 2022, 3:47 pm IST
SHARE ARTICLE
Lakhminder Singh Jakhar
Lakhminder Singh Jakhar

ਇਹ ਮਾਮਲੇ 2005-2011 ਤੱਕ ਦੇ ਹਨ ਜਦ ਉਹ ਫਿਰੋਜ਼ਪੁਰ ਜੇਲ੍ਹ ਵਿਚ ਸੁਪਰਡੈਂਟ ਵਜੋਂ ਤਾਇਨਾਤ ਸਨ।

 

ਚੰਡੀਗੜ੍ਹ - ਪੰਜਾਬ ਦੇ ਦੋ ਸਾਬਕਾ ਅਧਿਕਾਰੀਆਂ ਵਿਰੁੱਧ ਐੱਨਡੀਪੀਐੱਸ ਤੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰਨ ਦੀ ਮਨਜ਼ੂਰੀ ਦਿੱਤੀ ਹੈ। ਦਰਅਸਲ ਸਾਬਕਾ ਡੀਆਈਜੀ ਲਖਮਿੰਦਰ ਸਿੰਘ ਜਾਖੜ ਤੇ ਡੀਜੀਪੀ ਸੁਖਦੇਵ ਸਿੰਘ ਸੱਗੂ ’ਤੇ ਦੋਸ਼ ਹੈ ਕਿ ਜੋ ਫਿਰੋਜ਼ਪੁਰ ਜ਼ੇਲ੍ਹ ਵਿਚ ਕੈਦੀਆਂ ਤੋਂ ਨਸ਼ੀਲੇ ਪਦਾਰਥ ਮਿਲ ਦੇ ਸਨ ਉਹਨਾਂ ਦਾ ਇਹਨਾਂ ਦੋ ਸਾਬਕਾ ਅਫ਼ਸਰਾਂ ਨੇ ਆਪਣੇ ਪੱਧਰ ਉਤੇ ਹੀ ਨਿਬੇੜਾ ਕਰ ਦਿੱਤਾ ਸੀ ਤੇ ਇਸ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਨਹੀਂ ਦਿੱਤੀ। ਇਹਨਾਂ ਦੋਨਾਂ ਅਫ਼ਸਰਾਂ ਖਿਲਾਫ਼ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਦੀ ਜਾਂਚ ਮਗਰੋਂ ਕੇਸ ਦਰਜ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।

ਜਾਂਚ ਰਿਪੋਰਟ ਮੁਤਾਬਕ ਕੈਦੀਆਂ ਤੋਂ ਨਸ਼ੀਲੇ ਪਦਾਰਥ ਤੇ ਮੋਬਾਈਲ ਮਿਲਣ ਦੇ 241 ਮਾਮਲੇ ਸਨ ਪਰ ਲਖਮਿੰਦਰ ਜਾਖੜ ਤੇ ਸੁਖਦੇਵ ਸੱਗੂ ਨੇ ਕਥਿਤ ਤੌਰ ’ਤੇ ਸਿਰਫ਼ ਇਕ ਮਾਮਲੇ ਬਾਰੇ ਹੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਭੇਜੀ ਸੀ। ਇਹ ਮਾਮਲੇ 2005-2011 ਤੱਕ ਦੇ ਹਨ ਜਦ ਉਹ ਫਿਰੋਜ਼ਪੁਰ ਜੇਲ੍ਹ ਵਿਚ ਸੁਪਰਡੈਂਟ ਵਜੋਂ ਤਾਇਨਾਤ ਸਨ। ਫਿਰੋਜ਼ਪੁਰ ਸਿਟੀ ਐੱਸਐਚਓ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸ਼ਿਕਾਇਤਕਰਤਾ ਕਰਮਜੀਤ ਸਿੰਘ ਭੁੱਲਰ ਵੱਲੋਂ ਨਵੀਂ ਸ਼ਿਕਾਇਤ ਮਿਲਣ ’ਤੇ ਕੇਸ ਵਿਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

NDPS ActNDPS Act

ਭੁੱਲਰ ਫਿਰੋਜ਼ਪੁਰ ਜੇਲ੍ਹ ਵਿਚ ਸਹਾਇਕ ਜੇਲ੍ਹ ਸੁਪਰਡੈਂਟ ਤਾਇਨਾਤ ਰਹੇ ਹਨ। ਉਹ ਇਸ ਕੇਸ ਦਾ ਕਈ ਸਾਲਾਂ ਤੋਂ ਪਿੱਛਾ ਕਰ ਰਿਹਾ ਹੈ ਤੇ ਇਸ ਵੇਲੇ ਲੁਧਿਆਣਾ ਦੀ ਜੇਲ੍ਹ ਵਿਚ ਸਹਾਇਕ ਸੁਪਰਡੈਂਟ ਹੈ। ਸਾਬਕਾ ਅਧਿਕਾਰੀਆਂ ਨੇ ਆਪਣੇ ਬਚਾਅ ਵਿਚ ਇਹ ਬਿਆਨ ਦਿੱਤਾ ਕਿ ਉਨ੍ਹਾਂ ਵੱਲੋਂ ਜੇਲ੍ਹ ਸੁਪਰਡੈਂਟ ਨੂੰ ਜੇਲ੍ਹ ਮੈਨੂਅਲ ਮੁਤਾਬਕ ਮਿਲੇ ਅਧਿਕਾਰਾਂ ਮੁਤਾਬਕ ਹੀ ਐੱਫਆਈਆਰ ਦਰਜ ਕਰਨ ਜਾਂ ਜੇਲ੍ਹ ਵਿਚ ਹੀ ਕੋਈ ਸਜ਼ਾ ਲਾਉਣ ਜਾਂ ਚਿਤਾਵਨੀ ਦੇਣ ਦੀ ਸਿਫਾਰਸ਼ ਕੀਤੀ ਸੀ। ਲਖਮਿੰਦਰ ਜਾਖੜ ਨੇ ਕਿਹਾ, ‘ਕੈਂਦੀਆਂ ਤੋਂ ਫੜੇ ਪਦਾਰਥਾਂ ਦੀ ਮਾਤਰਾ ਇੰਨੀ ਜ਼ਿਆਦਾ ਨਹੀਂ ਸੀ ਕਿ ਉਨ੍ਹਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ ਕੀਤੇ ਜਾਂਦੇ। ਉਨ੍ਹਾਂ ਕਿਹਾ ਕਿ ਜਾਂਚ ਅਧਿਕਾਰੀ ਵੱਲੋਂ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਗਈ ਅਤੇ ਕਾਰਵਾਈ ਪੱਖਪਾਤੀ ਅਤੇ ਇੱਕਪਾਸੜ ਸੀ।

ਜਾਖੜ ਮੁਤਾਬਕ, ‘ਜਾਂਚ ਅਧਿਕਾਰੀ ਨੇ ਸਾਨੂੰ ਸਿਰਫ ਇੱਕ ਵਾਰ 22 ਫਰਵਰੀ ਨੂੰ ਬੁਲਾਇਆ ਸੀ। ਅਸੀਂ ਉਨ੍ਹਾਂ ਤੋਂ ਅਗਲੀ ਤਰੀਕ ਮੰਗੀ ਸੀ ਤਾਂ ਕਿ ਅਸੀਂ ਦਹਾਕੇ ਤੋਂ ਵੱਧ ਪੁਰਾਣੇ ਮਾਮਲਿਆਂ ਦਾ ਰਿਕਾਰਡ ਹਾਸਲ ਕਰਕੇ ਆਪਣੇ ਜਵਾਬ ਤਿਆਰ ਕਰ ਸਕੀਏ ਪਰ ਸਾਨੂੰ ਦੁਬਾਰਾ ਨਹੀਂ ਬੁਲਾਇਆ ਗਿਆ। ਅਸੀਂ ਜਾਂਚ ਅਤੇ ਡੀਜੀਪੀ ਦੀਆਂ ਸਿਫਾਰਸ਼ਾਂ ਬਾਰੇ ਸਿਰਫ਼ ਤੁਹਾਡੇ ਤੋਂ ਸੁਣ ਰਹੇ ਹਾਂ। ਇਸ ਸਬੰਧੀ ਪੱਖ ਜਾਣਨ ਲਈ ਸਾਬਕਾ ਡੀਆਈਜੀ ਸੁਖਦੇਵ ਸਿੰਘ ਸੱਗੂ ਨਾਲ ਸੰਪਰਕ ਨਹੀਂ ਹੋ ਸਕਿਆ। ਹਾਲਾਂਕਿ, ਜਾਖੜ ਨੇ ਸੱਗੂ ਦਾ ਬਚਾਅ ਕਰਦਿਆਂ ਕਿਹਾ ਕਿ ਨੇਮਾਂ ਮੁਤਾਬਕ ਸਰਕਾਰੀ ਅਧਿਕਾਰੀ ਦੀ ਸੇਵਾਮੁਕਤੀ ਦੇ ਤਿੰਨ ਸਾਲਾਂ ਮਗਰੋਂ ਉਸ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਫਿਰੋਜ਼ਪੁਰ ਪੁਲਿਸ ਵੱਲੋਂ ਅਜੇ ਤੱਕ ਸੰਮਨ ਨਹੀਂ ਭੇਜੇ ਗਏ। ਜਦਕਿ ਜਾਂਚ ਬਿਊਰੋ ਦੇ ਆਈਜੀ ਗੌਤਮ ਚੀਮਾ ਨੇ ਜਾਂਚ ਰਿਪੋਰਟ ਵਿਚ ਕਿਹਾ ਕਿ ਉਕਤ ਅਧਿਕਾਰੀ ਜਾਂਚ ਵਿਚ ਸ਼ਾਮਲ ਨਹੀਂ ਹੋਏ। 

SHARE ARTICLE

ਏਜੰਸੀ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement