
ਰਾਜਧਾਨੀ ’ਚ ਹਨੇਰੀ ਅਤੇ ਮੀਂਹ ਦੀ ਸੰਭਾਵਨਾ, ਗਰਮੀ ਤੋਂ ਮਿਲੇਗੀ ਰਾਹਤ
ਨਵੀਂ ਦਿੱਲੀ, 20 ਅਪ੍ਰੈਲ : ਦੇਸ਼ ਦੀ ਰਾਜਧਾਨੀ ਦਿੱਲੀ ’ਚ ਬੁੱਧਵਾਰ ਦੀ ਸਵੇਰ ਗਰਮੀ ਨੇ ਜ਼ੋਰ ਫੜਿਆ ਅਤੇ ਘੱਟੋ ਘੱਟ ਤਾਪਮਾਨ ਆਮ ਤੋਂ ਚਾਰ ਡਿਗਰੀ ਹੇਠਾਂ ਅਤੇ ਵੱਧ ਤੋਂ ਵਧ 25.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਇਹ ਜਾਣਕਾਰੀ ਦਿਤੀ। ਵਿਭਾਗ ਨੇ ਕਿਹਾ ਕਿ ਅਸਮਾਨ ’ਚ ਬੱਦਲਵਾਈ ਹੋਣ ਅਤੇ ਵੱਖ ਵੱਖ ਜਗ੍ਹਾਂ ’ਤੇ ਥੋੜਾ ਮੀਂਹ ਵੀ ਪੈ ਸਕਦਾ ਹੈ। ਹਵਾ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਰਾਜਧਾਨੀ ’ਚ 19 ਅਪ੍ਰੈਲ ਤੋਂ 22 ਅਪ੍ਰੈਲ ਦੇ ਵਿਚਕਾਰ ਧੂੜ ਨਾਲ ਭਰੀ ਹਨੇਰੀ ਚੱਲਣ ਅਤੇ ਮੀਂਹ ਦੀ ਸੰਭਾਵਨਾ ਜਤਾਈ ਹੈ। (ਪੀਟੀਆਈ)