
ਮੀਟਰ ਨਾਲ ਛੇੜ ਛਾੜ ਕਰਕੇ ਕੀਤੀ ਜਾ ਰਹੀ ਬਿਜਲੀ ਚੋਰੀ
ਪਟਿਆਲਾ: ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਤਰਨਤਾਰਨ ਦੇ ਇਨਫੋਰਸਮੈਂਟ ਸਕੁਐਡ ਵੱਲੋਂ ਮੈਰਿਜ ਪੈਲੇਸਾਂ ਦੀ ਰੁਟੀਨ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਤਰਨਤਾਰਨ ਵਿੱਚ ਸੈਵਨ ਸਟਾਰ ਨਾਮਕ ਹੋਟਲ ਦੀ ਚੈਕਿੰਗ ਕੀਤੀ ਗਈ। ਮੌਕੇ 'ਤੇ ਚੈਕਿੰਗ ਕਰਨ 'ਤੇ ਪਾਇਆ ਗਿਆ ਕਿ ਖਪਤਕਾਰ ਮੀਟਰ ਨਾਲ ਛੇੜਛਾੜ ਕਰਕੇ ਬਿਜਲੀ ਚੋਰੀ ਕਰ ਰਿਹਾ ਸੀ, ਇਸ ਲਈ ਉਸ ਨੂੰ 28.45 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ।
ਇਹ ਵੀ ਪੜ੍ਹੋ: ਅੱਤਵਾਦੀ ਹਮਲੇ ’ਚ ਸੂਬੇ ਦੇ 4 ਫ਼ੌਜੀ ਹੋਏ ਸ਼ਹੀਦ, ਸੋਗ 'ਚ ਡੁੱਬਿਆ ਪੂਰਾ ਪੰਜਾਬ
ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਐਂਟੀ ਪਾਵਰ ਥੇਫਟ ਥਾਣਾ ਵੇਰਕਾ ਵੱਲੋਂ ਬਿਜਲੀ ਐਕਟ 2003 ਦੇ ਤਹਿਤ ਐਫਆਈਆਰ ਵੀ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਹੋਟਲ ਦੇ ਮਾਲਕ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਚੈਕਿੰਗ ਅਧਿਕਾਰੀ ਨੂੰ ਧਮਕਾਇਆ ਅਤੇ ਸਰਕਾਰੀ ਕੰਮ ਵਿੱਚ ਵਿਘਨ ਪਾਇਆ ਗਿਆ, ਉਸ ਖਪਤਕਾਰ ਵੱਲੋਂ ਆਪਣਾ ਹਥਿਆਰ ਕੱਢ ਕੇ ਮਾਰਨ ਦੀ ਧਮਕੀ ਵੀ ਦਿੱਤੀ ਗਈ।
ਇਹ ਵੀ ਪੜ੍ਹੋ: ਲੋਕ ਸਭਾ ਵਿੱਚ ਹੋਏ ਸਮਾਗਮ ਵਿਚ ਪੰਜਾਬ ਦੀ ਧੀ ਨੇ ਦਿੱਤਾ ਭਾਸ਼ਣ, ਸਪੀਕਰ ਬਿਰਲਾ ਨੇ ਕੀਤੀ ਤਾਰੀਫ਼
ਇਸ ਸਬੰਧੀ ਲੋਕਲ ਥਾਣੇ ਵਿੱਚ ਬਣਦੀ ਐਫ.ਆਈ.ਆਰ. ਦਰਜ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਖਪਤਕਾਰ ਦਾ ਬਿਜਲੀ ਕੁਨੈਕਸ਼ਨ ਤੁਰੰਤ ਕੱਟਣ ਦੇ ਹੁਕਮ ਦਿੱਤੇ ਗਏ ਹਨ