Raikot News: ਰਾਏਕੋਟ ਥਾਣੇ ਦਾ ਮੁੱਖ ਕਲਰਕ ਗ੍ਰਿਫਤਾਰ, ਹਾਕੀ ਵਿਚ ਭਰ ਕੇ ਵਿਦੇਸ਼ ਭੇਜ ਰਿਹਾ ਸੀ ਅਫੀਮ
Published : Apr 21, 2024, 1:28 pm IST
Updated : Apr 21, 2024, 1:28 pm IST
SHARE ARTICLE
Chief clerk of Raikot police station arrested News
Chief clerk of Raikot police station arrested News

Raikot News: ਦਿੱਲੀ-ਚੰਡੀਗੜ੍ਹ ਦੀ NIA ਟੀਮ ਨੇ ਕੀਤਾ ਕਾਬੂ

Chief clerk of Raikot police station arrested News: ਜਗਰਾਉਂ, ਥਾਣਾ ਸਿਟੀ ਰਾਏਕੋਟ ਦੇ ਮੁੱਖ ਮੁਨਸ਼ੀ ਗੋਵਿੰਦ ਸਿੰਘ ਨੂੰ ਅਫੀਮ ਤਸਕਰੀ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਸੀਨੀਅਰ ਹੈੱਡ ਕਾਂਸਟੇਬਲ ਗੋਵਿੰਦ ਪਿਛਲੇ ਸੱਤ-ਅੱਠ ਮਹੀਨਿਆਂ ਤੋਂ ਰਾਏਕੋਟ ਥਾਣਾ ਸਿਟੀ ਵਿੱਚ ਕਲਰਕ ਵਜੋਂ ਕੰਮ ਕਰ ਰਿਹਾ ਸੀ। ਦਿੱਲੀ ਅਤੇ ਚੰਡੀਗੜ੍ਹ ਦੀ ਐਨਆਈਏ ਦੀ ਸਾਂਝੀ ਟੀਮ ਨੇ ਇਹ ਕਾਰਵਾਈ ਕੀਤੀ। ਐਨਆਈਏ ਦੀ ਟੀਮ ਮੁਲਜ਼ਮ ਮੁਨਸ਼ੀ ਨੂੰ ਆਪਣੇ ਨਾਲ ਲੈ ਗਈ।

ਇਹ ਵੀ ਪੜ੍ਹੋ: Kapurthala News: ਜੁੱਤੀ ਲਾਹ ਕੇ ਤੇ ਸਿਰ ਢੱਕ ਕੇ ਚੋਰ ਨੇ ਗੁਰਦੁਆਰਾ ਸਾਹਿਬ 'ਚ ਹਜ਼ਾਰਾਂ ਦੀ ਨਕਦੀ ਕੀਤੀ ਚੋਰੀ

ਸੂਤਰਾਂ ਅਨੁਸਾਰ ਮੁਲਜ਼ਮ ਮੁੱਖ ਮੁਨਸ਼ੀ ਗੋਵਿੰਦ ਸਿੰਘ ਕੌਮਾਂਤਰੀ ਨਸ਼ਾ ਤਸਕਰੀ ਰੈਕੇਟ ਨਾਲ ਜੁੜਿਆ ਦੱਸਿਆ ਜਾਂਦਾ ਹੈ। ਗ੍ਰਿਫਤਾਰੀ ਤੋਂ ਬਾਅਦ ਸ਼ਨੀਵਾਰ ਨੂੰ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਗੋਵਿੰਦ ਸਿੰਘ ਮੂਲ ਰੂਪ ਵਿਚ ਅਹਿਮਦਗੜ੍ਹ ਨੇੜੇ ਪਿੰਡ ਲਤਾਲਾ ਦਾ ਵਸਨੀਕ ਹੈ। ਪਿੰਡ ਵਾਸੀ ਐਨਆਈਏ ਦੇ ਚੰਡੀਗੜ੍ਹ ਦਫ਼ਤਰ ਵੀ ਪੁੱਜੇ ਪਰ ਉਥੇ ਮੌਜੂਦ ਅਧਿਕਾਰੀਆਂ ਨੇ ਗੋਵਿੰਦ ਬਾਰੇ ਪਿੰਡ ਵਾਸੀਆਂ ਨੂੰ ਕੋਈ ਬਹੁਤੀ ਜਾਣਕਾਰੀ ਨਹੀਂ ਦਿਤੀ।

ਇਹ ਵੀ ਪੜ੍ਹੋ: Patiala Accident News : ਪਟਿਆਲਾ 'ਚ PRTC ਬੱਸ ਦੀ ਟਿੱਪਰ ਨਾਲ ਹੋਈ ਜ਼ਬਰਦਸਤ ਟੱਕਰ, ਪੈ ਗਿਆ ਚੀਕ ਚਿਹਾੜਾ

ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਉਸ ਦੇ ਦੋ ਦੋਸਤ ਥਾਣਾ ਸਿਟੀ ਰਾਏਕੋਟ ਦੇ ਮੁਨਸ਼ੀ ਗੋਵਿੰਦ ਸਿੰਘ ਕੋਲ ਆਏ ਸਨ। ਜਿਸਦੇ ਬਾਅਦ ਉਹ ਆਪਣੇ ਦੋ ਦੋਸਤਾਂ ਨਾਲ ਪੁਲਿਸ ਥਾਣਾ ਸਿਟੀ ਦੇ ਨਜ਼ਦੀਕ ਸਥਿਤ ਕੋਰੀਅਰ ਕੰਪਨੀ ਦੇ ਦਫਤਰ ਵਿਚ ਹਾਕੀ ਟੂਰਨਾਮੈਂਟ ਲਈ ਵਿਦੇਸ਼ ਭੇਜਣ ਲਈ ਹਾਕੀ ਕੋਰੀਅਰ ਕਰਨ ਆਇਆ | ਦਿੱਲੀ ਏਅਰਪੋਰਟ 'ਤੇ ਜਦੋਂ ਹੈਲਮੇਟ ਦੀ ਸਕੈਨਿੰਗ ਕੀਤੀ ਗਈ ਤਾਂ ਕਸਟਮ ਅਧਿਕਾਰੀਆਂ ਦੇ ਹੈਲਮੇਟ 'ਚ ਲਿਫਾਫੇ ਅਤੇ ਟੇਪ ਵਰਗੀ ਕੋਈ ਚੀਜ਼ ਮਿਲੀ। ਜਿਸ ਤੋਂ ਬਾਅਦ ਜਦੋਂ ਡੱਬੇ ਖੋਲ੍ਹੇ ਗਏ ਤਾਂ ਉਸ 'ਚੋਂ 400 ਗ੍ਰਾਮ ਅਫੀਮ ਬਰਾਮਦ ਹੋਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਹ ਜਾਣਕਾਰੀ ਕਸਟਮ ਅਧਿਕਾਰੀਆਂ ਨੇ ਤੁਰੰਤ ਐਨਆਈਏ ਨੂੰ ਦਿਤੀ। ਜਿਸ ਤੋਂ ਬਾਅਦ ਜਾਂਚ ਵਿਚ ਥਾਣਾ ਸਿਟੀ ਰਾਏਕੋਟ ਦੇ ਮੁੱਖ ਮੁਨਸ਼ੀ ਗੋਵਿੰਦ ਸਿੰਘ ਦਾ ਨਾਮ ਵੀ ਸਾਹਮਣੇ ਆਇਆ। ਇਹ ਵੀ ਪਤਾ ਲੱਗਾ ਹੈ ਕਿ ਐਨਆਈਏ ਦੀ ਟੀਮ ਨੇ ਕੋਰੀਅਰ ਦਫ਼ਤਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਤਲਾਸ਼ੀ ਲਈ। ਜਾਣਕਾਰੀ ਹਾਸਲ ਕੀਤੀ ਗਈ ਕਿ ਥਾਣਾ ਸਿਟੀ ਰਾਏਕੋਟ ਦਾ ਮੁਨਸ਼ੀ ਗੋਬਿੰਦ ਸਿੰਘ ਦੀਆਂ ਹਾਕੀਆਂ ਕੋਰੀਅਰ ਕਰਨ ਆਇਆ ਸੀ ਜਾਂ ਨਹੀਂ। ਫਿਲਹਾਲ ਗੋਵਿੰਦ NIA ਦੀ ਹਿਰਾਸਤ 'ਚ ਹੈ। ਜਿਸ ਕਾਰਨ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਦਿਹਾਤੀ ਪੁਲਿਸ ਦਾ ਕੋਈ ਵੀ ਉੱਚ ਅਧਿਕਾਰੀ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਹੈ।

(For more Punjabi news apart from Chief clerk of Raikot police station arrested News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement