Punjab News :ਪਿੰਡ ਲਾੜਵੰਜਾਰਾ ਅਤੇ ਪਿੰਡ ਦੌਦੜਾ 'ਚ ਕਣਕ ਨੂੰ ਲੱਗੀ ਅੱਗ
Published : Apr 21, 2024, 3:17 pm IST
Updated : Apr 21, 2024, 3:17 pm IST
SHARE ARTICLE
Fire
Fire

ਕਈ ਏਕੜ ਫਸਲ ਸੜ ਕੇ ਹੋਈ ਸੁਆਹ

Punjab News : ਮੌਜੁਦਾ ਸਮੇਂ ਪੰਜਾਬ ਵਿੱਚ ਹਾੜੀ ਦੀ ਫਸਲ ਦੀ ਕਟਾਈ ਜੋਰਾਂ 'ਤੇ ਚੱਲ ਰਹੀ ਹੈ। ਖੇਤਾਂ ਵਿੱਚ ਕੰਬਾਇਨਾਂ ਧੜਾਧੜ ਕਣਕ ਦੀ ਫਸਲ ਨੂੰ ਵੱਢ ਰਹੀਆਂ ਹਨ। ਬੀਤੇ ਦਿਨਾਂ ਤੋਂ ਸੂਬੇ 'ਚ ਕਣਕ ਨੂੰ ਅੱਗ ਲੱਗਣ ਦੀਆਂ ਅਨੇਕਾਂ ਘਟਨਾਵਾਂ ਵਾਪਰ ਰਹੀਆਂ ਹਨ। 

ਇਸ ਦੌਰਾਨ ਹਲਕਾ ਦਿੜ੍ਹਬਾ ਦੇ ਨੇੜੇ ਪਿੰਡ ਲਾੜਵੰਜਾਰਾ ਕਲਾਂ ਵਿਖੇ ਇਕ ਕਿਸਾਨ ਦੇ ਖੇਤ ਵਿਚ ਤਾਰਾਂ ਦੀ ਸਪਾਰਕਿੰਗ ਕਾਰਨ ਕਣਕ ਨੂੰ ਅੱਗ ਲੱਗ ਗਈ ਹੈ। ਕਿਸਾਨ ਜਗਤਾਰ ਸਿੰਘ, ਸੱਤਗੁਰ ਸਿੰਘ ਦੇ ਖੇਤ ਵਿਚ ਤਿੰਨ ਕਿੱਲੇ ਕਣਕ ਤੇ ਬਾਕੀ ਕਣਕ ਦੇ ਨਾੜ ਨੂੰ ਅੱਗ ਲੱਗ ਗਈ ਜਦੋਂਕਿ ਪਿੰਡ ਵਾਸੀਆਂ ਵਲੋਂ ਮੌਕੇ ਉਤੇ ਪਹੁੰਚ ਕੇ ਅੱਗ ਉਤੇ ਕਾਬੂ ਪਾਇਆ ਗਿਆ। 

ਇਸ ਤੋਂ ਇਲਾਵਾ ਦੂਜੀ ਘਟਨਾ ਪਟਿਆਲਾ ਦੇ ਸਮਾਣਾ ਤੋਂ ਸਾਹਮਣੇ ਆਈ ਹੈ। ਜਿੱਥੇ ਸਮਾਣਾ ਦੇ ਪਿੰਡ ਦੌਦੜਾ ਵਿਚ ਅੱਗ ਲੱਗਣ ਕਾਰਨ 3 ਏਕੜ ਕਣਕ ਦੀ ਫਸਲ ਸੜ ਗਈ ਹੈ। ਇਸ ਤੋਂ ਇਲਾਵਾ 7 ਏਕੜ ਨਾੜ ਵੀ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ਨੇ ਮੌਕੇ ਉਤੇ ਪਹੁੰਚ ਕੇ ਅੱਗ ਉਤੇ ਕਾਬੂ ਪਾਇਆ। 

ਜਸਵੀਰ ਸਿੰਘ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਨਾਲ ਦੇ ਖੇਤਾਂ ਵਿੱਚ ਕੰਬਾਈਨ ਚੱਲ ਰਹੀ ਸੀ। ਅਚਾਨਕ ਕੰਬਾਈਨ ਵਿੱਚ ਕੋਈ ਸਪਾਰਕਿੰਗ ਹੋਈ ,ਜਿਸ ਦੇ ਨਾਲ ਖੇਤਾਂ ਵਿੱਚ ਅੱਗ ਲੱਗ ਗਈ। ਜਿਸ ਕਾਰਨ ਕਿਸਾਨ ਜਸਵੀਰ ਸਿੰਘ ਦੀ ਤਿੰਨ ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋਈ ਹੈ। ਇਸ ਤੋਂ ਇਲਾਵਾ ਨਾਲ ਲੱਗਦੇ ਖੇਤਾਂ ਵਿਚ ਨਾੜ ਵੀ ਸੜ ਗਿਆ। 

Location: India, Punjab, Sangrur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

patiala 'ਚ ਭਿੜ ਗਏ ਆਪ, Congress ਤੇ BJP ਦੇ ਵਰਕਰ, ਕਹਿੰਦੇ ਹੁਣ ਲੋਟਸ ਨਹੀਂ ਪੰਜਾ ਅਪ੍ਰੇਸ਼ਨ ਚੱਲੂ

04 May 2024 11:12 AM

ਕੌਣ ਪਾਵੇਗਾ ਗੁਰਦਾਸਪੁਰ ਦੀ ਗੇਮ, ਕਿਸ ਨੂੰ ਜਿਤਾਉਣਗੇ ਮਾਝੇ ਵਾਲ਼ੇ, ਕੌਣ ਬਣੇਗਾ ਮਾਝੇ ਦਾ ਜਰਨੈਲ, ਵੇਖੋ ਖ਼ਾਸ ਪੇਸ਼ਕਸ਼

04 May 2024 10:06 AM

'ਅੰਮ੍ਰਿਤਪਾਲ ਦੇ ਬਾਕੀ ਸਾਥੀ ਕਿਉਂ ਨਹੀਂ ਲੜਦੇ ਚੋਣ? 13 ਦੀਆਂ 13 ਸੀਟਾਂ 'ਤੇ ਲੜ ਕੇ ਦੇਖ ਲੈਣ'

04 May 2024 9:50 AM

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM
Advertisement