ਸਾਵਧਾਨ ! ਇਹ ਗੇਮ ਖੇਡਣ ਨਾਲ ਹੋ ਸਕਦੀ ਹੈ ਮੌਤ ; ਜਾਣੋ 20 ਸਾਲਾ ਵਿਦਿਆਰਥੀ ਨਾਲ ਕੀ ਹੋਇਆ?
Published : Apr 21, 2024, 10:30 am IST
Updated : Apr 21, 2024, 10:30 am IST
SHARE ARTICLE
online Game
online Game

ਭਾਰਤ ਵਿੱਚ 2017 ਵਿੱਚ ਗੇਮ ਖੇਡਣ ਨਾਲ ਹੋਈਆਂ ਸੀ ਮੌਤਾਂ

Student Died Due to Play Blue Whale Game : ਅੱਜ ਕੱਲ੍ਹ ਨੌਜਵਾਨਾਂ ਵਿੱਚ ਆਨਲਾਈਨ ਗੇਮਿੰਗ ਦਾ ਕ੍ਰੇਜ਼ ਇੰਨਾ ਵੱਧ ਗਿਆ ਹੈ ਕਿ ਉਨ੍ਹਾਂ ਦੀ ਜਾਨ ਵੀ ਖਤਰੇ ਵਿੱਚ ਹੈ। ਕਈ ਨੌਜਵਾਨਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਕਾਰਨ ਕਈ ਆਨਲਾਈਨ ਗੇਮਾਂ ਆਤਮਘਾਤੀ ਗੇਮਾਂ ਬਣ ਗਈਆਂ ਹਨ। 

ਅਜਿਹੀ ਹੀ ਇਕ ਆਨਲਾਈਨ ਗੇਮ Blue Whale Challenge ਹੈ, ਜਿਸ ਨੂੰ ਖੇਡਦੇ ਹੋਏ 20 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ। ਘਟਨਾ ਅਮਰੀਕਾ ਵਿੱਚ ਵਾਪਰੀ ਹੈ। ਮ੍ਰਿਤਕ ਭਾਰਤ ਦਾ ਵਸਨੀਕ ਸੀ ਅਤੇ ਉਹ ਆਪਣੀ ਹੀ ਕਾਰ ਵਿੱਚ ਮ੍ਰਿਤਕ ਪਾਇਆ ਗਿਆ। ਹਾਲਾਂਕਿ ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਿਹਾ ਜਾ ਰਿਹਾ ਹੈ ਕਿ ਉਸ ਦੀ ਲਾਸ਼ ਦੇ ਕੋਲ ਉਸ ਦਾ ਮੋਬਾਈਲ ਫੋਨ ਮਿਲਿਆ ਹੈ, ਜਿਸ 'ਤੇ ਆਨਲਾਈਨ ਗੇਮ ਐਕਟਿਵ ਸੀ। 

ਪੁਲਿਸ ਕਤਲ ਅਤੇ ਖੁਦਕੁਸ਼ੀ ਦੇ ਐਂਗਲ ਤੋਂ ਕਰ ਰਹੀ ਹੈ ਜਾਂਚ 

ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ 8 ਮਾਰਚ ਦੀ ਹੈ ਪਰ ਹੁਣ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਮੈਸੇਚਿਉਸੇਟਸ ਯੂਨੀਵਰਸਿਟੀ ਵਿਚ ਪਹਿਲੇ ਸਾਲ ਦਾ ਵਿਦਿਆਰਥੀ ਸੀ ਪਰ ਬ੍ਰਿਸਟਲ ਕਾਊਂਟੀ ਪੁਲਿਸ ਨੂੰ ਸ਼ੱਕ ਹੈ ਕਿ ਉਸ ਦਾ ਕਤਲ ਵੀ ਹੋ ਸਕਦਾ ਹੈ , ਕਿਉਂਕਿ ਉਸ ਦੀ ਲਾਸ਼ ਜੰਗਲ ਵਿਚ ਖੜ੍ਹੀ ਇਕ ਕਾਰ ਵਿਚੋਂ ਮਿਲੀ, ਇਸ ਲਈ ਹੋ ਸਕਦਾ ਹੈ ਕਿ ਉਸ ਨਾਲ ਲੁੱਟਖੋਹ ਕਰਕੇ ਲਾਸ਼ ਨੂੰ ਕਾਰ ਵਿੱਚ ਰੱਖ ਦਿੱਤਾ ਹੋਵੇ। ਫਿਲਹਾਲ ਪੁਲਿਸ ਇਸ ਮਾਮਲੇ ਦੀ ਕਤਲ ਦੇ ਐਂਗਲ ਤੋਂ ਜਾਂਚ ਕਰ ਰਹੀ ਹੈ। ਖੁਦਕੁਸ਼ੀ ਦਾ ਐਂਗਲ ਵੀ ਲੱਭਿਆ ਜਾ ਰਿਹਾ ਹੈ ਪਰ ਅਮਰੀਕਾ ਵਿਚ ਭਾਰਤੀ ਵਿਦਿਆਰਥੀ ਦੀ ਮੌਤ ਦਾ ਮਾਮਲਾ ਸੋਸ਼ਲ ਮੀਡੀਆ 'ਤੇ ਸੁਰਖੀਆਂ ਵਿਚ ਹੈ।

ਕੀ ਹੈ 'ਬਲੂ ਵ੍ਹੇਲ ਚੈਲੇਂਜ' ਗੇਮ?


ਬਲੂ ਵ੍ਹੇਲ ਚੈਲੇਂਜ ਗਮ 2013 ਵਿੱਚ ਰੂਸ ਦੇ ਇੱਕ ਸਾਬਕਾ ਅਪਰਾਧੀ ਫਿਲਿਪ ਬੁਡੇਕਿਨ ਦੁਆਰਾ ਬਣਾਈ ਗਈ ਸੀ। ਇਸ ਗੇਮ ਵਿੱਚ 50 ਲੈਵਲ ਹਨ, ਜੋ ਅੱਗੇ ਵੱਧਦੇ ਵੱਧਦੇ ਔਖੇ ਹੋ ਜਾਂਦੇ ਹਨ। ਇਸ 'ਚ ਇੱਕ ਖੇਡਣ ਵਾਲਾ ਅਤੇ ਇੱਕ ਖਿਡਾਉਣ ਵਾਲਾ ਹੁੰਦਾ ਹੈ। ਮੇਜ਼ਬਾਨ ਕੋਈ ਟਾਸਕ ਦਿੰਦਾ ਹੈ, ਜੋ ਉਸ ਨੂੰ ਪੂਰਾ ਕਰਦਾ ਹੈ, ਉਸ ਨੂੰ ਗੇਮ ਦਾ ਜੇਤੂ ਮੰਨਿਆ ਜਾਂਦਾ ਹੈ, ਪਰ ਇਸ ਗੇਮ ਨੇ ਭਾਰਤ, ਅਮਰੀਕਾ, ਚੀਨ ਅਤੇ ਹੋਰ ਦੇਸ਼ਾਂ ਦੇ 130 ਤੋਂ ਵੱਧ ਨੌਜਵਾਨ ਲੜਕੇ-ਲੜਕੀਆਂ ਦੀ ਜਾਨ ਲੈ ਲਈ ਹੈ। ਖੇਡ ਨਿਰਮਾਤਾ ਬੁਡੇਕਿਨ ਨੂੰ ਘੱਟੋ-ਘੱਟ 16 ਨਾਬਾਲਗਾਂ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਅਤੇ ਇਸ ਲਈ ਉਸ ਨੂੰ 3 ਸਾਲ ਦੀ ਸਜ਼ਾ ਵੀ ਹੋਈ।

ਭਾਰਤ ਵਿੱਚ 2017 ਵਿੱਚ ਗੇਮ ਖੇਡਣ ਨਾਲ ਹੋਈਆਂ ਸੀ ਮੌਤਾਂ 


ਮੀਡੀਆ ਰਿਪੋਰਟਾਂ ਮੁਤਾਬਕ ਭਾਰਤ 'ਚ ਜੁਲਾਈ 2017 'ਚ ਮੁੰਬਈ 'ਚ ਬਲੂ ਵ੍ਹੇਲ ਗੇਮ ਖੇਡਣ ਕਾਰਨ ਮੌਤ ਹੋ ਗਈ ਸੀ। 14 ਸਾਲਾ ਮਨਪ੍ਰੀਤ ਸਿੰਘ ਨੇ ਇਮਾਰਤ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਪੱਛਮੀ ਬੰਗਾਲ 'ਚ ਵੀ 10ਵੀਂ ਜਮਾਤ ਦੇ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ ਸੀ। ਉਸ ਦੀ ਲਾਸ਼ ਬਾਥਰੂਮ ਵਿੱਚੋਂ ਮਿਲੀ ,ਜਿਸ ਦਾ ਮੂੰਹ ਪੋਲੀਥੀਨ ਦੀ ਚਾਦਰ ਨਾਲ ਢੱਕਿਆ ਹੋਇਆ ਸੀ।

ਦਿੱਲੀ ਵਿੱਚ ਸਾਬਕਾ ਮੰਤਰੀ ਦੇ ਬੇਟੇ ਅਤੇ ਇੱਕ ਹੋਰ ਨੌਜਵਾਨ ਨੇ ਵੀ ਖੁਦਕੁਸ਼ੀ ਕਰ ਲਈ ਸੀ। ਕੇਰਲ 'ਚ ਇਕ ਨਾਬਾਲਗ ਨੇ ਫਾਹਾ ਲਗਾ ਲਿਆ ਸੀ। ਇਨ੍ਹਾਂ ਘਟਨਾਵਾਂ ਤੋਂ ਬਾਅਦ ਸਾਲ 2017 ਵਿੱਚ ਹੀ ਭਾਰਤ ਦੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਇੱਕ ਐਡਵਾਈਜ਼ਰੀ ਜਾਰੀ ਕਰਕੇ ਗੇਮ ਖੇਡਣ 'ਤੇ ਪਾਬੰਦੀ ਲਗਾ ਦਿੱਤੀ ਸੀ।

Location: United States, Missouri

SHARE ARTICLE

ਏਜੰਸੀ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement