
Fazilka Lottery News: ਜਿੱਤ ਦੇ ਜਸ਼ਨ ਵਿੱਚ ਦੁਕਾਨਦਾਰ ਨਾਲ ਪਾਇਆ ਭੰਗੜਾ
Two friends win 20 lakhs in lottery in Fazilka: ਫਾਜ਼ਿਲਕਾ ਵਿੱਚ ਸੋਮਵਾਰ ਨੂੰ ਦੋ ਦੋਸਤਾਂ ਨੇ 20 ਲੱਖ ਰੁਪਏ ਦੀ ਲਾਟਰੀ ਜਿੱਤੀ। ਉਨ੍ਹਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਜਿੱਤ ਦੇ ਜਸ਼ਨ ਵਿੱਚ, ਉਨ੍ਹਾਂ ਨੇ ਦੁਕਾਨਦਾਰ ਨਾਲ ਭੰਗੜਾ ਪਾਇਆ ਅਤੇ ਕਿਹਾ ਕਿ ਪਹਿਲੀ ਵਾਰ ਦੋਵਾਂ ਨੇ ਇਕੱਠੇ ਲਾਟਰੀ ਟਿਕਟ ਖ਼ਰੀਦੀ ਅਤੇ ਉਨ੍ਹਾਂ ਨੇ ਵਿਸਾਖੀ ਬੰਪਰ ਦਾ ਦੂਜਾ ਇਨਾਮ ਜਿੱਤਿਆ।
ਜਾਣਕਾਰੀ ਦਿੰਦੇ ਹੋਏ ਲਾਟਰੀ ਜੇਤੂ ਮੰਗਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਦੋ ਤੋਂ ਤਿੰਨ ਸਾਲਾਂ ਤੋਂ ਲਾਟਰੀ ਟਿਕਟਾਂ ਖ਼ਰੀਦ ਰਿਹਾ ਹੈ ਪਰ ਉਸ ਨੇ ਕੋਈ ਇਨਾਮ ਨਹੀਂ ਜਿੱਤਿਆ। ਇਸ ਵਾਰ ਉਸ ਨੇ ਆਪਣੇ ਦੋਸਤ ਰਿੰਪਲ ਨਾਲ ਜੋ ਉਸਦੇ ਘਰ ਦੇ ਨੇੜੇ ਰਹਿੰਦਾ ਹੈ ਨਾਲ ਵਿਸਾਖੀ ਬੰਪਰ ਲਾਟਰੀ ਟਿਕਟ ਖ਼ਰੀਦੀ। ਜਿਸ ਵਿਚ ਉਨ੍ਹਾਂ ਨੇ 20 ਲੱਖ ਰੁਪਏ ਦਾ ਇਨਾਮ ਜਿੱਤਿਆ ਹੈ।
ਮੰਗਲ ਸਿੰਘ ਕਹਿੰਦਾ ਹੈ ਕਿ ਉਹ ਇਸ ਪੈਸੇ ਵਿੱਚੋਂ ਕੁਝ ਆਪਣੇ ਘਰ 'ਤੇ ਅਤੇ ਕੁਝ ਆਪਣੇ ਬੱਚਿਆਂ ਦੀ ਪੜ੍ਹਾਈ 'ਤੇ ਖ਼ਰਚ ਕਰੇਗਾ। ਮੰਗਲ ਸਿੰਘ ਨੇ ਦੱਸਿਆ ਕਿ ਉਹ ਫਾਜ਼ਿਲਕਾ ਵਿੱਚ ਇੱਕ ਬੈਗ ਦੀ ਦੁਕਾਨ 'ਤੇ ਕੰਮ ਕਰਦਾ ਹੈ, ਜਦੋਂ ਕਿ ਰਿੰਪਲ ਟਰੈਕਟਰ-ਟਰਾਲੀ ਚਲਾਉਂਦਾ ਹੈ।
ਦੂਜੇ ਪਾਸੇ, ਰੂਪਚੰਦ ਲਾਟਰੀ ਦੇ ਸੰਚਾਲਕ ਬੌਬੀ ਨੇ ਕਿਹਾ ਕਿ ਪੰਜਾਬ ਸਟੇਟ ਡੀਅਰ ਵਿਸਾਖੀ ਬੰਪਰ 2025 ਦੇ ਇਨਾਮ ਦੇ ਐਲਾਨ ਤੋਂ ਬਾਅਦ, ਉਨ੍ਹਾਂ ਦੁਆਰਾ ਵੇਚੇ ਗਏ ਟਿਕਟ ਨੰਬਰ A748039 'ਤੇ 20 ਲੱਖ ਰੁਪਏ ਦਾ ਦੂਜਾ ਇਨਾਮ ਨਿਕਲਿਆ ਹੈ।