
ਏ.ਡੀ.ਸੀ ਆਸਿਕਾ ਜੈਨ ਨੇ ਘਰ-ਘਰ ਨਕਦੀ ਦੀ ਸਹੂਲਤ ਪ੍ਰਦਾਨ ਕਰਨ ਲਈ ਵੈਨ ਰਵਾਨਾ ਕੀਤੀ
ਐਸ.ਏ.ਐਸ ਨਗਰ, 20 ਮਈ (ਸੁਖਦੀਪ ਸਿੰਘ ਸੋਈਂ) : ਕੋਵਿਡ-19 ਤਾਲਾਬੰਦੀ ਦੌਰਾਨ ਲੋਕਾਂ ਨੂੰ ਉਨਾਂ ਦੇ ਦਰਵਾਜੇ 'ਤੇ ਬੈਂਕਿੰਗ ਸੇਵਾਵਾਂ ਮੁਹੱਈਆ ਕਰਾਉਣ ਦੇ ਮੱਦੇਨਜਰ ਵਧੀਕ ਡਿਪਟੀ ਕਮਿਸਨਰ ਸ਼੍ਰੀਮਤੀ ਆਸਿਕਾ ਜੈਨ ਨੇ ਮੰਗਲਵਾਰ ਦੇਰ ਸਾਮ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਸਟੇਟ ਬੈਂਕ ਆਫ ਇੰਡੀਆ (ਐਸਬੀਆਈ) ਦੀ ਮੋਬਾਈਲ ਏ.ਟੀ.ਐਮ ਵੈਨ ਦੀ ਸੁਰੂਆਤ ਕੀਤੀ।
ਏ.ਟੀ.ਐਮ ਵੈਨ ਨੂੰ ਯੋਨੋ ਕੈਸ ਦੀ ਸਹੂਲਤ ਨਾਲ ਲਗਾਇਆ ਗਿਆ ਹੈ ਅਤੇ ਇਸ ਦੀ ਵਰਤੋਂ ਕਰਕੇ, ਲੋਕ ਕੈਸਲੈਸ ਤਕਨੀਕ ਦੀ ਵਰਤੋਂ ਕਰਕੇ ਨਕਦੀ ਕਢਵਾ ਸਕਦੇ ਹਨ। ਇਹ ਕੋਰੋਨਾ ਵਾਇਰਸ ਦੇ ਮੱਦੇਨਜਰ ਲਾਗ ਦੇ ਫੈਲਣ ਨੂੰ ਘਟਾਉਣ ਲਈ ਬਹੁਤ ਲਾਭਕਾਰੀ ਸਿੱਧ ਹੋਵੇਗਾ। ਬੁੱਧਵਾਰ ਨੂੰ ਮੋਬਾਈਲ ਏਟੀਐਮ ਵੈਨ ਹਾਈਲੈਂਡ ਮਾਰਗ, ਨਾਭਾ -ਭਬਾਤ ਰੋਡ, ਜੀਰਕਪੁਰ ਜਾਏਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ.ਜੀ.ਐਮ (ਬੀ ਐਂਡ ਓ) ਸੁਖਬੀਰ ਸਿੰਘ ਬਿਰਦੀ, ਖੇਤਰੀ ਮੈਨੇਜਰ ਸੁਮਿਤ ਰਾਏ ਅਤੇ ਸੰਪਰਕ ਅਧਿਕਾਰੀ ਰਾਮ ਸਰੂਪ ਵੀ ਸਾਮਲ ਸਨ।