ਬਿਜਲੀ ਬੋਰਡ ਦਾ ਸਹਾਇਕ ਜੇ. ਈ. ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ
Published : May 21, 2020, 9:04 am IST
Updated : May 21, 2020, 9:04 am IST
SHARE ARTICLE
File Photo
File Photo

ਵਿਜੀਲੈਂਸ ਬਿਊਰੋ ਮੋਗਾ ਨੇ ਧਰਮਕੋਟ ਬਿਜਲੀ ਬੋਰਡ 'ਚ ਤਾਇਨਾਤ ਇਕ ਸਹਾਇਕ ਜੇ. ਈ. ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦੇ

ਮੋਗਾ, 20 ਮਈ (ਅਮਜ਼ਦ ਖ਼ਾਨ): ਵਿਜੀਲੈਂਸ ਬਿਊਰੋ ਮੋਗਾ ਨੇ ਧਰਮਕੋਟ ਬਿਜਲੀ ਬੋਰਡ 'ਚ ਤਾਇਨਾਤ ਇਕ ਸਹਾਇਕ ਜੇ. ਈ. ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਕਾਬੂ ਕੀਤਾ। ਵਿਜੀਲੈਂਸ ਬਿਊਰੋ ਮੋਗਾ ਦੇ ਡੀ.ਐਸ.ਪੀ. ਕੇਵਲ ਕ੍ਰਿਸ਼ਨ ਨੇ ਦਸਿਆ ਕਿ ਉਨ੍ਹਾਂ ਨੂੰ ਧਰਮਕੋਟ ਇਲਾਕੇ ਅਧੀਨ ਪੈਂਦੇ ਇਲਾਕੇ ਦਬੁਰਜੀ ਨਿਵਾਸੀ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਇਕਬਾਲ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਪਿਤਾ ਦੇ ਨਾਮ 'ਤੇ ਇਕ ਟਿਊਬਵੈੱਲ ਕੁਨੈਕਸ਼ਨ ਸਾਢੇ 12 ਹਾਰਸ ਪਾਵਰ ਦਾ ਲੱਗਾ ਹੋਇਆ ਹੈ, ਜੋ ਆਖ਼ਰ 'ਚ ਹੋਣ ਕਾਰਨ ਪੂਰੇ ਵੋਲਟੇਜ਼ ਨਾ ਆਉਣ 'ਤੇ ਉਨ੍ਹਾਂ ਨੂੰ ਟਿਊਬਵੈੱਲ ਚਲਾਉਣ 'ਚ ਮੁਸ਼ਕਲ ਪੇਸ਼ ਆ ਰਹੀ ਸੀ, ਜਿਸ 'ਤੇ ਉਸ ਨੇ ਬਿਜਲੀ ਬੋਰਡ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਨਵਾਂ ਟਰਾਂਸਫ਼ਾਰਮਰ ਲਾਉਣ ਲਈ ਕੇਸ ਤਿਆਰ ਕਰਵਾਇਆ ਗਿਆ, ਜਿਸ ਦੀ ਮਨਜ਼ੂਰੀ ਮਿਲਣ 'ਤੇ ਮਹਿਕਮੇ ਦੇ ਮੁਲਾਜ਼ਮਾਂ ਵਲੋਂ ਸਾਰੇ ਖੰਭੇ ਲਾ ਦਿਤੇ ਗਏ ਪਰ ਟਰਾਂਸਫ਼ਾਰਮਰ ਲਾਉਣਾ ਬਾਕੀ ਸੀ।

File photoFile photo

ਉਸ ਨੇ ਕਿਹਾ ਕਿ ਉਕਤ ਇਲਾਕੇ ਲਾਈਨ ਮੇਨ ਗੁਲਸ਼ੇਰ ਸਿੰਘ, ਜਿਸ ਕੋਲ ਸਹਾਇਕ ਜੇ. ਈ. ਦਾ ਵਾਧੂ ਚਾਰਜ ਹੈ, ਨੇ ਸਾਰੀ ਕਾਰਵਾਈ ਕਰਨੀ ਸੀ, ਜਦੋਂ ਮੈਂ ਉਸ ਨਾਲ ਗੱਲਬਾਤ ਕੀਤੀ ਤਾਂ ਉਸ ਨੇ 35 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਅਤੇ 15 ਹਜ਼ਾਰ ਰੁਪਏ ਪਹਿਲਾਂ ਲੈ ਲਏ ਅਤੇ ਅੱਜ ਉਸ ਨੇ 20 ਹਜ਼ਾਰ ਰੁਪਏ ਲੈਣ ਲਈ ਕਿਹਾ ਹੈ। ਡੀ.ਐਸ.ਪੀ. ਕੇਵਲ ਕ੍ਰਿਸ਼ਨ ਨੇ ਦਸਿਆ ਕਿ ਅੱਜ ਸਮੇਤ ਇੰਸਪੈਕਟਰ ਸੱਤਪ੍ਰੇਮ ਸਿੰਘ ਅਤੇ ਵਿਜੀਲੈਂਸ ਟੀਮ ਨੇ ਅਸਿਸਟੈਂਟ ਜੇ. ਈ. ਬਿਜਲੀ ਬੋਰਡ ਧਰਮਕੋਟ ਗੁਲਸ਼ੇਰ ਸਿੰਘ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਜਾ ਦਬੋਚਿਆ। ਇਸ ਮੌਕੇ ਡਾਕਟਰ ਜਤਿੰਦਰ ਸਿੰਘ ਅਤੇ ਡਾਕਟਰ ਧਰਮਵੀਰ ਸਿੰਘ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵੀ ਬਤੌਰ ਗਵਾਹ ਮੌਜੂਦ ਸਨ। ਉਨ੍ਹਾਂ ਦਸਿਆ ਕਿ ਦੋਸ਼ੀ ਵਿਰੁਧ ਥਾਣਾ ਵਿਜੀਲੈਂਸ ਬਿਊਰੋ ਫ਼ਿਰੋਜ਼ਪੁਰ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਛਗਿੱਛ ਦੇ ਬਾਅਦ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement