ਪੰਜਾਬ ਕਿਸਾਨ ਸਭਾ ਵਲੋਂ ਤਾਲਾਬੰਦੀ ਮੌਕੇ ਬਿਜਲੀ ਬਿਲ ਮੁਆਫ਼ ਕਰਨ ਲਈ ਕੀਤਾ ਰੋਸ ਮੁਜ਼ਾਹਰਾ
Published : May 21, 2020, 9:53 am IST
Updated : May 21, 2020, 9:53 am IST
SHARE ARTICLE
ਪਾਵਰਕਾਮ ਐਸਡੀਓ ਬਨੂੜ ਨੂੰ ਮੰਗ ਪੱਤਰ ਦਿੰਦੇ ਹੋਏ ਕਿਸਾਨ।
ਪਾਵਰਕਾਮ ਐਸਡੀਓ ਬਨੂੜ ਨੂੰ ਮੰਗ ਪੱਤਰ ਦਿੰਦੇ ਹੋਏ ਕਿਸਾਨ।

ਐਸਡੀਓ ਨੂੰ ਦਿੱਤਾ ਮੰਗ ਪੱਤਰ

ਬਨੂੜ, 20 ਮਈ (ਅਵਤਾਰ ਸਿੰਘ) ਪੰਜਾਬ ਕਿਸਾਨ ਸਭਾ ਵੱਲੋਂ ਅੱਜ ਪਾਵਰਕੌਮ ਦੇ ਦਫਤਰ ਮੂਹਰੇ ਬਿਜਲੀ ਸੋਧ ਬਿੱਲ-2020 ਅਤੇ ਬਿਜਲੀ ਦੇ ਵਧੇ ਹੋਏ ਰੇਟਾਂ ਖ਼ਿਲਾਫ ਰੋਸ ਮੁਜਹਰਾ ਕੀਤਾ ਗਿਆ। ਉਹ ਨਿੱਜੀਕਰਨ ਬਿਲ ਨੂੰ ਰੱਦ ਕਰਨ ਅਤੇ ਲਾਕ ਡਾਊਨ ਦੇ ਬਿਜਲੀ ਬਿਲ ਮਾਫ਼ ਤੇ ਦੋ ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦੀ ਮੰਗ ਕਰ ਰਹੇ ਰਹੇ ਸਨ।

ਇਸ ਮੌਕੇ ਉਨਾਂ ਪੰਜਾਬ ਸਰਕਾਰ ਤੇ ਪਾਵਰਕੌਮ ਖ਼ਿਲਾਫ ਜੰਮ ਕੇ ਨਾਅਰੇਬਾਜੀ ਵੀ ਕੀਤੀ। ਪੰਜਾਬ ਕਿਸਾਨ ਸਭਾ ਦੇ ਸੂਬਾ ਸਕੱਤਰ ਗੁਰਦਰਸਨ ਸਿੰਘ ਖਾਸਪੁਰ ਦੀ ਅਗਵਾਈ ਹੇਠ ਕਿਸਾਨ ਪਾਵਰਕੌਮ ਦੇ ਬਨੂੜ ਦਫਤਰ ਮੂਹਰੇ ਇੱਕਠੇ ਹੋਏ। ਇਸ ਮੌਕੇ ਉਕਤ ਤੋਂ ਇਲਾਵਾ ਕਿਸਾਨ ਆਗੂ ਜਗੀਰ ਸਿੰਘ, ਖੇਤ ਮਜਦੂਰ ਯੂਨੀਅਨ ਆਗੂ ਸਤਪਾਲ ਸਿੰਘ ਰਾਜੋਮਾਜਰਾ, ਮੋਹਨ ਸਿੰਘ ਸੋਢੀ, ਕਰਤਾਰ ਸਿੰਘ ਨੰਡਿਆਲੀ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਬਿਜਲੀ ਸੋਧ ਬਿਲ-2020 ਪਾਸ ਕਰਨ ਜਾ ਰਹੀ ਹੈ।

ਜਿਸ ਨਾਲ ਪਾਵਰਕੌਮ ਵੱਲੋਂ ਦਿੱਤੀਆਂ ਜਾ ਰਹੀਆ ਥੋੜੀਆਂ ਸੇਵਾਵਾਂ ਪ੍ਰਾਇਵੇਟ ਕਰ ਦਿੱਤੀਆ ਜਾਣਗੀਆਂ। ਇਸੇ ਤਰਾਂ ਪੰਜਾਬ ਅੰਦਰ ਹੋਰਨਾਂ ਸੂਬਿਆਂ ਦੇ ਮੁਕਾਬਲੇ ਮਹਿੰਗੀ ਬਿਜਲੀ ਦਿੱਤੀ ਜਾ ਰਹੀ ਹੈ। ਜਿਸ ਕਾਰਨ ਹਰੇਕ ਵਰਗ ਵਿੱਚ ਸਰਕਾਰ ਖ਼ਿਲਾਫ ਬਾਰੀ ਰੋਸ ਪਾਇਆ ਜਾ ਰਿਹਾ ਹੈ।

ਕਿਸਾਨ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਝੌਨੇ ਦੀ ਸਿੱਧੀ ਬਿਜਾਈ ਲਈ 16 ਘੰਟੇ ਪਾਵਰ ਸਪਲਾਈ, ਆਰਜੀ ਕੁਨੈਕਸ਼ਨ, ਲਾਕ ਡਾਊਨ ਦੇ ਸਮੇਂ ਬਿਜਲੀ ਬਿਲ ਮਾਫ਼, ਓਵਰ ਲੋਡ ਚਲ ਰਹੇ ਟਰਾਂਸਫਾਰਮਰ ਬਦਲਣ ਆਦਿ ਝੋਨੇ ਦੇ ਸ਼ੀਜਨ ਦੌਰਾਨ ਕਿਸਾਨਾਂ ਨੂੰ ਆਉਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਨ ਦੀ ਮੰਗ ਕੀਤੀ।

ਕਿਸਾਨਾਂ ਆਗੂਆਂ ਨੇ ਚਿਤਾਵਨੀ ਦਿੰਦਿਆ ਕਿਹਾ ਕਿ ਜੇ ਉਨਾਂ ਦੀ ਮੰਗਾਂ ਤੁਰੰਤ ਨਾ ਮੰਨੀਆਂ ਗਈਆ ਤਾਂ ਉਹ ਸਖਤ ਐਕਸਨ ਕਰਨ ਲਈ ਮਜਬੂਰ ਹੋਣਗੇ।

ਕਿਸਾਨਾਂ ਨੇ ਐਸਡੀਓ ਪਾਵਰਕੌਮ ਬਨੂੜ ਨਵਜੋਤ ਸਿੰਘ ਨੂੰ ਉਕਤ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਜਿਨਾਂ ਕਿਸਾਨਾਂ ਦੀ ਦਫਤਰ ਨਾਲ ਸਬੰਧਿਤ ਮੰਗਾਂ ਨੂੰ ਤੁਰੰਤ ਹੱਲ ਕਰਨ ਅਤੇ ਹੋਰ ਮੰਗਾਂ ਦੇ ਹੱਲ ਲਈ ਮੰਗ ਪੱਤਰ ਮੁੱਖ ਮੰਤਰੀ ਤੇ ਉੱਚ ਅਧਿਕਾਰੀਆਂ ਤਕ ਪਹੁੰਚਾਉਣ ਦਾ ਭਰੋਸਾ ਦਿੱਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement