
ਲੁਧਿਆਣਾ, ਜਲੰਧਰ, ਮੋਹਾਲੀ, ਅੰਮ੍ਰਿਤਸਰ, ਸਰਹਿੰਦ ਅਤੇ ਪਟਿਆਲਾ ਤੋਂ ਰਵਾਨਾ ਹੋਣਗੀਆਂ ਰੇਲਾਂ
ਚੰਡੀਗੜ੍ਹ, 21 ਮਈ : ਪੰਜਾਬ ਸਰਕਾਰ ਨੇ 59 ਹੋਰ ਵਿਸ਼ੇਸ਼ ਰੇਲਾਂ ਰਾਹੀਂ ਸੂਬੇ ਵਿਚ ਰਹਿ ਰਹੇ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੀ ਇੱਛਾਂ ਅਨੁਸਾਰ ਉਨ੍ਹਾਂ ਦੇ ਪਿੱਤਰੀ ਰਾਜ ਬਿਹਾਰ ਦੇ ਵੱਖ-ਵੱਖ ਸ਼ਹਿਰਾਂ ਵਿਚ ਪਹੁੰਚਾਉਣ ਲਈ ਬਿਹਾਰ ਸਰਕਾਰ ਤੋਂ ਸਹਿਮਤੀ ਮੰਗੀ ਹੈ। ਇਸ ਬਾਬਤ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵੱਲੋਂ ਬਿਹਾਰ ਦੇ ਆਪਣੇ ਹਮ-ਰੁਤਬਾ ਦੀਪਕ ਕੁਮਾਰ ਨੂੰ ਪੱਤਰ ਲਿਖਿਆ ਗਿਆ ਹੈ। ਇਸ ਪੱਤਰ ਵਿੱਚ 12 ਰੇਲ ਗੱਡੀਆਂ ਰੋਜ਼ਾਨਾ ਚਲਾਉਣ ਦੀ ਸਹਿਮਤੀ ਮੰਗੀ ਗਈ ਹੈ
Lockdown
ਅਤੇ 59 ਰੇਲਾਂ ਦੀ ਸੂਚੀ ਵਿਸਥਾਰ ਸਹਿਤ ਬਿਹਾਰ ਸਰਕਾਰ ਨੂੰ ਭੇਜੀ ਗਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਬਿਹਾਰ ਦੇ ਕਈ ਸ਼ਹਿਰਾਂ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਰੇਲਾਂ ਜਾ ਰਹੀਆਂ ਹਨ ਪਰ ਕਾਫੀ ਮਜ਼ਦੂਰਾਂ ਵੱਲੋਂ ਵਾਪਸ ਜਾਣ ਦੀ ਇੱਛਾ ਦੇ ਤਹਿਤ 59 ਹੋਰ ਰੇਲਾਂ ਚਲਾਉਣ ਦੀ ਪੰਜਾਬ ਸਰਕਾਰ ਨੇ ਬਿਹਾਰ ਤੋਂ ਸਹਿਮਤੀ ਮੰਗੀ ਹੈ। ਇਸ ਸਬੰਧੀ ਇਕ ਬੁਲਾਰੇ ਨੇ ਦੱਸਿਆ ਕਿ ਇਹ ਰੇਲਾਂ ਪੰਜਾਬ ਦੇ ਲੁਧਿਆਣਾ, ਜਲੰਧਰ, ਮੋਹਾਲੀ, ਅੰਮ੍ਰਿਤਸਰ, ਸਰਹਿੰਦ ਅਤੇ ਪਟਿਆਲਾ ਸਟੇਸ਼ਨਾਂ ਤੋਂ ਰਵਾਨਾ ਹੋਣਗੀਆਂ।
Trains
ਪੰਜਾਬ ਤੋਂ ਚੱਲ ਕੇ ਇਹ ਰੇਲਾਂ ਬਿਹਾਰ ਦੇ ਵੱਖ-ਵੱਖ ਸ਼ਹਿਰਾਂ ਜਿਨ੍ਹਾਂ ਵਿਚ ਬਕਸਰ, ਸੀਤਾਮੜ੍ਹੀ, ਪਟਨਾ, ਸਹਰਸਾ, ਭਾਗਲਪੁਰ, ਮੁਜ਼ੱਫਰਪੁਰ, ਛਪਰਾ, ਕਿਸ਼ਨਗੰਜ, ਹਾਜੀਪੁਰ, ਗਯਾ, ਬੇਤੀਆ, ਦਾਨਾਪੁਰ, ਸੀਵਾਨ ਅਤੇ ਕਟਿਹਾਰ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਹਿਰਾਂ ਤੱਕ ਲੋਕਾਂ ਨੂੰ ਪੁੱਜਦਾ ਕਰਨਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰੇਲਾਂ ਰਾਹੀਂ ਜਾਣ ਵਾਲਿਆਂ ਦੀ ਮੈਡੀਕਲ ਟੀਮ ਵੱਲੋਂ ਜਾਂਚ ਕੀਤੀ ਜਾਵੇਗੀ ਅਤੇ ਸਿਰਫ ਉਹ ਲੋਕ ਸਫਰ ਕਰ ਸਕਣਗੇ ਜਿਨ੍ਹਾਂ `ਚ ਕੋਰੋਨਾ ਵਾਇਰਸ ਦੇ ਕੋਈ ਲੱਛਣ ਨਹੀਂ ਹੋਣਗੇ। ਸਾਰੇ ਮੁਸਾਫਰਾਂ ਨੂੰ ਮੈਡੀਕਲ ਸਰਟੀਫਿਕੇਟ ਵੀ ਦਿੱਤਾ ਜਾਵੇਗਾ।
Punjab cm captain amrinder singh
ਬੁਲਾਰੇ ਅਨੁਸਾਰ ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ 220 ਤੋਂ ਵੀ ਜ਼ਿਆਦਾ ਰੇਲਾਂ ਰਾਹੀਂ ਢਾਈ ਲੱਖ ਤੋਂ ਵੀ ਵੱਧ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੱਤਰੀ ਰਾਜਾਂ ਵਿਚ ਭੇਜਿਆ ਜਾ ਚੁੱਕਾ ਹੈ ਅਤੇ ਹਾਲੇ ਵੀ ਇਹ ਪ੍ਰਕਿਰਿਆ ਜਾਰੀ ਹੈ। ਜ਼ਿਕਰਯੋਗ ਹੈ ਕਿ ਸਭ ਤੋਂ ਵੱਧ ਰੇਲ ਗੱਡੀਆਂ ਯੂ.ਪੀ. ਅਤੇ ਉਸ ਤੋਂ ਬਾਅਦ ਬਿਹਾਰ ਅਤੇ ਝਾਰਖੰਡ ਨੂੰ ਜਾ ਰਹੀਆਂ ਹਨ। ਪੰਜਾਬ ਸਰਕਾਰ ਛੱਤੀਸਗੜ੍ਹ, ਮਨੀਪੁਰ, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਪੱਛਮੀ ਬੰਗਾਲ ਅਤੇ ਆਂਧਰਾ ਪ੍ਰਦੇਸ਼ ਨੂੰ ਵੀ ਰੇਲਾਂ ਭੇਜ ਰਹੀ ਹੈ। ਸਾਰੇ ਮੁਸਾਫਰਾਂ ਨੂੰ ਸਫਰ ਲਈ ਭੋਜਨ, ਪਾਣੀ ਅਤੇ ਹੋਰ ਲੋੜੀਂਦੀਆਂ ਵਸਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
Train
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।