
ਵਿਆਹ ਵੇਖਣ ਜਾ ਰਿਹਾ ਸੀ ਮ੍ਰਿਤਕ ਪਰਿਵਾਰ
ਬਲਰਾਮਪੁਰ: ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਜ਼ਿਲ੍ਹੇ 'ਚ ਵੱਡਾ ਹਾਦਸਾ (Accident in uttar pradesh) ਵਾਪਰ ਗਿਆ ਹੈ। ਇੱਥੇ ਬੋਲੈਰੋ ਅਤੇ ਟਰੈਕਟਰ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ 'ਚ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਫੋਰਸ ਮੌਕੇ 'ਤੇ ਪਹੁੰਚ ਗਈ। ਇਹ ਘਟਨਾ ਤੁਲਸੀਪੁਰ ਥਾਣਾ ਖੇਤਰ ਦੀ ਦੱਸੀ ਜਾ ਰਹੀ ਹੈ।
(Accident in uttar pradesh)
ਜਾਣਕਾਰੀ ਮੁਤਾਬਕ ਬੋਲੈਰੋ 'ਚ ਸਵਾਰ ਸਾਰੇ 9 ਲੋਕ ਵਿਆਹ ਸਮਾਗਮ 'ਚ ਸ਼ਾਮਲ ਹੋਣ ਜਾ ਰਹੇ ਸਨ। ਇਸੇ ਦੌਰਾਨ ਬਲਰਾਮਪੁਰ ਦੇ ਤੁਲਸੀਪੁਰ ਥਾਣਾ ਖੇਤਰ ਨੇੜੇ ਟਰੈਕਟਰ ਟਰਾਲੀ ਨਾਲ ਟੱਕਰ (Accident in uttar pradesh) ਹੋ ਗਈ। ਪੁਲਿਸ ਮੁਤਾਬਕ ਸਾਰੇ ਮ੍ਰਿਤਕ ਮਹਾਰਾਜਗੰਜ ਤਰਾਈ ਥਾਣਾ ਖੇਤਰ ਦੇ ਲਕਸ਼ਮਣਪੁਰ ਪਿੰਡ ਦੇ ਰਹਿਣ ਵਾਲੇ ਹਨ। ਬੋਲੈਰੋ ਅਤੇ ਟਰੈਕਟਰ-ਟਰਾਲੀ ਦੀ ਭਿਆਨਕ ਟੱਕਰ ਦਾ ਸਭ ਤੋਂ ਪਹਿਲਾਂ ਸਥਾਨਕ ਲੋਕਾਂ ਨੂੰ ਪਤਾ ਲੱਗਾ।
(Accident in uttar pradesh)
ਹਾਲਾਂਕਿ ਜਦੋਂ ਤੱਕ ਉਹ ਮੌਕੇ 'ਤੇ ਪਹੁੰਚੇ, ਉਦੋਂ ਤੱਕ 5 ਲੋਕਾਂ ਦੀ ਮੌਤ ਹੋ (Accident in uttar pradesh) ਗਈ ਜਦਕਿ ਤਿੰਨ ਲੋਕ ਗੰਭੀਰ ਰੂਪ ਵਿਚ ਜ਼ਥਮੀ ਹੋ ਗਏ। ਆਸ-ਪਾਸ ਦੇ ਲੋਕਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ (Accident in uttar pradesh) ਜਾਇਜ਼ਾ ਲਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।