ਫ਼ੋਰਟਿਸ ਹੈਲਥਕੇਅਰ ਮਾਮਲਾ : ਸੇਬੀ ਨੇ 32 ਇਕਾਈਆਂ ’ਤੇ ਲਗਾਇਆ 38.75 ਕਰੋੜ ਰੁਪਏ ਦਾ ਜੁਰਮਾਨਾ
Published : May 21, 2022, 12:20 am IST
Updated : May 21, 2022, 12:20 am IST
SHARE ARTICLE
image
image

ਫ਼ੋਰਟਿਸ ਹੈਲਥਕੇਅਰ ਮਾਮਲਾ : ਸੇਬੀ ਨੇ 32 ਇਕਾਈਆਂ ’ਤੇ ਲਗਾਇਆ 38.75 ਕਰੋੜ ਰੁਪਏ ਦਾ ਜੁਰਮਾਨਾ

ਨਵੀਂ ਦਿੱਲੀ, 20 ਮਈ : ਸਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਨੇ ਫੋਰਟਿਸ ਹੈਲਥਕੇਅਰ ਹੋਲਡਿੰਗਸ ਸਮੇਤ 32 ਇਕਾਈਆਂ ’ਤੇ 38.75 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਹ ਕਾਰਵਾਈ ਫ਼ੋਰਟਿਸ ਹੈਲਥਕੇਅਰ ਲਿਮਟਿਡ  ਦੇ ਫ਼ੰਡਾਂ ਦੀ ਵੰਡ ਅਤੇ ਧੋਖਾਧੜੀ ਨੂੰ ਛੁਪਾਉਣ ਦੇ ਮਾਮਲੇ ਵਿਚ ਕੀਤੀ ਗਈ ਹੈ। ਇਹ ਮਾਮਲਾ ਅਸਲ ਵਿਚ ਸਾਲ 2018 ਦਾ ਹੈ। ਜਦੋਂ ਇਕ ਮੀਡੀਆ ਰਿਪੋਰਟ ਸਾਹਮਣੇ ਆਈ ਸੀ ਕਿ ਮਾਰਕੀਟ-ਸੂਚੀਬੱਧ ਪ੍ਰਮੋਟਰਾਂ ਨੇ ਕਥਿਤ ਤੌਰ ’ਤੇ ਕੰਪਨੀ ਤੋਂ ਵੱਡੇ ਫ਼ੰਡਾਂ ਦੀ ਚੋਰੀ ਕੀਤੀ ਹੈ। ਇਸ ਰਿਪੋਰਟ ਦੇ ਆਧਾਰ ’ਤੇ, ਮਾਰਕੀਟ ਰੈਗੂਲੇਟਰ ਨੇ ਧੋਖਾਧੜੀ ਅਤੇ ਅਣਉਚਿਤ ਵਪਾਰ ਦੀ ਮਨਾਹੀ ਦੇ ਪ੍ਰਬੰਧਾਂ ਦੀ ਸੰਭਾਵਿਤ ਉਲੰਘਣਾ ਦੀ ਜਾਂਚ ਸ਼ੁਰੂ ਕੀਤੀ ਸੀ।
ਸੇਬੀ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਐਫ਼.ਐਚ.ਐਲ ਦੇ ਸਾਬਕਾ ਪ੍ਰਮੋਟਰਾਂ ਨੇ ਧੋਖਾਧੜੀ ਲਈ ਇਕ ਯੋਜਨਾਬੱਧ ਯੋਜਨਾ ਤਿਆਰ ਕੀਤੀ ਸੀ। ਇਸ ਸਕੀਮ ਦੇ ਜ਼ਰੀਏ ਉਹ ਆਈਸੀਡੀਜ਼ ਰਾਹੀਂ ਕਈ ਇਕਾਈਆਂ ਵਿਚ ਨਿਵੇਸ਼ ਜਾਂ ਨਿਵੇਸ਼ ਦੇ ਨਾਂ ’ਤੇ ਸੂਚੀਬੱਧ ਕੰਪਨੀ ਦੇ ਸਰੋਤਾਂ ਨੂੰ ਡਾਇਵਰਟ ਕਰ ਰਹੇ ਸਨ। 18 ਮਈ ਨੂੰ ਜਾਰੀ ਹੁਕਮਾਂ ਅਨੁਸਾਰ, ਐਫ਼.ਐਚ.ਐਲ ਤੋਂ 397 ਕਰੋੜ ਰੁਪਏ ਦਾ ਫ਼ੰਡ ਆਰ.ਐਚ.ਸੀ ਹੋਲਡਿੰਗ ਨੂੰ ਡਾਇਵਰਟ ਕੀਤਾ ਗਿਆ ਸੀ। ਇਹ ਨਿਵੇਸ਼ ਫ਼ੋਰਟਿਸ ਹਸਪਤਾਲ ਲਿਮਟਿਡ ਦੁਆਰਾ ਕੀਤਾ ਗਿਆ ਸੀ, ਜੋ ਕਿ ਐਫ਼.ਐਚ.ਐਲ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ। (ਏਜੰਸੀ)
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement