ਜੇਲ ਅੰਦਰੋਂ ਕੈਦੀ ਵਲੋਂ ਬਣਾਈ ਵੀਡੀਉ ਹੋਈ ਵਾਇਰਲ, ਜੇਲ ਵਿਭਾਗ ਵਲੋਂ ਦੋ ਵਿਰੁਧ ਮਾਮਲਾ ਦਰਜ

By : KOMALJEET

Published : May 21, 2023, 4:55 pm IST
Updated : May 21, 2023, 4:55 pm IST
SHARE ARTICLE
Punjab News
Punjab News

ਤਲਾਸ਼ੀ ਦੌਰਾਨ ਚਾਰ ਮੋਬਾਈਲ ਵੀ ਬਰਾਮਦ 

ਫ਼ਿਰੋਜ਼ਪੁਰ : ਜੇਲ ਅੰਦਰੋਂ ਕੈਦੀਆਂ ਵਲੋਂ ਵੀਡੀਉ ਬਣਾਉਣ ਦਾ ਸਿਲਸਿਲਾ ਜਾਰੀ ਹੈ ਹੁਣ ਫ਼ਿਰੋਜ਼ਪੁਰ ਦੀ ਕੇਂਦਰੀ ਜੇਲ ਤੋਂ ਨਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇਕ ਕੈਦੀ ਨੇ ਜੇਲ ਅੰਦਰੋਂ ਵੀਡਿਉ ਬਣਾ ਕੇ ਵਾਇਰਲ ਕੀਤੀ ਹੈ। ਇੰਨਾ ਹੀ ਨਹੀਂ ਕੈਦੀ ਵਲੋਂ ਬਣਾਈ ਇਸ ਵੀਡਿਉ ਵਿਚ ਉਸ ਵਲੋਂ ਜੇਲ ਦੇ ਅੰਦਰਲੇ ਹਾਲਾਤ ਵੀ ਦਿਖਾਏ ਗਏ ਹਨ।

ਦੱਸ ਦੇਈਏ ਕਿ ਇਸ ਵੀਡਿਉ ਵਿਚ ਹੋਰ ਵੀ ਕਈ ਹਵਾਲਾਤੀ ਬੈਠੇ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਜਿਸ ਕੈਦੀ ਵਲੋਂ ਵੀਡੀਉ ਬਣਾ ਕੇ ਵਾਇਰਲ ਕੀਤੀ ਹੈ ਉਹ ਇਸ ਵੀਡੀਉ ਵਿਚ ਕੁੱਝ ਵੀ ਬੋਲਦਾ ਨਜ਼ਰ ਨਹੀਂ ਆ ਰਿਹਾ ਹੈ, ਸਿਰਫ਼ ਜੇਲ ਦੇ ਅੰਦਰ ਦੀਆਂ ਤਸਵੀਰਾਂ ਹੀ ਸਾਂਝੀਆਂ ਕੀਤੀਆਂ ਹਨ।

ਇਹ ਵੀ ਪੜ੍ਹੋ: ਪਠਾਨਕੋਟ 'ਚ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌਤ ਤੇ ਦੋ ਗੰਭੀਰ ਜ਼ਖ਼ਮੀ 

ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜੇਲ ਵਿਭਾਗ ਨੇ ਦੋ ਹਵਾਲਾਤੀਆਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਵੀਡੀਉ ਸਾਹਮਣੇ ਆਉਣ ਮਗਰੋਂ ਜੇਲ ਦੇ ਅੰਦਰ ਤਲਾਸ਼ੀ ਲਈ ਗਈ ਜਿਸ ਦੌਰਾਨ ਚਾਰ ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਗਏ ਹਨ। ਦਸਿਆ ਜਾ ਰਿਹਾ ਹੈ ਕਿ ਇਹ ਵੀਡੀਉ ਬੈਰਕ ਨੰਬਰ ਇਕ ਵਿਚ ਬਣਾਈ ਗਈ ਸੀ ਜਦਕਿ ਉਸ ਨੇ ਅਪਣੇ ਸਾਥੀ ਨਾਲ ਮਿਲ ਕੇ ਬੈਰਕ ਨੰਬਰ ਸੱਤ ਵਿਚੋਂ ਇਸ ਵੀਡੀਉ ਨੂੰ ਵਾਇਰਲ ਕੀਤਾ ਹੈ।

Location: India, Punjab, Firozpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement