ਗੋਲਗੱਪੇ ਵੇਚਣ ਦਾ ਕੰਮ ਕਰਦਾ ਸੀ ਮ੍ਰਿਤਕ
ਬਠਿੰਡਾ : ਬਠਿੰਡਾ ਵਿਚ ਇਕ ਨੌਜੁਆਨ ਦੀ ਨਹਿਰ ਵਿਚ ਡੁੱਬਣ ਕਾਰਨ ਮੌਤ ਹੋ ਗਈ। ਹਾਲਾਂਕਿ 2 ਨੌਜਵਾਨਾਂ ਨੂੰ ਲੋਕਾਂ ਨੇ ਸੁਰੱਖਿਅਤ ਬਾਹਰ ਕੱਢ ਲਿਆ। ਨੌਜੁਆਨ ਦੇ ਡੁੱਬਣ ਦੀ ਸੂਚਨਾ ਮਿਲਣ 'ਤੇ ਸਹਾਰਾ ਜਨਸੇਵਾ ਦੀ ਬਚਾਅ ਟੀਮ ਦੇ 3 ਮੈਂਬਰ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਕੁਝ ਹੀ ਦੇਰ 'ਚ ਨਹਿਰ 'ਚ ਡੁੱਬੇ ਨੌਜੁਆਨ ਨੂੰ ਬਾਹਰ ਕੱਢ ਲਿਆ ਪਰ ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ।
ਮ੍ਰਿਤਕ ਦੀ ਪਛਾਣ ਮੁਹੰਮਦ ਸਮੀਰ (18) ਵਾਸੀ ਅਜੀਤ ਰੋਡ ਵਜੋਂ ਹੋਈ ਹੈ। ਮ੍ਰਿਤਕ ਗੋਲਗੱਪੇ ਵੇਚਣ ਦਾ ਕੰਮ ਕਰਦਾ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ।
ਇਹ ਵੀ ਪੜ੍ਹੋ: ਪੰਜਾਬ ਦੀ ਤੀਰਅੰਦਾਜ਼ ਅਵਨੀਤ ਕੌਰ ਨੇ ਵਿਸ਼ਵ ਕੱਪ ਵਿਚ ਜਿਤਿਆ ਕਾਂਸੀ ਦਾ ਤਮਗ਼ਾ
ਜਾਣਕਾਰੀ ਅਨੁਸਾਰ ਪਿੰਡ ਬੀਬੀਵਾਲਾ ਦੇ ਕੰਢੇ 'ਤੇ ਕੁਝ ਨੌਜੁਆਨ ਨਹਾ ਰਹੇ ਸਨ। ਅਚਾਨਕ ਉਨ੍ਹਾਂ ਵਿਚੋਂ 3 ਲੜਕੇ ਨਹਿਰ ਵਿਚ ਡੁੱਬਣ ਲੱਗੇ। 2 ਲੜਕਿਆਂ ਨੂੰ ਲੋਕਾਂ ਨੇ ਸੁਰੱਖਿਅਤ ਬਾਹਰ ਕੱਢ ਲਿਆ। ਡੁੱਬਣ ਦੀ ਸੂਚਨਾ ਸਹਾਰਾ ਕੰਟਰੋਲ ਰੂਮ ਨੂੰ ਦਿਤੀ ਗਈ।
ਜਿਸ ਤੋਂ ਬਾਅਦ ਲੋਕ ਸੇਵਾ ਦੀ ਬਚਾਅ ਟੀਮ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤਾ। ਸਹਾਰਾ ਜਨ ਸੇਵਾ ਦੇ ਕਾਰਕੁਨ ਵਿੱਕੀ ਕੁਮਾਰ ਨੇ ਨਹਿਰ 'ਚ ਡੁੱਬੇ ਨੌਜੁਆਨਾਂ ਨੂੰ ਕੁੱਝ ਹੀ ਦੇਰ 'ਚ ਬਾਹਰ ਕੱਢ ਲਿਆ। ਜਿਸ ਤੋਂ ਬਾਅਦ ਟੀਮ ਉਸ ਨੂੰ ਹਸਪਤਾਲ ਲੈ ਗਈ, ਜਿਥੇ ਐਮਰਜੈਂਸੀ ਵਾਰਡ ਵਿਚ ਡਾਕਟਰ ਹਰਸ਼ਿਤ ਗੋਇਲ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿਤਾ।