
ਫੰਡਾਂ 'ਚ ਹੇਰਫੇਰ ਦੇ ਗੁਰਿੰਦਰ ਸਿੰਘ ਭੰਗੂ ਨੇ ਲਗਾਏ ਸਨ ਇਲਜ਼ਾਮ
Jagjit Singh Dallewal: ਕਿਸਾਨ ਆਗੂ ਗੁਰਿੰਦਰ ਸਿੰਘ ਭੰਗੂ ਨੇ ਡੱਲੇਵਾਲ ਉੱਤੇ ਫੰਡਾਂ ਵਿੱਚ ਹੇਰਫੇਰ ਦੇ ਇਲਜ਼ਾਮ ਲਗਾਏ ਸਨ ਜਿਸ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀਆਂ ਗੱਲਾਂ ਠੀਕ ਨਹੀਂ ਹਨ।
ਕਿਸਾਨ ਆਗੂ ਡੱਲੇਵਾਲ ਨੇ ਕਿਹਾ ਹੈ ਕਿ ਪਹਿਲਾਂ ਇਹ ਹੀ ਲੋਕ ਡੱਲੇਵਾਲ ਬਾਪੂ ਕਹਿੰਦੇ ਸਨ ਹੁਣ ਮੈਂ ਤਾਨਾਸ਼ਾਹ ਹੋ ਗਿਆ। ਡੱਲੇਵਾਲ ਨੇ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਹੈ ਕਿ ਕੁਝ ਲੋਕਾਂ ਨੇ ਚੱਲਦੇ ਮੋਰਚੇ 'ਚ ਜੱਥੇਬੰਦੀ ਬਣਾਈ ਤੇ ਪੋਸਟਰ ਲਗਾਏ ਉਸ ਉੱਤੇ ਸਾਰੇ ਆਗੂਆਂ ਦੀਆਂ ਫੋਟੋਆ ਨਹੀਂ ਲਗਾਈਆਂ।
ਡੱਲੇਵਾਲ ਨੇ ਕਿਹਾ ਹੈ ਕਿ ਸਾਡੇ ਕਿਸਾਨ ਜੇਲ੍ਹਾਂ ਵਿੱਚ ਹਨ ਜਿਸ ਕਰਕੇ ਹਿਸਾਬ ਨਹੀ ਕੀਤਾ ਅਤੇ ਜਦੋਂ ਸਾਰੇ ਪੈਸੇ ਦਾ ਹਿਸਾਬ ਕੀਤਾ ਜਾਵੇਗਾ ਜੇਕਰ ਫਿਰ ਰਿਵੀਊ ਵਿੱਚ ਕੋਈ ਕਮੀ ਹੋਈ ਫਿਰ ਗੱਲ ਕਰਨ। ਉਨ੍ਹਾਂ ਨੇ ਕਿਹਾ ਹੈ ਕਿ ਇੰਨਾਂ ਨੇ ਹਾਈਜੈੱਕ ਕਰਨ ਦਾ ਵੀ ਗੱਲ ਕੀਤੀ ਹੈ। ਮੀਟਿੰਗ ਤੋਂ ਬਾਅਦ ਪੁਲਿਸ ਵੱਲੋਂ ਐਕਸ਼ਨ ਲਿਆ ਗਿਆ ਸੀ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਅਭਿਮਨਿਊ ਕੋਹਾੜ ਆਪਣੇ ਦਾਦੇ ਦੇ ਸਸਕਾਰ ਤੇ ਭੋਗ ਉੱਤੇ ਨਹੀ ਗਿਆ ਤੇ ਮੋਰਚੇ ਉੱਤੇ ਡੱਟਿਆ ਰਿਹਾ ਹੈ। ਇਸ ਤਰ੍ਹਾਂ ਦੇ ਮਿਹਨਤੀ ਬੰਦੇ ਕਦੇ ਵੀ ਹਿੱਲ ਨਹੀ ਸਕਦੇ।
ਡੱਲੇਵਾਲ ਨੇ ਕਿਹਾ ਹੈ ਕਿ ਮੇਰੇ ਲਈ ਫੋਰਮ ਵੱਡਾ ਹੈ ਅਤੇ ਜਥੇਬੰਦੀ ਇਕ ਵੱਖਰੀ ਗੱਲ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੇਰੇ ਪਰਿਵਾਰ ਨੇ ਕਿਹਾ ਸੀ ਕਿ ਇਹ ਮੇਰਾ ਬਾਪ ਹੀ ਨਹੀਂ ਇਹ ਕਿਰਤੀਆਂ ਦਾ ਵੀ ਬਾਪ ਹੈ। ਉਨ੍ਹਾਂ ਨੇ ਕਿਹਾ ਹੈ ਕਿ ਫੋਰਮ ਵਿੱਚ ਕਈ ਮੀਟਿੰਗਾਂ ਹੋਈਆਂ ਤੇ ਮੇਰੇ ਉੱਤੇ ਦਬਾਅ ਬਣਾਇਆ ਕਿ ਮੈਡੀਕਲ ਟਰੀਂਟਮੈਂਟ ਲੈ ਲਵੋ ਪਰ ਮੈਂ ਸਿਹਤ ਦੀ ਚਿੰਤਾ ਕੀਤੇ ਬਿਨ੍ਹਾਂ ਮਰਨ ਵਰਤ ਜਾਰੀ ਰੱਖਿਆ ਸੀ। ਮਰਨ ਵਰਤ ਵੇਲੇ ਵੀ ਫੋਰਮ ਨੇ ਮੀਟਿੰਗ ਕੀਤੀ ਸੀ। ਡੱਲੇਵਾਲ ਨੇ ਕਿਹਾ ਹੈ ਕਿ ਜਦੋ ਸ਼ੁਭਕਰਨ ਦੀ ਮੌਤ ਹੁੰਦੀ ਹੈ ਉਸ ਵੇਲੇ ਵੀ ਸਟੇਜ ਨਹੀਂ ਸੀ ਫਿਰ ਬਾਅਦ ਵਿੱਚ ਮੀਟਿੰਗ ਕੀਤੀ ਕਿ ਮੋਰਚਾ ਇੱਥੇ ਚਲਾਉਣਾ ਚਾਹੀਦਾ ਹੈ।
ਡੱਲੇਵਾਲ ਨੇ ਕਿਹਾ ਹੈ ਕਿ ਫੰਡਾਂ ਦਾ ਹਿਸਾਬ ਦਾ ਕਮੇਟੀ ਕੋਲ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਿਸ ਹਿਸਾਬ ਕੀਤਾ ਸੀ ਉਸ ਦੇ ਪਰਿਵਾਰ ਵਿੱਚ ਕਤਲ ਹੋ ਗਿਆ ਤੇ ਉਸ ਉੱਤੇ ਕਿਸੇ ਤਰ੍ਹਾਂ ਦਾ ਹਲੇ ਦਬਾਅ ਨਹੀਂ ਬਣਾ ਸਕਦੇ । ਡੱਲੇਵਾਲ ਨੇ ਲੋਕਾਂ ਨੂੰ ਅਪੀਲ ਕੀਤਾ ਹੈ ਅਸੀਂ ਕੁਝ ਦਿਨਾਂ ਵਿੱਚ ਹਿਸਾਬ -ਕਿਤਾਬ ਜਨਤਕ ਕਰਾਂਗੇ। ਉਨ੍ਹਾਂ ਨੇ ਕਿਹਾ ਹੈ ਕਿ ਪਿਛਲੇ ਮੋਰਚੇ ਦਾ ਹਿਸਾਬ ਪ੍ਰੈਸ ਵਿੱਚ ਦਿੱਤਾ ਸੀ ਹੁਣ ਵੀ ਅਸੀ ਹਿਸਾਬ ਜਨਤਕ ਕਰਾਂਗੇ। ਉਨ੍ਹਾਂ ਨੇ ਕਿਹਾ ਹੈ ਕਿ ਸੰਗਤ ਨੇ ਕਿਸਾਨਾਂ ਦੀ ਬਹੁਤ ਸੇਵਾ ਕੀਤੀ ਹੈ।