Chandigarh News : ਜਗਦੀਸ਼ ਭੋਲਾ ਨੂੰ ਤਿੰਨੇ ਮਾਮਲਿਆਂ ’ਚ ਮਿਲੀ ਜ਼ਮਾਨਤ, ਸਜ਼ਾ ਮੁਅੱਤਲ
Published : May 21, 2025, 6:30 pm IST
Updated : May 21, 2025, 6:30 pm IST
SHARE ARTICLE
ਜਗਦੀਸ਼ ਭੋਲਾ ਨੂੰ ਤਿੰਨੇ ਮਾਮਲਿਆਂ ’ਚ ਮਿਲੀ ਜ਼ਮਾਨਤ, ਸਜ਼ਾ ਮੁਅੱਤਲ
ਜਗਦੀਸ਼ ਭੋਲਾ ਨੂੰ ਤਿੰਨੇ ਮਾਮਲਿਆਂ ’ਚ ਮਿਲੀ ਜ਼ਮਾਨਤ, ਸਜ਼ਾ ਮੁਅੱਤਲ

Chandigarh News : 10 ਸਾਲ ਬਾਅਦ ਆਵੇਗਾ ਜੇਲ ਤੋਂ ਬਾਹਰ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਫ਼ੈਸਲਾ, ਜਗਦੀਸ਼ ਭੋਲਾ ਦੀ ਸਜ਼ਾ ਕੀਤੀ ਮੁਅੱਤਲ

Chandigarh News in Punjabi : ਹਜ਼ਾਰਾਂ ਕਰੋੜ ਰੁਪਏ ਦੇ ਡਰੱਗਜ਼ ਕੇਸ ਵਿਚ ਸਜ਼ਾ ਕੱਟ ਰਹੇ ਪੰਜਾਬ ਪੁਲਿਸ ਦੇ ਬਰਖ਼ਾਸਤ ਡੀਐਸਪੀ ਪਹਿਲਵਾਨ ਜਗਦੀਸ਼ ਭੋਲਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਸੀਲਾਸ ਨਾਗੂ ਦੀ ਡਵੀਜ਼ਨ ਬੈਂਚ ਨੇ ਬੁਧਵਾਰ ਨੂੰ ਤਸਕਰੀ ਦੇ ਦੋ ਕੇਸਾਂ ਅਤੇ ਮਨੀ ਲਾਂਡਰਿੰਗ ਦੇ ਇਕ ਕੇਸ ਵਿਚ ਵੱਡੀ ਰਾਹਤ ਦਿਤੀ ਹੈ। 

ਭੋਲਾ ਵਿਰੁਧ ਤਿੰਨੇ ਮਾਮਲਿਆਂ ਦੀ ਸਜ਼ਾ ਮੁਅੱਤਲ ਕਰ ਦਿਤੀ ਗਈ ਹੈ ਤੇ ਇਸ ਨਾਲ ਉਸ ਨੂੰ  ਜ਼ਮਾਨਤ ਵੀ ਮਿਲ ਗਈ ਹੈ, ਜਿਸ ਨਾਲ ਉਸ ਦੇ ਸਾਢੇ 10 ਸਾਲ ਬਾਅਦ ਜੇਲ੍ਹ ਤੋਂ ਬਾਹਰ ਆਉਣ ਦਾ ਰਸਤਾ ਸਾਫ਼ ਹੋ ਗਿਆ ਹੈ। ਭੋਲਾ ਵਿਰੁੱਧ ਸਾਲ 2013 ਵਿੱਚ ਐਨਡੀਪੀਐਸ ਐਕਟ ਤਹਿਤ ਫਤਹਿਗੜ੍ਹ ਸਾਹਿਬ ਤੇ ਦੂਜਾ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਸੀ ਤੇ ਹਜਾਰਾਂ ਕਰੋੜ ਰੁਪਏ ਦਾ ਡਰੱਗਜ਼ ਧੰਦਾ ਹੋਨ ਦੇ ਚਲਦਿਆਂ ਈਡੀ ਨੇ ਪੀਐਮਐਲਏ ਦਾ ਇੱਕ ਹੋਰ ਮਾਮਲਾ ਦਰਜ ਕੀਤਾ ਸੀ ਤੇ ਤਿੰਨੇ ਮਾਮਲਿਆਂ ਵਿੱਚ ਭੋਲਾ ਨੂੰ ਸਜਾਵਾਂ ਹੋ ਚੁੱਕੀਆਂ ਸਨ ਤੇ ਇੱਕ ਮਾਮਲੇ ਵਿੱਚ ਸਜਾ ਪੂਰੀ ਵੀ ਹੋ ਚੁੱਕੀ ਸੀ।

ਇਨ੍ਹਾਂ ਤਿੰਨੇ ਸਜਾਵਾਂ ਵਿਰੁੱਧ ਭੋਲਾ ਨੇ ਹਾਈਕੋਰਟ ਵਿੱਚ ਅਪੀਲਾਂ ਕੀਤੀਆਂ ਸੀ, ਜਿਹੜੀਆਂ ਕਿ ਵਿਚਾਰ ਅਧੀਨ ਹਨ ਤੇ ਇਨ੍ਹਾਂ ਅਪੀਲਾਂ ਵਿੱਚ ਭੋਲਾ ਨੇ ਸਜਾਵਾਂ ਮੁਅੱਤਲ ਕਰਨ ਲਈ ਅਰਜੀਆਂ ਦਾਖ਼ਲ ਕੀਤੀਆਂ ਸਨ, ਜਿਹੜੀਆਂ ਕਿ ਬੁੱਧਵਾਰ ਨੂੰ ਮੰਜੂਰ ਕਰ ਲਈਆਂ ਗਈਆਂ ਹਨ, ਹਾਲਾਂਕਿ ਅਰਜੀਆਂ’ਤੇ ਬਹਿਸ ਕਰਦਿਆਂ ਪੰਜਾਬ ਸਰਕਾਰ ਨੇ ਪੈਰਵੀ ਕੀਤੀ ਲੀ ਕਿ ਭੋਲਾ ਨੂੰ ਵੱਖ-ਵੱਖ ਕੇਸਾਂ ਵਿੱਚ ਵੱਖ-ਵੱਖ ਸਜਾਵਾਂ ਹੋਈਆਂ ਲਿਹਾਜਾ ਇਹ ਸਜਾਵਾਂ ਇੱਕੋ ਸਮੇਂ ਨਾਲ-ਨਾਲ ਨਾ ਚੱਲ ਕੇ ਵੱਖ-ਵੱਖ ਚੱਲਣੀਆਂ ਚਾਹੀਦੀਆਂ ਹਨ।

ਇਸ ਦਾ ਮਤਲਬ, ਪਹਿਲਾਂ ਇੱਕ ਸਜ਼ਾ ਪੂਰੀ ਹੋਮ ਕੇ ਫੇਰ ਦੂਜੇ ਮਾਮਲੇ ਵਿੱਚ ਸਜ਼ਾ ਸ਼ੁਰੂ ਹੋਵੇ। ਬੈਂਚ ਪੰਜਾਬ ਸਰਕਾਰ ਨੂੰ ਪਹਿਲਾਂ ਵੀ ਪੁੱਛ ਚੁੱਕੀ ਸੀ ਕਿ ਆਖਰ ਕਿਸੇ ਮੁਲਜ਼ਮ ਨੂੰ ਇੰਨਾ ਲੰਮਾ ਸਮਾਂ ਜੇਲ੍ਹ ਵਿੱਚ ਬੰਦ ਕਿਵੇਂ ਰੱਖਿਅਕ ਜਾ ਸਕਦਾ ਹੈ। ਬੁੱਧਵਾਰ ਨੂੰ ਭੋਲਾ ਦੀਆਂ ਸਜਾਵਾਂ ਮੁਅੱਤਲ ਹੋਈਆਂ ਹਨ ਪਰ ਸਜਾਵਾਂ ਵਿਰੁੱਧ ਅਪੀਲਾਂ ’ਤੇ ਅਜੇ ਸੁਣਵਾਈ ਜਾਰੀ ਰਹੇਗੀ। ਜਿਕਰਯੋਗ ਹੈ ਕਿ ਇਹ ਉਹੀ ਕੇਸ ਹੈ, ਜਿਸ ਵਿੱਚ ਭੋਲਾ ਨੇ ਡਰੱਗਜ਼ ਧੰਦੇ ਪਿੱਛੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦਾ ਨਾਮ ਲਿਆ ਸੀ ਪਰ ਹਾਈਕੋਰਟ ਵੱਲੋਂ ਮੰਗੀ ਰਿਪੋਰਟ ਵਿਚ ਜਾਂਚ ਏਜੰਸੀ ਨੇ ਮਜੀਠੀਆ ਦਾ ਨਾਮ ਨਹੀਂ ਲਿਆ ਸੀ।

 (For more news apart from  Jagdish Bhola gets bail in all three cases, sentence suspended News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Jaspreet ਦੇ Encounter 'ਤੇ ਮਾਪੇ ਖੁੱਲ੍ਹ ਕੇ ਬੋਲੇ, ਹੁਣ ਕਿਸ 'ਤੇ ਲਾਏ ਇਲਜ਼ਾਮ ? ਦੇਖੋ Interview

21 May 2025 3:27 PM

ਹੁਕਮਨਾਮੇ ਹਿੰਦੂ ਪਰਿਵਾਰਾਂ ਤੇ ਮੁਸਲਮਾਨਾਂ ਨੇ ਵੀ ਮੰਨੇ, ਇਨ੍ਹਾਂ ਨੇ ਨਹੀਂ ਮੰਨੇ, Gurpartap Singh Wadala

21 May 2025 3:27 PM

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM
Advertisement