
ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪਿੰਡ ਬਲੀਏਵਾਲ ਵਿੱਖੇ ਨੋਜਵਾਨਾਂ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕ੍ਰਿਕਟ ਟੂਰਨਾਂਮੈਂਟ ਕਰਵਾਇਆ ਗਿਆ.......
ਲੁਧਿਆਣਾ : ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪਿੰਡ ਬਲੀਏਵਾਲ ਵਿੱਖੇ ਨੋਜਵਾਨਾਂ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕ੍ਰਿਕਟ ਟੂਰਨਾਂਮੈਂਟ ਕਰਵਾਇਆ ਗਿਆ । ਜਿਸ ਵਿੱਚ ਲੁਧਿਆਣਾਂ ਦੀ ਟੀਮ ਨੇ ਪਹਿਲਾ, ਬਲੀਏਵਾਲ ਨੇ ਦੂਜਾ , ਹੀਰਾਂ ਨੇ ਤੀਜਾ ਅਤੇ ਮਾਲਵਾ ਦੀ ਟੀਮ ਨੇ ਚੌਥਾ ਹਾਸਿਲ ਕੀਤਾ । ਇਸ ਖੇਡ ਮੇਲੇ ਵਿੱਚ ਮੁੱਖ ਮਹਿਮਾਨ ਤੌਰ ਤੇ ਯੂਥ ਕਾਂਗਰਸ ਹਲਕਾ ਸਾਹਨੇਵਾਲ ਦੇ ਪ੍ਰਧਾਨ ਐਡਵੋਕੇਟ ਰਮਨੀਤ ਸਿੰਘ ਗਿੱਲ ਅਤੇ ਬਲਾਕ ਕਾਂਗਰਸ ਦੇ ਪ੍ਰਧਾਨ ਰਾਮ ਨਾਥ ਸਾਹਨੇਵਾਲ ਨੇ ਇਨਾਮਾਂ ਦੀ ਵੰਡ ਕੀਤੀ ।
ਇਸ ਮੋਕੇ ਯੂਥ ਕਾਂਗਰਸ ਦੇ ਪ੍ਰਧਾਨ ਐਡਵੋਕੇਟ ਰਮਨੀਤ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੂਲਤ ਕਰਨ ਲਈ ਨਵੀ ਨੀਤੀ ਤਿਆਰ ਕੀਤੀ ਰਹੀ ਹੈ ਤਾਂ ਜੋ ਪੰਜਾਬ ਨੂੰ ਖੇਡਾਂ ਦੇ ਵਿੱਚ ਮੁੜ ਨੰਬਰ 1 ਸੂਬਾ ਬਣਾਇਆ ਜਾਵੇ ਕਿਉਂ ਕਿ ਪਿੱਛਲੀ ਅਕਾਲੀ ਸਰਕਾਰ ਦੀ ਖੇਡਾਂ ਪ੍ਰਤੀ ਬੇ-ਰੁੱਖੀ ਨੇ ਪੰਜਾਬ ਨੂੰ ਖੇਡਾਂ ਵਿੱਚ ਪਛਾੜ ਦਿੱਤਾ ਸੀ । ਗਿੱਲ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਅੰਦਰ ਖੇਡ ਮੰਤਰੀ , ਲੋਕਲ ਬਾਡੀ ਮੰਤਰੀ ਅਤੇ ਇੱਕ ਵਿਧਾਇਕ ਇੰਟਰਨੈਂਸਲ ਪੱਧਰ ਦੇ ਖਿਡਾਰੀ ਰਹੇ ਹਨ
ਜਿਹੜੇ ਹਮੇਸ਼ਾਂ ਖੇਡਾਂ ਨੂੰ ਸਮਰਪਿਤ ਹੁੰਦੇ ਹਨ। ਇਸ ਮੋਕੇ ਦੀਪ ਭੱਟੀ , ਗੁਰਪ੍ਰੀਤ ਬਲੀਏਵਾਲ, ਮਨੀ ਬਲੀਏਵਾਲ, ਗੁਰਵਿੰਦਰ ਸਿੰਘ , ਅਮਨਦੀਪ ਸਿੰਘ , ਮੇਜਰ ਸਿੰਘ , ਹਰਬੰਸ ਸਿੰਘ , ਗੁਰਸੇਵਕ ਸਿੰਘ ਮੰਗੀ, ਗੁਰਜਿੰਦਰ ਸਿੰਘ ਗੋਗੀ ਸਰਪੰਚ ਆਦਿ ਹਾਜਰ ਸਨ।