ਖੇਡ ਵਿਭਾਗ ਨੇ ਸ਼ਹਿਰ ਦੀਆਂ 8 ਪਾਰਕਾਂ ਵਿਚ ਸਥਾਪਤ ਕੀਤੇ ਓਪਨ ਏਅਰ ਜਿੰਮ
Published : Jun 21, 2018, 3:43 am IST
Updated : Jun 21, 2018, 3:43 am IST
SHARE ARTICLE
Open Air Gym
Open Air Gym

ਪੰਜਾਬ ਸਰਕਾਰ ਨੇ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਲੋਕਾਂ ਨੂੰ ਸਿਹਤਮੰਦ ਬਣਾਉਣ ਲਈ ਸਾਧਨ ਮੁਹੱਈਆ ਕਰਾਉਣ ਦੇ ਵਾਅਦੇ ਨੂੰ ਪੂਰਾ ਕਰਦਿਆਂ ........

ਲੁਧਿਆਣਾ : ਪੰਜਾਬ ਸਰਕਾਰ ਨੇ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਲੋਕਾਂ ਨੂੰ ਸਿਹਤਮੰਦ ਬਣਾਉਣ ਲਈ ਸਾਧਨ ਮੁਹੱਈਆ ਕਰਾਉਣ ਦੇ ਵਾਅਦੇ ਨੂੰ ਪੂਰਾ ਕਰਦਿਆਂ ਸ਼ਹਿਰ ਲੁਧਿਆਣਾ ਦੀਆਂ ਪਾਰਕਾਂ ਵਿੱਚ ਓਪਨ ਏਅਰ ਜਿੰਮ ਸਥਾਪਤ ਕਰਨੇ ਸ਼ੁਰੂ ਕਰ ਦਿੱਤੇ ਹਨ। ਖੇਡ ਵਿਭਾਗ ਵੱਲੋਂ ਪੂਰੇ ਜ਼ਿਲ੍ਹੇ ਵਿੱਚ ਲਗਾਏ ਜਾਣ ਵਾਲੇ ਇਨ੍ਹਾਂ ਜਿੰਮਾਂ ਨੂੰ ਲਗਾਉਣ ਦੀ ਸ਼ੁਰੂਆਤ ਸ਼ਹਿਰ ਲੁਧਿਆਣਾ ਦੀਆਂ ਉਨ੍ਹਾਂ ਪਾਰਕਾਂ ਤੋਂ ਕੀਤੀ ਗਈ ਹੈ, ਜਿੱਥੇ ਕਿ ਰੋਜ਼ਾਨਾ ਹਜ਼ਾਰਾਂ ਲੋਕ ਸੈਰ ਕਰਨ ਆਉਂਦੇ ਹਨ। ਪਹਿਲੇ ਗੇੜ ਵਿੱਚ ਸ਼ਹਿਰ ਦੀਆਂ 8 ਪਾਰਕਾਂ ਵਿੱਚ 32 ਲੱਖ ਰੁਪਏ ਦੀ ਲਾਗਤ ਨਾਲ ਜਿੰਮ ਸਥਾਪਤ ਕੀਤੇ ਗਏ ਹਨ। 

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਕਰਤਾਰ ਸਿੰਘ ਨੇ ਦੱਸਿਆ ਕਿ ਇਹ ਜਿੰਮ ਆਤਮ ਨਗਰ ਪਾਰਕ ਪੁਲਿਸ ਪੋਸਟ ਦੇ ਪਿੱਛੇ, ਗੋਲਡਨ ਪਾਰਕ ਜਨਤਾ ਨਗਰ, ਕਰਤਾਰ ਚੌਕ ਨਜ਼ਦੀਕ ਕਾਰਨਰ ਪਾਰਕ, ਵਾਰਡ ਨੰਬਰ 44 ਦੇ ਗੁਰਦੁਆਰਾ ਸੁਖਮਨੀ ਸਾਹਿਬ ਕੋਲ ਪਾਰਕ, ਝੂਲੇ ਵਾਲੀ ਪਾਰਕ, ਮਾਡਲ ਟਾਊਨ ਸਥਿਤ ਲੰਬੀ ਪਾਰਕ, ਗੁਲਾਟੀ ਪਾਰਕਾਂ ਵਿੱਚ 26 ਲੱਖ ਰੁਪਏ ਦੀ ਲਾਗਤ ਨਾਲ 6-6 ਮਸ਼ੀਨਾਂ ਵਾਲੇ ਜਿੰਮ ਸਥਾਪਤ ਕੀਤੇ ਗਏ ਹਨ, ਜਦਕਿ ਵਾਰਡ ਨੰਬਰ 54 ਸਥਿਤ ਪੁਲਿਸ ਲਾਇਨਜ਼ ਵਿੱਚ 6.54 ਲੱਖ ਰੁਪਏ ਦੀ ਲਾਗਤ ਨਾਲ 11 ਮਸ਼ੀਨਾਂ ਵਾਲੀ ਜਿੰਮ ਸਥਾਪਤ ਕੀਤੀ ਗਈ ਹੈ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement