ਇਕ ਕਿਸਾਨ ਪਿਤਾ ਨੇ ਧੀਆਂ ਬਾਰੇ ਦਿਤਾ ਭਾਵੁਕ ਸੰਦੇਸ਼
Published : Jun 21, 2020, 10:25 am IST
Updated : Jun 21, 2020, 10:25 am IST
SHARE ARTICLE
File Photo
File Photo

ਪਿਤਾ ਦਿਵਸ 'ਤੇ ਵਿਸ਼ੇਸ਼

ਚੰਡੀਗੜ੍ਹ, 20 ਜੂਨ (ਗੁਰਉਪਦੇਸ਼ ਭੁੱਲਰ) : ਰੋਜ਼ਾਨਾ ਸਪੋਕਸਮੈਨ ਟੀ.ਵੀ. ਵਲੋਂ 21 ਜੂਨ ਨੂੰ ਪਿਤਾ ਦਿਵਸ ਮੌਕੇ ਇਕ ਪਿਓ-ਧੀ ਦੀ ਵੀਡੀਓ ਸ਼ੇਅਰ ਕੀਤੀ ਹੈ, ਜੋ ਦਰਸਾਉਂਦੀ ਹੈ ਕਿ ਧੀਆਂ ਵੀ ਪੁੱਤਾਂ ਨਾਲੋਂ ਕਿਸੇ ਤਰ੍ਹਾਂ ਘੱਟ ਨਹੀਂ ਹਨ। ਵੀਡੀਓ ਵਿਚ ਕਿਸਾਨ ਪਿਤਾ ਅਪਣੀ ਧੀ ਬਾਰੇ ਬਹੁਤ ਭਾਵਪੂਰਤ ਅਤੇ ਭਾਵੁਕ ਲਹਿਜੇ ਵਿਚ ਕਹਿ ਰਿਹਾ ਹੈ ਕਿ ਦਿਲ ਬਾਗ਼ੋਬਾਗ਼ ਹੋ ਗਿਆ, ਜਦੋਂ ਮੇਰੀ ਧੀ ਨੇ ਕਿਹਾ ਕਿ ਬਾਪੂ ਮੈਂ ਤੇਰੀ ਮਦਦ ਕਰਾਂ।

File PhotoFile Photo

ਉਸ ਨੇ ਕਿਹਾ ਕਿ ਬਾਪੂ ਤੁਸੀ ਟਰੈਕਟਰ ਨਾਲ ਤੂੜੀ ਬਣਾ ਰਹੇ ਹੋ ਅਤੇ ਤੁਹਾਡੇ ਉਪਰ ਧੂੜ ਵੀ ਪੈ ਰਿਹਾ ਹੈ। ਧੀ ਵਲੋਂ ਟਰੈਕਟਰ ਚਲਾ ਕੇ ਮੇਰੀ ਮਦਦ ਕਰਦਿਆਂ ਖੇਤ ਵਿਚ ਦੇਖ ਕੇ ਬਹੁਤ ਹੀ ਮਨ ਖ਼ੁਸ਼ ਹੋਇਆ। ਕਿਸਾਨ ਦਾ ਕਹਿਣਾ ਹੈ ਕਿ ਉਸ ਦੀ ਧੀ ਰਿਪਨ ਸਿੱਧੂ ਅੱਠਵੀਂ ਜਮਾਤ ਵਿਚ ਪੜ੍ਹਦੀ ਹੈ ਪਰ ਜਿਸ ਤਰ੍ਹਾਂ ਉਸ ਨੇ ਮੇਰੀ ਮਦਦ ਕੀਤੀ ਮੈਨੂੰ ਲੱਗਿਆ ਕਿ ਉਹ ਪੁੱਤਾਂ ਨਾਲੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਬਲਕਿ ਬਹੁਤ ਅੱਗੇ ਹਨ।

File PhotoFile Photo

ਉਨ੍ਹਾਂ ਲੋਕਾਂ ਨੂੰ ਬੜੇ ਹੀ ਭਾਵੁਕ ਸ਼ਬਦਾਂ ਵਿਚ ਸੰਬੋਧਤ ਹੁੰਦਿਆਂ ਕਿਹਾ ਕਿ ਅਜਿਹੀਆਂ ਧੀਆਂ ਦੇ ਜੰਮਣ 'ਤੇ ਲੋਕ ਰੋਂਦੇ ਹਨ। ਇਸ ਕਰ ਕੇ ਵੀਡੀਓ ਰਾਹੀਂ ਧੀ ਬਾਰ ਵਿਖਾਇਆ ਗਿਆ ਹੈ। ਉਸ ਨੇ ਦਸਿਆ ਕਿ ਉਸ ਦੇ ਦੋ ਧੀਆਂ ਅਤੇ ਇਕ ਪੁੱਤ ਹੈ ਜਿਸ ਲਈ ਉਹ ਰੱਬ ਦੇ ਸ਼ੁਕਰਗੁਜ਼ਾਰ ਹਨ ਪਰ ਮੇਰੀ ਧੀ ਵੀ ਪੁੱਤ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ। ਉਸ ਨੇ ਅਪਣੀ ਵੀਡੀਓ ਰਾਹੀਂ ਪਿਤਾ ਦਿਵਸ 'ਤੇ ਲੋਕਾਂ ਨੂੰ ਇਹੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਧੀਆਂ ਨੂੰ ਵੀ ਪਿਆਰ ਕਰੋ ਅਤੇ ਇਹ ਮਾਪਿਆਂ 'ਤੇ ਬੋਝ ਨਹੀਂ ਬਲਕਿ ਉਨ੍ਹਾਂ ਦਾ ਸਹਾਰਾ ਬਣਦੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement