ਸਬਜ਼ੀ ਵੇਚਣ ਲਈ ਮਜ਼ਬੂਰ ਹੋਈ ਇਹ ਗਾਇਕ ਜੋੜੀ
Published : Jun 21, 2020, 3:43 pm IST
Updated : Jun 21, 2020, 3:43 pm IST
SHARE ARTICLE
Amritsar Punjabi Singer Forced Sell Vegetables Streets
Amritsar Punjabi Singer Forced Sell Vegetables Streets

ਸਬਜ਼ੀ ਵੇਚਣ ਸਮੇਂ ਗੀਤਾਂ ਨਾਲ ਲੋਕਾਂ ਦਾ ਕਰਦੇ ਨੇ ਮਨੋਰੰਜਨ

ਅੰਮ੍ਰਿਤਸਰ: ਗਲੀਆਂ ਵਿਚ ਹੋਕਾਂ ਦੇ ਸਬਜ਼ੀ ਵੇਚ ਰਹੀ ਤੇ ਲੋਕਾਂ ਦਾ ਆਪਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰ ਰਹੀ ਇਸ ਜੋੜੀ ਦੇ ਪੂਰੇ ਪੰਜਾਬ ਵਿਚ ਕਦੇ ਚਰਚੇ ਹੁੰਦੇ ਸੀ। ਚਰਚੇ ਇਸ ਕਰਕੇ ਕਿਉਂਕਿ ਇਹ ਜੋੜੀ ਕਿਸੇ ਸਮੇਂ ਆਪਣੀ ਆਵਾਜ਼ ਮੇਲਿਆਂ ਵਿਚ ਖੂਬ ਰੰਗ ਬੰਨਦੀ ਸੀ ਪਰ ਅੱਜ ਕੋਰੋਨਾ ਵਰਗੀ ਬੀਮਾਰੀ ਨੇ ਇਨ੍ਹਾਂ ਦੀ ਰੋਜ਼ੀ ਰੋਟੀ ਵੀ ਖੋਹ ਲਈ ਹੈ।

Singer Singer

ਇਸ ਮਹਾਂਮਾਰੀ ਕਾਰਨ ਮੇਲਿਆਂ, ਸਟੇਜਾਂ ਅਤੇ ਧਾਰਮਿਕ ਸਮਾਰੋਹਾਂ 'ਤੇ ਇੱਕਠ ਕਰਨ 'ਤੇ ਪਾਬੰਦੀ ਲੱਗ ਚੁੱਕੀ ਹੈ। ਜਿਸ ਕਰ ਕੇ ਇਸ ਗਾਇਕ ਜੋੜੀ ਦੀ ਰੋਜ਼ੀ ਰੋਟੀ ਦਾ ਜੁਗਾੜ ਕਰਨਾ ਵੀ ਮੁਸ਼ਕਿਲ ਹੋ ਚੁੱਕਿਆ ਹੈ ਪਰ ਇਸ ਜੋੜੀ ਨੇ ਹਾਰ ਨਹੀਂ ਮੰਨੀ ਸਗੋਂ ਲੋਕਾਂ ਦੀ ਪਰਵਾਹ ਕੀਤੇ ਬਿਨਾਂ ਸਬਜ਼ੀ ਵੇਚਣਾ ਸ਼ੁਰੂ ਕਰ ਦਿੱਤਾ।

Singer Singer

ਗਾਇਕ ਨੇ ਦਸਿਆ ਕਿ ਲਾਕਡਾਊਨ ਕਾਰਨ ਅਤੇ ਕੋਰੋਨਾ ਵਾਇਰਸ ਕਾਰਨ ਸਾਰੇ ਪਾਸੇ ਮਨੋਰੰਜਨ ਦਾ ਹਰ ਕੰਮ ਠੱਪ ਹੋ ਚੁੱਕਾ ਹੈ ਜਿਸ ਕਾਰਨ ਉਹਨਾਂ ਦੀ ਰੋਜ਼ੀ ਰੋਟੀ ਨੂੰ ਭਾਰੀ ਸੱਟ ਵੱਜੀ ਹੈ। ਇਸ ਲਈ ਉਹ ਅਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਮਾੜੀ-ਮੋਟੀ ਕਿਰਤ ਕਰ ਕੇ ਅਪਣਾ ਗੁਜ਼ਾਰਾ ਕਰ ਰਹੇ ਹਨ। ਉਹ ਸਬਜ਼ੀ ਵਿਚੋਂ ਸਾਰੇ ਖਰਚੇ ਕੱਢ ਖੇ ਹੁਣ ਤਕ ਢਾਈ ਜਾਂ 300 ਤਕ ਕਮਾ ਲੈਂਦੇ ਹਨ।

Singer Singer

ਇਸ ਤਰ੍ਹਾਂ ਉਹਨਾਂ ਨੇ ਗਾਇਕੀ ਕਰ ਕੇ ਅਪਣਾ ਘਰ ਦਾ ਖਰਚਾ ਤੋਰਿਆ ਹੋਇਆ ਸੀ ਉਸ ਸਮੇਂ ਉਹਨਾਂ ਨੂੰ 2500 ਤਕ ਬਚ ਜਾਂਦਾ ਸੀ। ਪਰ ਲਾਕਡਾਊਨ ਕਾਰਨ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ, ਲਾਕਡਾਊਨ ਦਾ ਪੰਜਵਾਂ ਪੜਾਅ ਚਲ ਰਿਹਾ ਹੈ ਤੇ ਅੱਗੇ ਵੀ ਕੋਈ ਪਤਾ ਨਹੀਂ ਕਿ ਲਾਕਡਾਊਨ ਖੁੱਲ੍ਹਣਾ ਹੈ ਜਾਂ ਨਹੀਂ।

Singer Singer

ਲੋਕਾਂ ਵੱਲੋਂ ਵੀ ਉਹਨਾਂ ਨੂੰ ਖੂਬ ਸਨਮਾਨ ਮਿਲ ਰਿਹਾ ਹੈ, ਲੋਕ ਉਹਨਾਂ ਨੂੰ ਇਕ ਮਿਸਾਲ ਵਜੋਂ ਦੇਖ ਰਹੇ ਹਨ ਪਰ ਉਹ ਸਿਰਫ ਅਪਣੀ ਰੋਜ਼ੀ ਰੋਟੀ ਲਈ ਕਮਾਈ ਕਰ ਰਹੇ ਹਨ। ਉੱਥੇ ਹੀ ਉਹਨਾਂ ਨੇ ਹੋਰਨਾਂ ਛੋਟੇ ਗਾਇਕਾਂ ਨੂੰ ਵੀ ਇਹੀ ਸਲਾਹ ਦਿੱਤੀ ਹੈ ਕਿ ਉਹ ਵੀ ਅਪਣਾ ਖਰਚ ਤੋਰਨ ਲਈ ਕੋਈ ਰੁਜ਼ਗਾਰ ਕਰਨ।

Singer Singer

ਅਸੀਂ ਸਭ ਜਾਣਦੇ ਹਾਂ ਕਿ ਇਸ ਸਮੇਂ ਮੇਲਿਆਂ, ਸਟੇਜਾਂ ਅਤੇ ਧਾਰਮਿਕ ਸਮਾਰੋਹਾਂ 'ਤੇ ਇੱਕਠ ਕਰਨ 'ਤੇ ਪਾਬੰਦੀ ਲੱਗੀ ਹੋਈ ਹੈ ਜਿਸ ਕਰਕੇ ਇਸ ਪਰਿਵਾਰ ਦਾ ਵੀ ਗੁਜਾਰਾ ਕਰਨਾ ਔਖਾ ਹੋ ਗਿਆ ਪਰ ਹੁਣ ਇਹ ਜੋੜੀ ਸਬਜ਼ੀ ਵੇਚ ਕੇ ਗੁਜਾਰਾ ਕਰ ਰਹੀ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement