
ਅਕਾਲੀ ਦਲ ਲਈ ਬਣੇਗੀ ਮੁਸ਼ਕਲ ਸਥਿਤੀ
ਚੰਡੀਗੜ੍ਹ : ਕੇਂਦਰ ਦੀ ਮੋਦੀ ਸਰਕਾਰ ਵਲੋਂ ਪਿਛਲੇ ਦਿਨਾਂ ਵਿਚ ਖੇਤੀ ਨਾਲ ਸਬੰਧਤ ਪਾਸ ਅਰਡੀਨੈਂਸਾਂ ਦੇ ਪੰਜਾਬ ਵਿਚ ਸੱਭ ਪਾਰਟੀਆਂ ਅਤੇ ਕਿਸਾਨ ਯੂਨੀਅਨ ਵਲੋਂ ਹੋਏ ਵਿਰੋਧ ਨੂੰ ਵੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 24 ਜੂਨ ਨੂੰ ਸੂਬੇ ਦੀ ਸਰਬ ਪਾਰਟੀ ਮੀਟਿੰਗ ਸੱਦ ਲਈ ਹੈ। ਭਾਵੇਂ ਬਾਕੀ ਪਾਰਟੀਆਂ ਅਤੇ ਕਿਸਾਨ ਆਗੂ ਤਾਂ ਖ਼ੁਦ ਅਜਿਹੀ ਮੀਟਿੰਗ ਦੀ ਮੰਗ ਕਰ ਰਹੇ ਸਨ
Shiromani Akali Dal
ਪਰ ਕੇਂਦਰ ਵਿਚ ਭਾਜਪਾ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਲਈ ਇਸ ਮੀਟਿੰਗ ਨਾਲ ਮੁਸ਼ਕਲ ਸਥਿਤੀ ਬਣ ਜਾਵੇਗੀ। ਭਾਵੇਂ ਚਹੁੰ ਪਾਸਿਉਂ ਵਿਰੋਧ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਮਰਥਨ ਮੁੱਲ 'ਤੇ ਖੇਤੀ ਮੰਡੀ ਬਾਰੇ ਪਾਰਟੀ ਦਾ ਪੱਖ ਸਪੱਸ਼ਟ ਕਰ ਦਿਤਾ ਸੀ ਪਰ ਇਹ ਫ਼ੈਸਲੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਦੀ ਮੌਜੂਦਗੀ ਵਿਚ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ 'ਚ ਹੋਏ ਹਨ
BJP
ਜਿਸ ਕਰ ਕੇ ਅਕਾਲੀ ਦਲ ਲਈ ਭਾਜਪਾ ਦੇ ਭਾਈਵਾਲ ਹੋਣ ਕਾਰਨ ਖੁਲ੍ਹੇਆਮ ਕੇਂਦਰ ਦੇ ਵਿਰੋਧ ਵਿਚ ਆਉਣਾ ਸਰਬ ਪਾਰਟੀ ਮੀਟਿੰਗ ਦੇ ਵਿਰੋਧ ਜਾਂ ਇਸ ਵਿਚ ਸ਼ਾਮਲ ਹੋਣ ਬਾਰੇ ਭਵਿੱਖ ਦੇ ਨਤੀਜਿਆਂ ਨੂੰ ਲੈ ਕੇ ਫ਼ੈਸਲਾ ਕਰਨਾ ਪਵੇਗਾ ਕਿਉਂਕਿ ਕਈ ਸੀਨੀਅਰ ਭਾਜਪਾ ਆਗੂ ਤਾਂ ਪਹਿਲਾਂ ਹੀ ਅਕਾਲੀ ਦਲ ਤੋਂ ਅੱਡ ਹੋਣ ਦਾ ਵਿਚਾਰ ਪਾਰਟੀ ਅੰਦਰ ਰੱਖ ਰਹੇ ਹਨ ਅਤੇ ਉਹ ਇਸ ਲਈ ਬਹਾਨੇ ਦੀ ਭਾਲ ਵਿਚ ਹਨ। ਹਾਲੇ ਖ਼ਾਲਿਸਤਾਨ ਬਾਰੇ ਵੀ ਅਕਾਲੀ ਪ੍ਰਧਾਨ ਨੇ ਅਪਣੀ ਚੁੱਪੀ ਨਹੀਂ ਤੋੜੀ ਹੈ।
Sunil Jakhar
ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਪਹਿਲਾਂ ਹੀ ਕਿਸਾਨੀ ਮੁੱਦਿਆਂ ਨੂੰ ਲੈ ਕੇ ਪੰਜਾਬ ਵਿਚ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿਚ ਅੰਦੋਲਨ ਸ਼ੁਰੂ ਕਰ ਚੁੱਕੀ ਹੈ। ਸਰਬ ਪਾਰਟੀ ਮੀਟਿੰਗ ਵੀ ਕੇਂਦਰ ਦੇ ਮੁੱਦੇ ਨੂੰ ਵੇਖਦਿਆਂ ਕਾਂਗਰਸ ਦੀ ਸੋਚੀ ਸਮਝੀ ਰਣਨੀਤੀ ਤਹਿਤ ਹੀ ਬਾਦਲਾਂ ਨੂੰ ਘੇਰਨ ਲਈ ਸੱਦੀ ਗਈ ਹੈ। ਹੁਣ ਵੇਖਦੇ ਹਾਂ ਕਿ ਸਰਬ ਪਾਰਟੀ ਮੀਟਿੰਗ ਵਾਲੇ ਦਿਨ ਕੀ ਨਤੀਜਾ ਨਿਕਲਦਾ ਹੈ?