ਰਾਜੇਆਣਾ ਦੇ ਸ਼ਰਨਜੀਤ ਸਿੰਘ ਨੂੰ ਕੈਨੇਡਾ 'ਚ ਮਿਲਿਆ ਪੁਲਿਸ ਚੀਫ ਸੁਪਰਡੈਂਟ ਦਾ ਅਹੁਦਾ
Published : Jun 21, 2020, 1:59 pm IST
Updated : Jun 21, 2020, 1:59 pm IST
SHARE ARTICLE
Sharanjit Singh
Sharanjit Singh

ਸ਼ਰਨਜੀਤ ਸਿੰਘ ਗਿੱਲ ਨੇ ਕੈਨੇਡਾ ਵਰਗੇ ਦੇਸ਼ ਵਿਚ ਬਤੌਰ ਉੱਚ ਅਧਿਕਾਰੀ ਬਣਕੇ ਆਪਣੇ ਜ਼ਿਲ੍ਹੇ, ਪਿੰਡ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।

ਮੋਗਾ : ਮੋਗਾ ਦੇ ਪਿੰਡ ਰਾਜੇਆਣਾ ਦੇ ਸ਼ਰਨਜੀਤ ਸਿੰਘ ਗਿੱਲ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸਟੇਟ ਦੇ ਸਰੀ ਵਿਚ ਪੁਲਿਸ ਚੀਫ ਸੁਪਰਡੈਂਟ ਦੇ ਅਹੁਦੇ 'ਤੇ ਤੈਨਾਤ ਕੀਤਾ ਗਿਆ ਹੈ। ਇਹ ਅਹੁਦਾ ਉਨ੍ਹਾਂ ਨੂੰ ਕੈਨੇਡਾ ਪੁਲਿਸ ਵਲੋਂ ਦਿੱਤੀ ਗਈ ਤਰੱਕੀ ਤੋਂ ਬਾਅਦ ਸੌਂਪਿਆ ਗਿਆ ਹੈ। ਸ਼ਰਨਜੀਤ ਸਿੰਘ ਗਿੱਲ ਨੇ ਕੈਨੇਡਾ ਵਰਗੇ ਦੇਸ਼ ਵਿਚ ਬਤੌਰ ਉੱਚ ਅਧਿਕਾਰੀ ਬਣਕੇ ਆਪਣੇ ਜ਼ਿਲ੍ਹੇ, ਪਿੰਡ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।

File PhotoFile Photo

ਜ਼ਿਕਰਯੋਗ ਹੈ ਕਿ ਸ਼ਰਨਜੀਤ ਗਿੱਲ 1969 ਵਿਚ ਕੈਨੇਡਾ ਗਏ ਸਨ। ਉਨ੍ਹਾਂ ਨੇ 1989 ਵਿਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। 1997 ਵਿਚ ਉਨ੍ਹਾਂ ਨੂੰ 2 ਸੀਰੀਅਲ ਸੈਕਸ ਅਪਰਾਧੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਪ੍ਰਮਾਣ ਪੱਤਰ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਤ ਵੀ ਕੀਤਾ ਗਿਆ।

ਇਹ ਹੀ ਨਹੀਂ, ਸਾਲ 2012 ਵਿਚ ਕੋਲੰਬੀਆ ਵਿਚ ਪਾਈਪ ਲਾਈਨ ਬੰਬ ਧਮਾਕਾ ਇੰਚਾਰਜ ਕਮਾਂਡਰ ਦੇ ਰੂਪ ਵਿਚ ਉਨ੍ਹਾਂ ਦੀ ਭੂਮਿਕਾ ਲਈ ਉਨ੍ਹਾਂ ਨੂੰ ਕਵੀਨ ਐਲਿਜ਼ਾਬੇਥ 11 ਡਾਇਮੰਡ ਜੁਬਲੀ ਮੈਡਲ ਨਾਲ ਵੀ ਸਨਮਾਨਤ ਕੀਤਾ ਗਿਆ ਸੀ।

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement