
ਪੰਜਾਬ ਵਿਚ ਕੋਰੋਨਾ ਮੁੜ ਤੇਜ਼ੀ ਨਾਲ ਸਾਰੇ ਜ਼ਿਲ੍ਹਿਆਂ ਵਿਚ ਪੈਰ ਪਸਾਰ ਰਿਹਾ ਹੈ।
ਚੰਡੀਗੜ੍ਹ, 20 ਜੂਨ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਚ ਕੋਰੋਨਾ ਮੁੜ ਤੇਜ਼ੀ ਨਾਲ ਸਾਰੇ ਜ਼ਿਲ੍ਹਿਆਂ ਵਿਚ ਪੈਰ ਪਸਾਰ ਰਿਹਾ ਹੈ। ਬੀਤੇ 24 ਘੰਟਿਆਂ ਦੌਰਾਨ ਅੱਜ ਸ਼ਾਮ ਤਕ 6 ਹੋਰ ਪੀੜਤਾਂ ਦੀ ਮੌਤ ਦੀ ਸਰਕਾਰ ਨੇ ਪੁਸ਼ਟੀ ਕੀਤੀ ਹੈ। ਇਸ ਨਾਲ ਮਰਨ ਵਾਲਿਆਂ ਦਾ ਦੀ ਗਿਣਤੀ ਵੀ 100 ਤੋਂ ਪਾਰ ਹੋ ਗਈ ਹੈ। ਇਸ ਸਮੇਂ ਦੌਰਾਨ 1176 ਪੀੜਤ ਹਸਪਤਾਲਾਂ ਵਿਚ ਇਲਾਜ ਅਧੀਨ ਹਨ, ਜਿਨ੍ਹਾਂ 'ਚੋਂ ਗੰਭੀਰ ਹਾਲਤ ਵਾਲੇ 21 ਮਰੀਜ਼ ਆਕਸੀਜਨ ਅਤੇ 5 ਵੈਂਟੀਲੇਟਰ 'ਤੇ ਹਨ। ਅੱਜ ਅੰਮ੍ਰਿਤਸਰ ਵਿਚ 4, ਲੁਧਿਆਣਾ ਵਿਚ 1 ਅਤੇ ਕਪੂਰਥਲਾ ਜ਼ਿਲ੍ਹੇ ਵਿਚ 1 ਮੌਤ ਹੋ ਚੁੱਕੀ ਹੈ। ਹੁਣ ਤੱਕ 101 ਮੌਤਾਂ ਹੋ ਚੁੱਕੀਆਂ ਹਨ।
Corona Virus
ਅੱਜ 42 ਹੋਰ ਮਰੀਜ਼ਾਂ ਨੂੰ ਤੰਦਰੁਸਤ ਹੋਣ ਬਾਅਦ ਹਸਪਤਾਲਾਂ 'ਚੋਂ ਛੁੱਟੀ ਵੀ ਮਿਲੀ ਹੈ। ਇਸ ਤਰ੍ਹਾਂ ਹੁਣ ਤਕ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ 2678 ਹੋ ਗਈ ਹੈ। ਅੱਜ ਜ਼ਿਲ੍ਹਾ ਜਲੰਧਰ ਵਿਚ ਮੁੜ ਦੂਜੇ ਦਿਨ 47 ਪਾਜ਼ੇਟਿਵ ਕੇਸ ਆਉਣ ਨਾਲ ਕੋਰੋਨਾ ਬਲਾਸਟ ਹੋਇਆ ਹੈ ਜਦ ਕਿ ਬੀਤੇ ਦਿਨ ਵੀ 79 ਕੇਸ ਆਏ ਸਨ। ਅੰਮ੍ਰਿਤਸਰ ਜ਼ਿਲ੍ਹੇ ਵਿਚ ਵੀ ਅੱਜ 21 ਤੋਂ ਵੱਧ ਪਾਜ਼ੇਟਿਵ ਮਾਮਲੇ ਆਏ ਹਨ। ਜ਼ਿਲ੍ਹਾ ਮੋਹਾਲੀ ਵੀ ਮੁੜ ਕੋਰੋਨਾ ਹਾਟ ਸਪਾਟ ਬਣ ਚੁੱਕਾ ਹੈ ਜਿਥੇ ਅੱਜ 11 ਹੋਰ ਕੇਸ ਆਏ। ਹੁਣ ਵੱਖ ਵੱਖ ਥਾਵਾਂ ਤੋਂ ਇÂ ਕੇਸ ਆ ਰਹੇ ਹਨ। ਸੰਗਰੂਰ 'ਚ ਵੀ ਪਾਜ਼ੇਟਿਵ ਕੇਸਾਂ ਦਾ ਅੰਕੜਾ ਵਧ ਰਿਹਾ ਹੈ, ਜਿਥੇ ਅੱਜ 1 ਪੁਲਿਸ ਵਾਲਿਆਂ ਦੇ ਵੀ ਅੱਜ ਫਗਵਾੜਾ ਵਿਚ ਇਕ ਥਾਣੇਦਾਰ ਸਣੇ 2 ਨਵੇਂ ਪਾਜ਼ੇਟਿਵ ਮਾਮਲੇ ਆਏ ਹਨ।
ਕੁੱਲ ਸੈਂਪਲ : 235700
ਪਾਜ਼ੇਟਿਵ : 3962
ਠੀਕ ਹੋਏ : 2678
ਇਲਾਜ ਅਧੀਨ : 1176
ਮੌਤਾਂ : 101