
ਗੈਂਗਸਟਰ ਸੂਰਜ ਰੌਂਤਾ ਕੋਲੋਂ ਤਿੰਨ ਹਥਿਆਰ, ਟੋਇਟਾ ਫ਼ਾਰਚੂਨਰ ਬਰਾਮਦ : ਐਸ.ਐਸ.ਪੀ
ਮੋੋਗਾ (ਹਰਜਿੰਦਰ ਮੌਰੀਆ) : ਮੋਗਾ ਪੁਲਿਸ (Moga Police) ਨੇ ਐਤਵਾਰ ਨੂੰ ਇੱਕ ਬਦਨਾਮ ਗੈਂਗਸਟਰ, ਜਿਸ ਦੀ ਪਛਾਣ ਹਰਦੀਪ ਸਿੰਘ (Hardeep Singh) ਉਰਫ ਸੂਰਜ ਰੌਂਤਾ ਵਜੋਂ ਹੋਈ ਹੈ, ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਕੈਨੇਡਾ ਸਥਿਤ ਖਾਲਿਸਤਾਨ ਟਾਈਗਰ ਫੋਰਸ ( Khalistan Tiger Force) (ਕੇ.ਟੀ.ਐਫ) ਦੇ ਕਾਰਜਸੀਲ ਅਰਸਦੀਪ ਸਿੰਘ ਉਰਫ ਅਰਸ ਡਾਲਾ ਦਾ ਸਾਥੀ ਵੀ ਹੈ। ਪੁਲਿਸ ਨੇ ਸੂਰਜ ਦੇ ਕਬਜੇ ਵਿਚੋਂ ਇਕ ਐਸ.ਯੂ.ਵੀ ਟੋਯੋਟਾ ਫਾਰਚੂਨਰ ਰਜਿਸਟ੍ਰੇਸਨ ਨੰਬਰ ਐਚ.ਆਰ 29 ਏ.ਏ 7070, ਤਿੰਨ ਹਥਿਆਰ ਸਮੇਤ ਇਕ 315 ਬੋਰ ਪਿਸਤੌਲ, ਇਕ 32 ਬੋਰ ਪਿਸਤੌਲ ਅਤੇ ਇਕ 32 ਬੋਰ ਰਿਵਾਲਵਰ ਸਮੇਤ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।
Hardeep Singh
ਇਹ ਵੀ ਪੜ੍ਹੋ: ਨਿਊਜ਼ੀਲੈਂਡ ਦੀ ਫ਼ੌਜ ’ਚ ਇਕ ਹੋਰ ਦਸਤਾਰਧਾਰੀ ਸਿੱਖ ਨੌਜਵਾਨ ਮਨਸਿਮਰਤ ਸਿੰਘ ਸ਼ਾਮਲ
ਜਾਣਕਾਰੀ ਅਨੁਸਾਰ ਕੇ.ਟੀ.ਐਫ ਦੇ ਕੈਨੇਡਾ ਦੇ ਮੁਖੀ ਹਰਦੀਪ ਸਿੰਘ (Hardeep Singh) ਨਿੱਝਰ ਦਾ ਕਰੀਬੀ ਸਾਥੀ ਅਰਸ ਡਾਲਾ ਡੇਰਾ ਪ੍ਰੇਮੀ ਦੀ ਹੱਤਿਆ, ਨਿੱਝਰ ਦੇ ਪਿੰਡ ਵਿਚ ਪੁਜਾਰੀ ‘ਤੇ ਫਾਇਰ ਕਰਨ, ਸੁੱਖਾ ਲੰਮੇ ਕਤਲ ਅਤੇ ਸੁਪਰਸਾਈਨ ਕਤਲ ਕੇਸ ਵਿਚ ਮੁੱਖ ਦੋਸੀ ਹੈ। ਉਸ ਖਿਲਾਫ ਮੋਗਾ, ਬਠਿੰਡਾ ਅਤੇ ਬਰਨਾਲਾ ਜਿਲ੍ਹਿਆਂ ਵਿੱਚ ਚੋਰੀ, ਨਸ਼ਿਆਂ, ਲੁੱਟਾਂ ਦੇ ਵੱਖ ਵੱਖ ਕੇਸ ਦਰਜ ਹਨ। ਸੀਨੀਅਰ ਸੁਪਰਡੈਂਟ ਪੁਲਿਸ (ਐਸ.ਐਸ.ਪੀ) ਮੋਗਾ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਸਮਾਲਸਰ ਪੁਲਿਸ ਦੁਆਰਾ 19 ਜੂਨ 2021 ਨੂੰ ਆਰਮਜ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਗ੍ਰਿਫਤਾਰ ਕੀਤੇ ਗਏ ਤਿੰਨ ਵਿਅਕਤੀਆਂ ਤੋਂ ਮਿਲੀ ਜਾਣਕਾਰੀ ਦੇ ਬਾਅਦ ਪੁਲਿਸ ਨੇ ਸੂਰਜ ਰੌਂਤਾ ਨੂੰ ਗ੍ਰਿਫਤਾਰ ( Arrest) ਕੀਤਾ ਹੈ।
Arrest
ਜਿਕਰਯੋਗ ਹੈ ਕਿ ਗ੍ਰਿਫਤਾਰ ( Arrest) ਕੀਤੇ ਗਏ ਤਿੰਨ ਵਿਅਕਤੀਆਂ ਦੀ ਪਛਾਣ ਰਾਜਾ ਸਿੰਘ, ਇਕਬਾਲ ਸਿੰਘ ਉਰਫ ਘਾਲੂ ਅਤੇ ਹਰਮਨਪ੍ਰੀਤ ਸਿੰਘ ਉਰਫ ਗੈਰੀ ਵਜੋਂ ਹੋਈ ਹੈ ਜਿਨਾ ਨੇ ਪੁਲਿਸ ਨੂੰ ਦੱਸਿਆ ਕਿ ਸੂਰਜ ਨੇ ਉਨ੍ਹਾਂ ਨੂੰ ਨਾਜਾਇਜ ਹਥਿਆਰ ਵੇਚੇ ਸਨ। ਐਸ.ਐਸ.ਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਸੂਰਜ ਨੇ ਖੁਲਾਸਾ ਕੀਤਾ ਕਿ ਅਰਸ ਡਾਲਾ ਭਾਰਤ ਵਿਚ ਸੀ ਤਾਂ ਉਸ ਨਾਲ ਉਸ ਦਾ ਨੇੜਲਾ ਸੰਪਰਕ ਸੀ ਅਤੇ ਉਹ ਮੋਗਾ ਸਹਿਰ ਵਿੱਚ ਸੁਪਰਸਾਈਨ ਕਤਲ ਦੀ ਸਾਜਿਸ ਰਚ ਰਿਹਾ ਸੀ।
Arrestਉਸਨੇ ਦੱਸਿਆ ਕਿ ਅਰਸ ਨੇ ਉਸਨੂੰ ਉਸ ਤਰਜ ਉੱਤੇ ਆਪਣੇ ਨਾਲ ਰਲਾਉਣ ਦੀ ਕੋਸ਼ਿਸ਼ ਕੀਤੀ ਜਿਸ ਤਹਿਤ ਇਹ ਪੰਜਾਬ ਦੇ ਮਾਲਵਾ ਖੇਤਰ ਵਿਚ ਮਿੱਥ ਕੇ ਕਤਲ ਕਰਨ ਵਾਲਿਆਂ ਤੋਂ ਕੰਮ ਕਰਾਉਂਦੇ ਸਨ। ਐਸ.ਐਸ.ਪੀ ਨੇ ਕਿਹਾ ਕਿ ਸੂਰਜ ਅਪਰਾਧਿਕ/ ਗਿਰੋਹ ਦੀਆਂ ਗਤੀਵਿਧੀਆਂ ਵਿੱਚ ਸੁੱਖਾ ਲੰਮੇ ਨਾਲੋਂ ਵਧੇਰੇ ਬਦਨਾਮ ਸੀ, ਅਰਸ ਉਸ ਉੱਤੇ ਉਸ ਤਰੀਕੇ ਰਾਹੀਂ ਕੀਤੇ ਗਏ ਜੁਰਮ/ਟਾਰਗੇਟ ਕਤਲ ਦੀ ਜਿੰਮੇਵਾਰੀ ਲੈਣ ਲਈ ਉਸ ਤੇ ਨਜਰ ਰੱਖ ਰਿਹਾ ਸੀ, ਜਿਸ ਵਿੱਚ ਲਵਪ੍ਰੀਤ ਸਿੰਘ ਉਰਫ ਰਵੀ, ਰਾਮ ਸਿੰਘ ਉਰਫ ਸੋਨੂੰ, ਕਮਲਜੀਤ ਸਰਮਾ ਉਰਫ ਕਮਲ ਨੂੰ ਪਹਿਲਾਂ ਹੀ ਮੋਗਾ ਪੁਲਿਸ ਨੇ ਗ੍ਰਿਫਤਾਰ ( Arrest) ਕਰ ਲਿਆ ਹੈ।
ਇਹ ਵੀ ਪੜ੍ਹੋ: ਨਿਊਜ਼ੀਲੈਂਡ ਦੀ ਫ਼ੌਜ ’ਚ ਇਕ ਹੋਰ ਦਸਤਾਰਧਾਰੀ ਸਿੱਖ ਨੌਜਵਾਨ ਮਨਸਿਮਰਤ ਸਿੰਘ ਸ਼ਾਮਲ
ਅਰਸ ਡਾਲਾ ਅਤੇ ਸੂਰਜ ਰੌਂਤਾ 2015 ਤੋਂ ਇਕ ਦੂਜੇ ਨੂੰ ਜਾਣਦੇ ਸਨ ਅਤੇ ਚੋਰੀ ਅਤੇ ਆਰਮਜ ਐਕਟ ਦੇ ਕਈ ਮਾਮਲਿਆਂ ਵਿੱਚ ਸਹਿ ਦੋਸੀ ਸਨ। ਐਸ.ਐਸ.ਪੀ ਗਿੱਲ ਨੇ ਕਿਹਾ ਕਿ ਹੋਰ ਵਿਸਥਾਰ ਅਤੇ ਕਈ ਘਿਨਾਉਣੇ ਜੁਰਮਾਂ ਵਿੱਚ ਸਾਮਲ ਅਪਰਾਧੀ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਸ ਦੌਰਾਨ ਐਫ.ਆਈ.ਆਰ ਨੰ. 49 ਮਿਤੀ 19 ਜੂਨ, 2021 ਪਹਿਲਾਂ ਹੀ ਥਾਣਾ ਸਮਾਲਸਰ ਮੋਗਾ ਵਿਖੇ ਅਸਲਾ ਐਕਟ ਦੀ ਧਾਰਾ 25/54/59 ਅਧੀਨ ਦਰਜ ਹੈ।