ਖ਼ਾਲਿਸਤਾਨ ਟਾਈਗਰ ਫ਼ੋਰਸ ਦੇ ਸੰਚਾਲਕ ਅਰਸ ਡਾਲਾ ਦਾ ਕਰੀਬੀ ਸਾਥੀ ਗਿ੍ਫ਼ਤਾਰ
Published : Jun 21, 2021, 1:10 am IST
Updated : Jun 21, 2021, 1:13 am IST
SHARE ARTICLE
image
image

ਖ਼ਾਲਿਸਤਾਨ ਟਾਈਗਰ ਫ਼ੋਰਸ ਦੇ ਸੰਚਾਲਕ ਅਰਸ ਡਾਲਾ ਦਾ ਕਰੀਬੀ ਸਾਥੀ ਗਿ੍ਫ਼ਤਾਰ

ਗੈਂਗਸਟਰ ਸੂਰਜ ਰੌਂਤਾ ਕੋਲੋਂ ਤਿੰਨ ਹਥਿਆਰ, ਟੋਇਟਾ ਫ਼ਾਰਚੂਨਰ ਬਰਾਮਦ : ਐਸ.ਐਸ.ਪੀ

ਮੋੋਗਾ, 20 ਜੂਨ (ਹਰਜਿੰਦਰ ਮੌਰੀਆ) : ਮੋਗਾ ਪੁਲਿਸ ਨੇ ਐਤਵਾਰ ਨੂੰ  ਇੱਕ ਬਦਨਾਮ ਗੈਂਗਸਟਰ, ਜਿਸ ਦੀ ਪਛਾਣ ਹਰਦੀਪ ਸਿੰਘ ਉਰਫ ਸੂਰਜ ਰੌਂਤਾ ਵਜੋਂ ਹੋਈ ਹੈ, ਨੂੰ  ਗਿ੍ਫਤਾਰ ਕੀਤਾ ਹੈ, ਜੋ ਕਿ ਕੈਨੇਡਾ ਸਥਿਤ ਖਾਲਿਸਤਾਨ ਟਾਈਗਰ ਫੋਰਸ (ਕੇ.ਟੀ.ਐਫ) ਦੇ ਕਾਰਜਸੀਲ ਅਰਸਦੀਪ ਸਿੰਘ ਉਰਫ ਅਰਸ ਡਾਲਾ ਦਾ ਸਾਥੀ ਵੀ ਹੈ | ਪੁਲਿਸ ਨੇ ਸੂਰਜ ਦੇ ਕਬਜੇ ਵਿਚੋਂ ਇਕ ਐਸ.ਯੂ.ਵੀ ਟੋਯੋਟਾ ਫਾਰਚੂਨਰ ਰਜਿਸਟ੍ਰੇਸਨ ਨੰਬਰ ਐਚ.ਆਰ 29 ਏ.ਏ 7070, ਤਿੰਨ ਹਥਿਆਰ ਸਮੇਤ ਇਕ 315 ਬੋਰ ਪਿਸਤੌਲ, ਇਕ 32 ਬੋਰ ਪਿਸਤੌਲ ਅਤੇ ਇਕ 32 ਬੋਰ ਰਿਵਾਲਵਰ ਸਮੇਤ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ | ਜਾਣਕਾਰੀ ਅਨੁਸਾਰ ਕੇ.ਟੀ.ਐਫ ਦੇ ਕੈਨੇਡਾ ਦੇ ਮੁਖੀ ਹਰਦੀਪ ਸਿੰਘ ਨਿੱਝਰ ਦਾ ਕਰੀਬੀ ਸਾਥੀ ਅਰਸ ਡਾਲਾ ਡੇਰਾ ਪ੍ਰੇਮੀ ਦੀ ਹੱਤਿਆ, ਨਿੱਝਰ ਦੇ ਪਿੰਡ ਵਿਚ ਪੁਜਾਰੀ 'ਤੇ ਫਾਇਰ ਕਰਨ, ਸੁੱਖਾ ਲੰਮੇ ਕਤਲ ਅਤੇ ਸੁਪਰਸਾਈਨ ਕਤਲ ਕੇਸ ਵਿਚ ਮੁੱਖ ਦੋਸੀ ਹੈ | ਉਸ ਖਿਲਾਫ ਮੋਗਾ, ਬਠਿੰਡਾ ਅਤੇ ਬਰਨਾਲਾ ਜਿਲਿ੍ਹਆਂ ਵਿੱਚ ਚੋਰੀ, ਨਸਿਆਂ, ਲੁੱਟਾਂ ਦੇ ਵੱਖ ਵੱਖ ਕੇਸ ਦਰਜ ਹਨ | ਸੀਨੀਅਰ ਸੁਪਰਡੈਂਟ ਪੁਲਿਸ (ਐਸ.ਐਸ.ਪੀ) ਮੋਗਾ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਸਮਾਲਸਰ ਪੁਲਿਸ ਦੁਆਰਾ 19 ਜੂਨ 2021 ਨੂੰ  ਆਰਮਜ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਗਿ੍ਫਤਾਰ ਕੀਤੇ ਗਏ ਤਿੰਨ ਵਿਅਕਤੀਆਂ ਤੋਂ ਮਿਲੀ ਜਾਣਕਾਰੀ ਦੇ ਬਾਅਦ ਪੁਲਿਸ ਨੇ ਸੂਰਜ ਰੌਂਤਾ ਨੂੰ  ਗਿ੍ਫਤਾਰ ਕੀਤਾ ਹੈ | ਜਕਿਰਯੋਗ ਹੈ ਕਿ ਗਿ੍ਫਤਾਰ ਕੀਤੇ ਗਏ ਤਿੰਨ ਵਿਅਕਤੀਆਂ ਦੀ ਪਛਾਣ ਰਾਜਾ ਸਿੰਘ, ਇਕਬਾਲ ਸਿੰਘ ਉਰਫ ਘਾਲੂ ਅਤੇ ਹਰਮਨਪ੍ਰੀਤ ਸਿੰਘ ਉਰਫ ਗੈਰੀ ਵਜੋਂ ਹੋਈ ਹੈ ਜਿਨਾ ਨੇ ਪੁਲਿਸ ਨੂੰ  ਦੱਸਿਆ ਕਿ ਸੂਰਜ ਨੇ ਉਨ੍ਹਾਂ ਨੂੰ  ਨਾਜਾਇਜ ਹਥਿਆਰ ਵੇਚੇ ਸਨ | ਐਸ.ਐਸ.ਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਸੂਰਜ ਨੇ ਖੁਲਾਸਾ ਕੀਤਾ ਕਿ ਅਰਸ ਡਾਲਾ ਭਾਰਤ ਵਿਚ ਸੀ ਤਾਂ ਉਸ ਨਾਲ ਉਸ ਦਾ ਨੇੜਲਾ ਸੰਪਰਕ ਸੀ ਅਤੇ ਉਹ ਮੋਗਾ ਸਹਿਰ ਵਿੱਚ ਸੁਪਰਸਾਈਨ ਕਤਲ ਦੀ ਸਾਜਿਸ ਰਚ ਰਿਹਾ ਸੀ | ਉਸਨੇ ਦੱਸਿਆ ਕਿ ਅਰਸ ਨੇ ਉਸਨੂੰ ਉਸ ਤਰਜ ਉੱਤੇ ਆਪਣੇ ਨਾਲ ਰਲਾਉਣ ਦੀ ਕੋਸਸਿ ਕੀਤੀ ਜਿਸ ਤਹਿਤ ਇਹ ਪੰਜਾਬ ਦੇ ਮਾਲਵਾ ਖੇਤਰ ਵਿਚ ਮਿੱਥ ਕੇ ਕਤਲ ਕਰਨ ਵਾਲਿਆਂ ਤੋਂ ਕੰਮ ਕਰਾਉਂਦੇ ਸਨ | ਐਸ.ਐਸ.ਪੀ ਨੇ ਕਿਹਾ ਕਿ ਸੂਰਜ ਅਪਰਾਧਿਕ/ ਗਿਰੋਹ ਦੀਆਂ ਗਤੀਵਿਧੀਆਂ ਵਿੱਚ ਸੁੱਖਾ ਲੰਮੇ ਨਾਲੋਂ ਵਧੇਰੇ ਬਦਨਾਮ ਸੀ, ਅਰਸ ਉਸ ਉੱਤੇ ਉਸ ਤਰੀਕੇ ਰਾਹੀਂ ਕੀਤੇ ਗਏ ਜੁਰਮ/ਟਾਰਗੇਟ ਕਤਲ ਦੀ ਜਿੰਮੇਵਾਰੀ ਲੈਣ ਲਈ ਉਸ ਤੇ ਨਜਰ ਰੱਖ ਰਿਹਾ ਸੀ, ਜਿਸ ਵਿੱਚ ਲਵਪ੍ਰੀਤ ਸਿੰਘ ਉਰਫ ਰਵੀ, ਰਾਮ ਸਿੰਘ ਉਰਫ ਸੋਨੂੰ, ਕਮਲਜੀਤ ਸਰਮਾ ਉਰਫ ਕਮਲ ਨੂੰ  ਪਹਿਲਾਂ ਹੀ ਮੋਗਾ ਪੁਲਿਸ ਨੇ ਗਿ੍ਫਤਾਰ ਕਰ ਲਿਆ ਹੈ | ਅਰਸ ਡਾਲਾ ਅਤੇ ਸੂਰਜ ਰੌਂਤਾ 2015 ਤੋਂ ਇਕ ਦੂਜੇ ਨੂੰ  ਜਾਣਦੇ ਸਨ ਅਤੇ ਚੋਰੀ ਅਤੇ ਆਰਮਜ ਐਕਟ ਦੇ ਕਈ ਮਾਮਲਿਆਂ ਵਿੱਚ ਸਹਿ ਦੋਸੀ ਸਨ | ਐਸ.ਐਸ.ਪੀ ਗਿੱਲ ਨੇ ਕਿਹਾ ਕਿ ਹੋਰ ਵਿਸਥਾਰ ਅਤੇ ਕਈ ਘਿਨਾਉਣੇ ਜੁਰਮਾਂ ਵਿੱਚ ਸਾਮਲ ਅਪਰਾਧੀ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ |
ਇਸ ਦੌਰਾਨ ਐਫ.ਆਈ.ਆਰ ਨੰ.  49 ਮਿਤੀ 19 ਜੂਨ, 2021 ਪਹਿਲਾਂ ਹੀ ਥਾਣਾ ਸਮਾਲਸਰ ਮੋਗਾ ਵਿਖੇ ਅਸਲਾ ਐਕਟ ਦੀ ਧਾਰਾ 25/54/59 ਅਧੀਨ ਦਰਜ ਹੈ |
ਫੋਟੋ 20 ਮੋਗਾ 22 

SHARE ARTICLE

ਏਜੰਸੀ

Advertisement

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM
Advertisement