ਕੈਪਟਨ ਦੇ ਫਾਰਮ ਹਾਊਸ ਕੋਲ ਖੇਤ 'ਚ ਦੱਬੀ ਮਿਲੀ ਲਾਸ਼, ਪਾਲਤੂ ਕੁੱਤੇ ਦੀ ਨਿਸ਼ਾਨਦੇਹੀ 'ਤੇ ਕੱਢੀ ਬਾਹਰ 
Published : Jun 21, 2021, 1:56 pm IST
Updated : Jun 21, 2021, 1:56 pm IST
SHARE ARTICLE
File Photo
File Photo

ਪੁਲਿਸ ਮੁੱਖ ਦੋਸ਼ੀ ਜਗੀਰ ਸਿੰਘ ਅਤੇ ਕੱਟੇ ਹੋਏ ਸਿਰ ਦੀ ਭਾਲ ਕਰ ਰਹੀ ਹੈ।

ਚੰਡੀਗੜ੍ਹ - ਪੰਜਾਬ ਦੇ ਮੁਹਾਲੀ ਜਿਲ੍ਹੇ ਦੇ ਨਿਊ ਚੰਡੀਗੜ੍ਹ ਏਰੀਆ ਵਿਚ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਚੰਡੀਗੜ੍ਹ ਤੋਂ ਸਿਰਫ਼ 5 ਕਿਲੋਮੀਟਰ ਦੀ ਦੂਰੀ ਤੇ ਪੰਜਾਬ ਦੇ ਸਿਸਵਾ ਪਿੰਡ ਵਿਚ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਫਾਰਮ ਹਾਊਸ ਹੈ, ਉੱਥੋਂ ਦੇ ਇਕ ਖੇਤ ਵਿਚ ਇਕ ਵਿਅਕਤੀ ਦੀ ਸਿਰ ਕੱਟੇ ਹੋਏ ਦੀ ਲਾਸ਼ ਮਿਲੀ ਹੈ। ਭਾਰੀ ਸੁਰੱਖਿਆ ਵਾਲੇ ਇਲਾਕੇ ਵਿਚੋਂ ਇਸ ਤਰ੍ਹਾਂ ਲਾਸ਼ ਮਿਲਣ ਕਰ ਕੇ ਮੁਹਾਲੀ ਪੁਲਿਸ ਨੇ  ਉੱਥੇ ਦਰਜਨਾਂ ਪੁਲਿਸ ਫੋਰਸ ਲਗਾ ਕੇ ਤਲਾਸ਼ੀ ਸ਼ੁਰੂ ਕਰਵਾ ਦਿੱਤੀ ਹੈ ਪਰ ਅਜੇ ਤੱਕ ਲਾਸ਼ ਦਾ ਸਿਰ ਨਹੀਂ ਮਿਲ ਪਾਇਆ।

ਪੁਲਿਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਤਿੰਨ ਵਿਅਕਤੀ ਗ੍ਰਿਫ਼ਤਾਰ ਕੀਤੇ ਹਨ ਅਤੇ ਪੁੱਛਗਿੱਛ ਜਾਰੀ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ 8 ਦਿਨ ਪਹਿਲਾਂ ਸੁੱਚਾ ਸਿੰਘ ਦੇ ਲਾਪਤਾ ਹੋਣ ਦੀ ਸੂਚਨਾ ਮੁੱਲਾਪੁਰ ਥਾਣੇ ਵਿਚ ਦਿੱਤੀ ਸੀ ਪਰ ਪਿਲਸ ਨੇ ਕੋਈ ਕਾਰਵਾਈ ਨਹੀਂ ਕੀਤੀ। 12 ਜੂਨ ਤੋਂ ਲਾਪਤਾ 41 ਸਾਲ ਦੇ ਸੁੱਚਾ ਰਾਮ ਦੀ ਲਾਸ਼ ਜ਼ਮੀਨ ਵਿਚ ਦੱਬੀ ਮਿਲੀ। ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ 8 ਦਿਨਾਂ ਤੋਂ ਜੋ ਕੰਮ ਮੁਹਾਲੀ ਪੁਲਿਸ ਨਹੀਂ ਕਰ ਪਾਈ ਉਹ ਮ੍ਰਿਤਕ ਦੇ ਪਾਲਤੂ ਕੁੱਤੇ ਰਾਕੀ ਨੇ ਕਰ ਦਿਖਾਇਆ।

CrimeCrime

ਰਾਕੀ ਸੁੰਘਦੇ ਹੋਏ ਜਿੱਥੇ ਲਾਸ਼ ਦੱਬੀ ਹੋਈ ਸੀ ਉੱਥੇ ਪਹੁੰਚ ਗਿਆ ਅਤੇ ਭੌਂਕਣ ਲੱਗ ਪਿਆ। ਜਦੋਂ ਖੱਡੇ ਨੂੰ ਪੁੱਟਿਆ ਗਿਆ ਤਾਂ ਵਿਚੋਂ ਸੁੱਚਾ ਰਾਮ ਦੀ ਲਾਸ਼ ਨਿਕਲੀ। ਲਾਸ਼ ਨੂੰ 10 ਫੁੱਟ ਡੂੰਘੇ ਖੱਡੇ ਵਿਚ ਦੱਬਿਆ ਗਿਆ ਸੀ। ਲਾਸ਼ ਦਾ ਸਿਰ ਨਹੀਂ ਸੀ, ਸਿਰ ਲੱਭਣ ਲਈ 200 ਤੋਂ ਵੱਧ ਪੁਲਿਸ ਮੁਲਾਜ਼ਮ ਲੱਗੇ ਹੋਏ ਹਨ ਪਰ ਸਿਰ ਨਹੀਂ ਮਿਲਿਆ। ਪੁਲਿਸ ਨੇ ਪਡੌਲ ਪਿੰਡ ਦੇ ਜਗੀਰ ਸਿੰਘ, ਸਤਨਾਮ ਅਤੇ ਨਾਗਲ ਪਿੰਡ ਦੇ ਦੇਸਰਾਜ ਖ਼ਿਲਾਫ਼ ਕਤਲ ਅਤੇ ਸਬੂਤਾਂ ਨੂੰ ਖ਼ਤਮ ਕਰਨ ਦੀਆਂ ਧਾਰਾਵਾਂ ਸ਼ਾਮਲ ਕੀਤੀਆਂ ਹਨ। ਸਤਨਾਮ ਅਤੇ ਦੇਸਰਾਜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਸ ਦੇ ਨਾਲ ਹੀ ਸੁੱਚਾ ਸਿੰਘ ਦੇ ਲਾਪਤਾ ਹੋਣ ਦੀ ਸ਼ਿਕਾਇਤ ਕਰਨ ਵਾਲੇ ਪਰਿਵਾਰਕ ਮੈਂਬਰਾਂ ਨਾਲ ਬਦਸਲੂਕੀ ਕਰਨ ਵਾਲੇ ਏਐਸਆਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਫੜੇ ਗਏ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਪਤਾ ਚੱਲਿਆ ਹੈ ਕਿ ਉਨ੍ਹਾਂ ਦੀ ਸ਼ਰਾਬ ਦੇ ਨਸ਼ੇ ਵਿਚ ਲੜਾਈ ਹੋਈ ਸੀ। ਇਸ ਤੋਂ ਬਾਅਦ ਸੁੱਚਾ ਦਾ ਕਤਲ ਕਰ ਦਿੱਤਾ ਗਿਆ, ਇਸ ਤੋਂ ਬਾਅਦ ਲਾਸ਼ ਨੂੰ ਟੋਏ ਵਿਚ ਦੱਬ ਦਿੱਤਾ ਗਿਆ ਅਤੇ ਸਿਰ ਕੱਟ ਕੇ ਕਿਤੇ ਹੋਰ ਸੁੱਟ ਦਿੱਤਾ ਗਿਆ। 

Photo

ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਜਾਣਬੁੱਝ ਕੇ ਲਾਸ਼ ਨੂੰ ਮੁੱਖ ਮੰਤਰੀ ਦੇ ਫਾਰਮ ਹਾਊਸ ਨੇੜੇ ਦਫਨਾਇਆ, ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ। ਪੁਲਿਸ ਵੀ ਪੜਤਾਲ ਲਈ ਇਥੇ ਨਹੀਂ ਪਹੁੰਚੇਗੀ। ਪੀੜਤ ਪਰਿਵਾਰ ਨਾਲ ਮੁਲਜ਼ਮ ਵੀ ਸ਼ਿਕਾਇਤ ਦਰਜ ਕਰਾਉਣ ਲਈ ਥਾਣੇ ਗਏ ਹੋਏ ਸਨ। ਪੁਲਿਸ ਮੁੱਖ ਦੋਸ਼ੀ ਜਗੀਰ ਸਿੰਘ ਅਤੇ ਕੱਟੇ ਹੋਏ ਸਿਰ ਦੀ ਭਾਲ ਕਰ ਰਹੀ ਹੈ।

ਸੂਤਰਾਂ ਅਨੁਸਾਰ ਮੁਲਜ਼ਮ ਦੇਸਰਾਜ ਸ਼ਰਾਬ ਦੇ ਨਸ਼ੇ ਵਿੱਚ 12 ਜੂਨ ਦੀ ਸ਼ਾਮ ਨੂੰ ਜਗੀਰ ਕੋਲ ਗਿਆ ਅਤੇ ਉਸ ਤੋਂ ਬਾਅਦ ਉਥੋਂ ਚਲਾ ਗਿਆ। ਮੌਕੇ ਤੇ ਪਿੰਡ ਵੱਲ ਜਾਣ ਵਾਲੇ ਇਕ ਹੋਰ ਫਾਰਮ ਹਾਊਸ ਦੇ ਬਾਹਰ ਕੈਮਰੇ ਲੱਗੇ ਹੋਏ ਸਨ। ਉਸ ਰਾਤ ਤਕਰੀਬਨ ਸਾਢੇ 9 ਵਜੇ ਤੱਕ ਨਾ ਤਾਂ ਜਗੀਰ ਅਤੇ ਨਾ ਹੀ ਦੇਸਰਾਜ ਉੱਥੋਂ ਦੀ ਲੰਘੇ। ਇਸ ਤੋਂ ਇਲਾਵਾ ਸ਼ਾਮ ਕਰੀਬ 7.34 ਵਜੇ ਕੈਮਰੇ ਵਿੱਚ ਇੱਕ ਮਾਰੂਤੀ ਕਾਰ ਸਿਸਵਾਨ ਵੱਲ ਵੇਖੀ ਗਈ, ਪਰ ਇਹ ਰਾਤ 12 ਵਜੇ ਤੱਕ ਵਾਪਸ ਨਹੀਂ ਪਰਤੀ। 
ਦੋਸ਼ੀ ਸਤਨਾਮ ਨੇ ਜਗੀਰ ਦੇ ਫਾਰਮ ਹਾਊਸ 'ਤੇ ਇਕ ਨੇਪਾਲੀ ਨੂੰ ਕੰਮ 'ਤੇ ਰਖਵਾਇਆ ਸੀ ਅਤੇ ਇਹ ਨੇਪਾਲੀ ਵੀ 12 ਜੂਨ ਤੋਂ ਲਾਪਤਾ ਹੈ।

crimecrime

ਘਟਨਾ ਦੀ ਰਾਤ ਨੂੰ ਸਤਨਾਮ ਸਿੰਘ ਨੇ ਦੁਪਹਿਰ 1.40 ਵਜੇ ਜਗੀਰ ਨੂੰ ਬੁਲਾਇਆ ਸੀ। 13 ਜੂਨ ਨੂੰ ਸਵੇਰੇ 6 ਵਜੇ ਦੋਵਾਂ ਨੇ ਫਿਰ ਮੋਬਾਈਲ 'ਤੇ ਗੱਲ ਕੀਤੀ। ਜਦੋਂ ਪੁਲਿਸ ਨੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਸਤਨਾਮ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਮ੍ਰਿਤਕ ਦੇ ਭਰਾ ਭੋਲਾ ਨੇ ਦੱਸਿਆ ਕਿ ਪਡੌਲ ਨਿਵਾਸੀ ਜਗੀਰ ਸਿੰਘ 12 ਜੂਨ ਦੀ ਦੁਪਹਿਰ ਕਰੀਬ 3 ਵਜੇ ਸੁੱਚਾ ਸਿੰਘ ਨੂੰ ਘਰ ਤੋਂ ਆਪਣੇ ਨਾਲ ਲੈ ਗਿਆ ਸੀ। ਜਗੀਰ ਨੇ ਕਿਹਾ ਕਿ ਉਸ ਨੇ ਫਾਰਮ ਹਾਊਸ ਵਿਚ ਬੱਕਰੀਆਂ ਲਈ ਇਕ ਵਾੜਾ ਬਣਾਉਣਾ ਹੈ। ਇਸ ਤੋਂ ਬਾਅਦ ਸੁੱਚਾ ਸਿੰਘ ਘਰ ਵਾਪਸ ਨਹੀਂ ਆਇਆ। ਪਰਿਵਾਰਕ ਮੈਂਬਰਾਂ ਨੇ ਜਗੀਰ ਸਿੰਘ ਅਤੇ ਦੋ ਹੋਰ ਲੋਕਾਂ ਖਿਲਾਫ਼ ਮੁੱਲਾਪੁਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਪਰ ਪੁਲਿਸ ਮਾਮਲੇ ਨੂੰ ਨਜ਼ਰਅੰਦਾਜ ਕਰ ਰਹੀ ਸੀ। ਪੁਲਿਸ ਨੇ ਨਾ ਤਾਂ ਤਲਾਸ਼ ਸ਼ੁਰੂ ਕੀਤੀ ਅਤੇ ਨਾ ਹੀ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਕੀਤੀ। 

SHARE ARTICLE

ਏਜੰਸੀ

Advertisement

ਹੁਸ਼ਿਆਰਪੁਰ ਲੋਕਸਭਾ ਸੀਟ 'ਤੇ ਕੌਣ ਮਾਰੇਗਾ ਬਾਜ਼ੀ? ਚੱਬੇਵਾਲ, ਠੰਢਲ, ਗੋਮਰ ਜਾਂ ਅਨੀਤਾ, ਕੌਣ ਹੈ ਮਜ਼ਬੂਤ ਉਮੀਦਵਾਰ?

29 Apr 2024 11:38 AM

ਕਰਮਜੀਤ ਅਨਮੋਲ ਦੇ ਹੱਕ 'ਚ CM ਮਾਨ ਦੀ ਸਟੇਜ ਤੋਂ ਜ਼ਬਰਦਸਤ ਸਪੀਚ, ਤਾੜੀਆਂ ਨਾਲ ਗੂੰਜਿਆ ਪੰਡਾਲ

29 Apr 2024 11:13 AM

ਰੱਬਾ ਆਹ ਕੀ ਕਰ ‘ਤਾ, ਖੇਡਦਾ ਖੇਡਦਾ ਬਾਥਰੂਮ ਚ ਬਾਲਟੀ ਚ ਡੁੱਬ ਗਿਆ ਮਾਸੂਮ ਪੁੱਤ, ਹੋਈ ਮੌ.ਤ, ਦਾਦੀ ਦਾ ਹਾਲ ਨਹੀਂ ਦੇਖ

29 Apr 2024 10:39 AM

ਟੱਕਰ ਮਗਰੋਂ ਮੋਟਰਸਾਈਕਲ ਸਵਾਰ ਦਾ ਕਾਰ ਚਾਲਕ ਨਾਲ ਪੈ ਗਿਆ ਪੰਗਾ.. ਬਹਿਸਬਾਜ਼ੀ ਮਗਰੋਂ ਹੱਥੋਪਾਈ ਤੱਕ ਪੁੱਜੀ ਗੱਲ.......

29 Apr 2024 10:09 AM

Punjab Congress 'ਚ ਹੋਵੇਗਾ ਇੱਕ ਹੋਰ ਧਮਾਕਾ ! ਪਾਰਟੀ ਛੱਡਣ ਦੀ ਤਿਆਰੀ 'ਚ Dalvir Singh Goldy , Social Media..

29 Apr 2024 9:57 AM
Advertisement