ਨਿਊਜ਼ੀਲੈਂਡ ਦੀ ਫ਼ੌਜ ’ਚ ਇਕ ਹੋਰ ਦਸਤਾਰਧਾਰੀ ਸਿੱਖ ਨੌਜਵਾਨ ਮਨਸਿਮਰਤ ਸਿੰਘ ਸ਼ਾਮਲ
Published : Jun 21, 2021, 1:13 am IST
Updated : Jun 21, 2021, 1:13 am IST
SHARE ARTICLE
image
image

ਨਿਊਜ਼ੀਲੈਂਡ ਦੀ ਫ਼ੌਜ ’ਚ ਇਕ ਹੋਰ ਦਸਤਾਰਧਾਰੀ ਸਿੱਖ ਨੌਜਵਾਨ ਮਨਸਿਮਰਤ ਸਿੰਘ ਸ਼ਾਮਲ

ਮਨਸਿਮਰਤ ਸਿੰਘ ਫ਼ੌਜ ਦੀ ਟੇ੍ਰਨਿੰਗ ਦੌਰਾਨ ਆਇਆ ਸੀ ਅੱਵਲ

ਔਕਲੈਂਡ, 20 ਜੂਨ (ਹਰਜਿੰਦਰ ਸਿੰਘ ਬਸਿਆਲਾ): ਸਿੱਖਾਂ ਲਈ ਮਾਣ ਵਾਲੀ ਗੱਲ ਹੈ ਕਿ ਨਿਊਜ਼ੀਲੈਂਡ ਫ਼ੌਜ ਵਿਚ ਇਕ ਹੋਰ ਦਸਤਾਰਧਾਰੀ ਸਿੱਖ ਨੌਜਵਾਨ ਮਨਸਿਮਰਤ ਸਿੰਘ ਸ਼ਾਮਲ ਹੋ ਗਿਆ ਹੈ। ਬੀਤੇ ਦਿਨ ਨਿਊਜ਼ੀਲੈਂਡ ਦੀ ਫ਼ੌਜ ਨੇ ਨਵੀਂ ਭਰਤੀ ਹੋਈ ਟੁਕੜੀ ਨੰਬਰ 401 ਦੀ ਪਾਸਿੰਗ ਪਰੇਡ ਦੀ ਫ਼ੋਟੋ ਅਪਣੇ ਫ਼ੇਸਬੁਕ ਪੰਨੇ ਉਤੇ ਪਾਈ। ਕਲ ਹੀ ਮਿਲਟਰੀ ਕੈਂਪ ਦੇ ਟ੍ਰੇਨਿੰਗ ਸੈਂਟਰ ਵਾਇਊਰੂ ਵਿਖੇ ਇਸ ਟੁਕੜੀ ਦੀ ਪਾਸਿੰਗ ਪ੍ਰੇਡ ਹੋਈ ਅਤੇ ਇਕ ਹੋਰ ਸਿੱਖ ਨੌਜਵਾਨ ਮਨਸਿਮਰਤ ਸਿੰਘ ਸਲਾਮੀ ਦਿੰਦਾ ਹੋਇਆ ਅਤੇ ਇਕ ਫ਼ੋਟੋ ਵਿਚ ਟੁਕੜੀ ਦੀ ਅਗਵਾਈ ਕਰਦਾ ਹੋਇਆ ਵਿਖਾਈ ਦੇ ਰਿਹਾ ਹੈ। ਇਹ ਨੌਜਵਾਨ ਹੁਣ ਅਪਣੀ ਡਿਊਟੀ ਲਈ ਤਿਆਰ ਹੋ ਗਿਆ ਹੈ।
18 ਸਾਲਾ ਮਨਸਿਮਰਤ ਸਿੰਘ ਦੇ ਮਾਤਾ ਪਿਤਾ ਬੱਕਲੈਂਡ ਬੀਚ ਵਿਖੇ ਰਹਿੰਦੇ ਹਨ। ਇਸ ਪ੍ਰਵਾਰ ਦਾ ਜੱਦੀ ਪਿੰਡ ਬੌੜ ਤਹਿਸੀਲ ਖਮਾਣੋਂ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਹੈ। 1998 ਵਿਚ ਇਹ ਪ੍ਰਵਾਰ ਇਥੇ ਆਇਆ ਸੀ। ਇਸ ਨੌਜਵਾਨ ਨੇ ਮੌਕਲੀਨ ਕਾਲਜ ਵਿਚ ਪੜ੍ਹਾਈ ਸ਼ੁਰੂ ਕੀਤੀ ਅਤੇ ਫਿਰ ਸਕਾਲਰਸ਼ਿਪ ਨਾਲ ਇਕ ਵਕਾਰੀ ਕਾਲਜ ਸੇਂਟ ਕੇਂਟੀਗਰਨ ਪਾਕੂਰੰਗਾ ਵਿਖੇ ਬਾਕੀ ਦੀ ਪੜ੍ਹਾਈ ਪੂਰੀ ਕੀਤੀ। ਮਨਸਿਮਰਤ ਸਿੰਘ ਨੇ 5 ਸਾਲ ਦੀ ਉਮਰ  ਵਿਚ ਹੀ ਅੰਮਿ੍ਰਤ ਛਕ ਲਿਆ ਸੀ। ਉਹ ਅੰਡਰ 18 ਵਿਚ ਔਕਲੈਂਡ ਲਈ ਖੇਡ ਚੁਕਿਆ ਹੈ। ਇਹ ਨੌਜਵਾਨ ਗਤਕਾ ਵੀ ਸੋਹਣਾ ਖੇਡਦਾ ਹੈ ਤੇ ਨਿਊਜ਼ੀਲੈਂਡ ਦੀ ਗਤਕਾ ਟੀਮ ਵਿਚ ਕੈਨੇਡਾ, ਆਸਟਰੇਲੀਆ, ਇੰਡੀਆ ਗਿਆ ਸੀ। ਇਹ ਨੌਜਵਾਨ ਗੁਰਬਾਣੀ ਕੀਰਤਨ ਵੀ ਕਰ ਲੈਂਦਾ ਹੈ। 
ਨਿਊਜ਼ੀਲੈਂਡ ਫ਼ੌਜ ਵਿਚ ਭਰਤੀ ਹੋਣ ਬਾਅਦ ਇਸ ਦੀ ਡਿਊਟੀ ਸਿਸਟਮ ਇੰਜੀਨੀਅਰ ਵਜੋਂ ਲਗਾਈ ਜਾਣੀ ਹੈ ਜੋ ਕਿ ਨੌਕਰੀ ਦੌਰਾਨ ਤਕਨੀਕੀ ਪੜ੍ਹਾਈ ਪੂਰੀ ਕਰਨ ਬਾਅਦ ਸ਼ੁਰੂ ਹੋਵੇਗੀ। ਫ਼ੌਜ ਦੀ ਟ੍ਰੇਨਿੰਗ ਵਿਚ ਇਹ ਅੱਵਲ ਆਇਆ ਹੈ ਅਤੇ ਇਸ ਨੇ ਕਈ ਹੋਰ ਇਨਾਮ ਹਾਸਲ ਕੀਤੇ ਹਨ। ਫ਼ੌਜ ਦੇ ਅਫ਼ਸਰ ਵਿਸ਼ੇਸ਼ ਤੌਰ ਉਤੇ ਇਸ ਦੇ ਮਾਪਿਆਂ ਨੂੰ ਪਾਸਿੰਗ ਪਰੇਡ ਵੇਲੇ ਇਸ ਗੱਲ ਦੀ ਵਧਾਈ ਦੇਣ ਸਾਹਮਣੇ ਆਏ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement