
ਬੋਲਿਆ - ਪੁਲਿਸ ਨੇ ਘਰ ਤੋਂ ਚੁੱਕਿਆ ਤੇ ਰਸਤੇ ਵਿਚ ਗੋਲੀ ਮਾਰ ਦਿੱਤੀ
ਜਲੰਧਰ - ਇਰਾਦਾ-ਏ-ਕਤਲ ਦੇ ਅਪਰਾਧੀ ਜੋ ਕਿ ਪਿਛਲੇ ਇਕ ਮਹੀਨੇ ਤੋਂ ਫਰਾਰ ਸੀ, ਉਸ ਨੂੰ ਪੁਲਸ ਨੇ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਪਹਿਲੀ ਗੋਲੀਬਾਰੀ ਪੁਲਿਸ ਅਤੇ ਮੁਲਜ਼ਮਾਂ ਵਿਚਾਲੇ ਹੋਈ। ਪੁਲਿਸ ਦਾ ਦਾਅਵਾ ਹੈ ਕਿ ਇਸ ਦੌਰਾਨ ਇੱਕ ਗੋਲੀ ਮੁਲਜ਼ਮ ਦੀ ਲੱਤ ਵਿੱਚ ਲੱਗੀ। ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਦੇ ਕਬਜ਼ੇ ’ਚੋਂ ਇੱਕ ਦੇਸੀ ਕੱਟਾ ਅਤੇ ਜਿੰਦਾ ਰੌਂਦ ਬਰਾਮਦ ਹੋਏ ਹਨ।
ਡੀਸੀਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਯੁਵਰਾਜ ਠਾਕੁਰ ਖ਼ਿਲਾਫ਼ ਇਰਾਦਾ ਏ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਇਸ ਨੂੰ ਲੱਭਣ ਲਈ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਯੁਵਰਾਜ ਜਮਸ਼ੇਰ ਡੇਅਰੀ ਤੋਂ ਆ ਰਿਹਾ ਹੈ। ਐਸਐਚਓ ਪਰਮਿੰਦਰ ਸਿੰਘ ਨੇ ਪੁਲਿਸ ਮੁਲਾਜ਼ਮਾਂ ਦੇ ਨਾਲ ਅਰਬਨ ਅਸਟੇਟ ਵੱਲ ਨਾਕਾਬੰਦੀ ਲਗਾ ਦਿੱਤੀ।
ਡੀਸੀਪੀ ਨੇ ਦੱਸਿਆ ਕਿ ਐਲਆਈਜੀ ਫਲੈਟ (ਗੱਡਾ) ਦੇ ਰਹਿਣ ਵਾਲੇ ਯੁਵਰਾਜ ਠਾਕੁਰ ਨੇ ਨਾਕੇ ’ਤੇ ਪੁਲਿਸ ਨੂੰ ਦੇਖ ਕੇ ਗੋਲੀ ਚਲਾ ਦਿੱਤੀ। ਜਿਸ 'ਤੇ ਪੁਲਿਸ ਨੇ ਵੀ ਆਪਣੇ ਬਚਾਅ 'ਚ ਫਾਇਰਿੰਗ ਕੀਤੀ। ਇਹ ਗੋਲੀ ਯੁਵਰਾਜ ਠਾਕੁਰ ਦੀ ਲੱਤ ਵਿਚ ਲੱਗੀ। ਯੁਵਰਾਜ ਦੇ ਕਬਜ਼ੇ 'ਚੋਂ ਦੇਸੀ ਪਿਸਤੌਲ ਅਤੇ ਜਿੰਦਾ ਰੌਂਦ ਬਰਾਮਦ ਹੋਏ ਹਨ।
ਡੀਸੀਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਫਿਲਹਾਲ ਯੁਵਰਾਜ ਨੂੰ ਜ਼ਖਮੀ ਹੋਣ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬਰਾਮਦਗੀ 'ਤੇ ਉਸ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਉਸ ਦੇ ਹੋਰ ਸਾਥੀ ਅਜੇ ਵੀ ਲੋੜੀਂਦੇ ਹਨ ਜਿਨ੍ਹਾਂ ਨੂੰ ਫੜਿਆ ਜਾਣਾ ਬਾਕੀ ਹੈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ 'ਚ ਕਈ ਖੁਲਾਸੇ ਹੋਣ ਦੀ ਉਮੀਦ ਹੈ। ਯੁਵਰਾਜ ਗੈਰ-ਕਾਨੂੰਨੀ ਹਥਿਆਰ ਲੈ ਕੇ ਘੁੰਮ ਰਿਹਾ ਸੀ, ਇਸ ਲਈ ਸ਼ੱਕ ਹੈ ਕਿ ਉਹ ਵੀ ਕਿਸੇ ਵਾਰਦਾਤ 'ਚ ਸ਼ਾਮਲ ਸੀ।
ਪੁਲਿਸ ਵੱਲੋਂ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਕਤਲ ਕੇਸ ਵਿਚ ਲੋੜੀਂਦੇ ਮੁਲਜ਼ਮ ਯੁਵਰਾਜ ਠਾਕੁਰ ਨੇ ਦੱਸਿਆ ਕਿ ਉਹ ਘਰ ਵਿਚ ਸੌਂ ਰਿਹਾ ਸੀ। ਪੁਲਿਸ ਨੇ ਉਸ ਨੂੰ ਘਰੋਂ ਚੁੱਕ ਕੇ ਗੰਦੇ ਨਾਲੇ ਕੋਲ ਸੜਕ ਪੁੱਟਣ ਵਾਲੀ ਥਾਂ ’ਤੇ ਲਿਜਾ ਕੇ ਲੱਤ ਵਿਚ ਗੋਲੀ ਮਾਰ ਦਿੱਤੀ। ਯੁਵਰਾਜ ਠਾਕੁਰ ਨੇ ਕਿਹਾ ਕਿ ਇਹ ਸੱਚ ਹੈ ਕਿ ਉਸ ਕੋਲ ਇਕ ਨਾਜਾਇਜ਼ ਪਿਸਤੌਲ ਸੀ, ਜਿਸ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ।
ਉਸ ਨੇ ਇਹ ਵੀ ਕਿਹਾ ਕਿ ਮਹਿਜ਼ ਇੱਕ ਮਹੀਨਾ ਪਹਿਲਾਂ ਉਸ ਦੇ ਖਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਹੋਇਆ ਸੀ, ਹੁਣ ਤੱਕ ਉਹ ਭਗੌੜਾ ਨਹੀਂ ਹੈ। ਯੁਵਰਾਜ ਨੇ ਕਿਹਾ ਕਿ ਉਸ ਨੇ ਕੋਈ ਗੋਲੀ ਨਹੀਂ ਚਲਾਈ। ਉਸ ਕੋਲੋਂ ਬਰਾਮਦ ਹੋਇਆ ਹਥਿਆਰ ਖਾਲੀ ਸੀ। ਪੁਲਿਸ ਉਸ ਨੂੰ ਸੁੱਤੇ ਪਏ ਨੂੰ ਲੈ ਆਈ ਹੈ।