
Hoshiarpur Accident : ਮ੍ਰਿਤਕ ਪੈਟਰੋਲ ਪੰਪ ਤੋਂ ਤੇਲ ਲੈ ਕੇ ਜਾ ਰਿਹਾ ਸੀ ਖੇਤ
Hoshiarpur Accident : ਹੁਸ਼ਿਆਰਪੁਰ 'ਚ ਟਰੈਕਟਰ 'ਤੇ ਸਵਾਰ ਹੋ ਕੇ ਤੇਲ ਲੈਣ ਜਾ ਰਹੇ ਇੱਕ ਕਿਸਾਨ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਹੈ। ਜਿਸ ਕਾਰਨ ਟ੍ਰੈਕਟਰ ਪਲਟ ਗਿਆ ਅਤੇ ਹੇਠਾਂ ਦੱਬਣ ਨਾਲ ਕਿਸਾਨ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਪਿੰਡ ਨੰਦਾ ਚੋਰ ਨਿਵਾਸੀ ਗੁਰਮਿੰਦਰ ਸਿੰਘ ਹੁਸ਼ਿਆਰਪੁਰ ਦੇ ਪਿੰਡ ਬੁਲੋਵਾਲਾ ਪੈਟਰੋਲ ਪੰਪ ਤੋਂ ਤੇਲ ਲੈ ਖੇਤ ਜਾ ਰਿਹਾ ਸੀ। ਪਿੰਡ ਦੇ ਨੇੜੇ ਜਦ ਉਹ ਆਪਣੇ ਖੇਤ ਵੱਲ ਟਰੈਕਟਰ ਮੋੜਨ ਲੱਗਾ ਤਾਂ ਪਿੱਛੇ ਤੋਂ ਆਇਆ ਇੱਕ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਅਤੇ ਟਰੈਕਟਰ ਪਲਟ ਗਿਆ। ਜਿਸ ਕਾਰਨ ਗੁਰਮਿੰਦਰ ਸਿੰਘ ਟਰੈਕਟਰ ਦੇ ਹੇਠਾਂ ਦੱਬਣ ਨਾਲ ਗੁਰਮਿੰਦਰ ਸਿੰਘ ਦੀ ਮੌਤ ਹੋ ਗਈ।
ਇਸ ਮੌਕੇ ਥਾਣਾ ਬੁਲੋਵਾਲ ਦੇ ਏਐਸਆਈ ਸੁਰਿੰਦਰ ਪਾਲ ਨੇ ਦੱਸਿਆ ਕਿ ਅਣਪਛਾਤੇ ਵਾਹਨ ਖਿਲਾਫ਼ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜਦ ਕਿਸਾਨ ਆਪਣੇ ਖੇਤ ’ਚ ਟ੍ਰੈਕਟਰ ਲੈ ਕੇ ਜਾ ਰਿਹਾ ਸੀ ਉਦੋਂ ਪਿਛੇ ਤੋਂ ਅਣਪਛਾਤੇ ਵਾਹਨ ਨੇ ਟਰੈਕਟਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਟਰੈਕਟਰ ਚਲਾ ਰਹੇ ਕਿਸਾਨ ਦੀ ਹੇਠਾਂ ਦਬਣ ਨਾਲ ਮੌਤ ਹੋ ਗਈ। ਪੁਲਿਸ ਵਲੋਂ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
(For more news apart from Farmer died due to collision with an unknown vehicle in Hoshiarpur News in Punjabi, stay tuned to Rozana Spokesman)