Moga News : ਮੋਗਾ ’ਚ ਇੱਕ ਮਹਿਲਾ ਦੀਆਂ ਵਾਲੀਆਂ ਖੋਹਣ ਵਾਲੇ ਦੋ ਚੋਰਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ 

By : BALJINDERK

Published : Jun 21, 2024, 7:33 pm IST
Updated : Jun 21, 2024, 7:33 pm IST
SHARE ARTICLE
ਸੀਸੀਟੀਵੀ ਦੀ ਫੁਟੇਜ ਲੁਟੇਰਾ ਹੋਇਆ ਕੈਦ
ਸੀਸੀਟੀਵੀ ਦੀ ਫੁਟੇਜ ਲੁਟੇਰਾ ਹੋਇਆ ਕੈਦ

Moga News : ਲੁਟੇਰਿਆਂ ਪਾਸੋਂ ਮਹਿਲਾ ਦੀਆਂ ਵਾਲੀਆਂ ਅਤੇ ਇੱਮ ਮੋਟਰਸਾਈਕਲ ਕੀਤਾ ਬਰਾਮਦ 

Moga News :ਮੋਗਾ ਦੇ ਦਸਮੇਸ਼ ਨਗਰ ਧਰਮਕੋਟ ਵਿਖੇ ਘਰ ਨੂੰ ਜਾ ਰਹੀ ਇੱਕ ਮਹਿਲਾ ਬਲਵੀਰ ਕੌਰ ਦੇ 70 ਸਾਲਾ ਬਜ਼ੁਰਗ ਦੇ ਕੰਨਾਂ ’ਚੋਂ ਵਾਲੀਆਂ ਲਾਹੁਣ ਵਾਲੇ 2 ਆਰੋਪੀ ਬਿਕਰਮਜੀਤ ਸਿੰਘ ਵਾਸੀ ਭਿੰਡਰਕਲ,ਅਜੇ ਕੁਮਾਰ ਵਾਸੀ ਫਤਿਹਾਬਾਦ ਤਰਨ ਤਾਰਨ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਧਰਮਕੋਟ ਪੁਲਿਸ ਨੇ ਆਰੋਪੀਆਂ ਪਾਸੋਂ ਇੱਕ ਮੋਟਰਸਾਈਕਲ ਅਤੇ ਮਹਿਲਾ ਦੀਆਂ ਲੁੱਟੀਆਂ ਹੋਈਆਂ ਵਾਲੀਆਂ ਨੂੰ ਬਰਾਮਦ ਕੀਤੀਆਂ ਹਨ ।  ਇਸ ਸਬੰਧੀ ਪੜੀਤ ਬਲਵੀਰ ਕੌਰ 70 ਸਾਲਾਂ ਨੇ ਦੱਸਿਆ ਕਿ ਉਹ ਆਪਣੇ ਘਰ ਨੂੰ ਜਾ ਰਹੀ ਸੀ। ਜਦੋਂ ਆਪਣੀ ਗਲੀ ਵਿੱਚੋਂ ਲੰਘ ਰਹੀ ਸੀ ਤਾਂ ਪਿੱਛੋਂ ਦੋ ਵਿਅਕਤੀਆਂ ਨੇ ਆ ਕੇ ਉਸ ਦੇ ਕੰਨ ’ਚੋਂ ਵਾਲੀਆਂ ਉਤਾਰ ਲਈਆਂ ਅਤੇ ਭੱਜ ਗਏ, ਜਦ ਉਸ ਨੇ ਪਿੱਛਾ ਕੀਤਾ ਰੌਲਾ ਪਾਇਆ ਤਾਂ ਉਹ ਮੌਕੇ ਤੋਂ ਫ਼ਰਾਰ ਹੋ ਗਏ ਸਨ। 
ਘਟਨਾ ਦੀ ਸੀਸੀਟੀਵੀ ਕੈਮਰਿਆਂ ਦੇ ਅਧਾਰ ਤੇ ਉਕਤ ਦੋਵੇਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਹਿਲਾ ਬਲਵੀਰ ਕੌਰ ਦੇ ਬਿਆਨਾਂ ਦੇ ਅਧਾਰ ਤੇ ਵੱਖ ਵੱਖ-ਵੱਖ ਧਰਾਵਾਂ ਤਹਿਤ ਦੋਵੇਂ ਆਰੋਪੀਆਂ ’ਤੇ ਮਾਮਲਾ ਦਰਜ ਕਰ ਲਿਆ।

(For more news apart from Police arrested two thieves who stole woman earrings in Moga News in Punjabi, stay tuned to Rozana Spokesman)

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement