ਬਾਬੇ ਦੀ ਅਸ਼ਲੀਲ ਵੀਡੀਉ ਤੋਂ ਬਾਅਦ ਚਰਚਾ ’ਚ ਆਇਆ ਭੂਰੀ ਵਾਲਿਆਂ ਦਾ ਡੇਰਾ

By : JUJHAR

Published : Jun 21, 2025, 1:33 pm IST
Updated : Jun 21, 2025, 1:33 pm IST
SHARE ARTICLE
After Baba's obscene video, Bhuri Wale's camp came under discussion
After Baba's obscene video, Bhuri Wale's camp came under discussion

ਥਾਣਾ ਦਾਖਾ ’ਚ FIR ਦਰਜ ਹੋਣ ਮਗਰੋਂ ਫ਼ਰਾਰ ਹੋਇਆ ਬਾਬਾ ਸ਼ੰਕਰਾ ਨੰਦ

ਕਈ ਦਿਨਾਂ ਤੋਂ ਲੁਧਿਆਣਾ ਦੇ ਮੁਲਾਂਪੁਰ ਦਾਖਾ ਦੇ ਨਾਲ ਲਗਦੇ ਪਿੰਡ ਤਲਵੰਡੀ ਖ਼ੁਰਦ ਦਾ ਡੇਰਾ ਕਾਫ਼ੀ ਚਰਚਾ ਵਿਚ ਹੈ। ਇਸ ਡੇਰੇ ਨੂੰ ਭੂਰੀ ਵਾਲਿਆਂ ਦਾ ਡੇਰਾ ਵਜੋਂ ਜਾਣਿਆ ਜਾਂਦਾ ਹੈ। ਜਿਥੇ ਸ਼ੰਕਰਾ ਨੰਦ ਗੱਦੀ ਨੂੰ ਸਾਂਭਦੇ ਹਨ। ਉਨ੍ਹਾਂ ਦੀ ਇਕ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਵਿਚ ਉਹ ਅਸ਼ਲੀਲ ਹਰਕਤਾਂ ਕਰਦੇ ਨਜ਼ਰ ਆ ਰਹੇ ਹਨ। ਜਿਸ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਸੱਟ ਲੱਗੀ ਹੈ।

photophoto

ਦਰਾਅਸਲ ਚਾਰ ਦਿਨ ਪਹਿਲਾਂ ਹਰਦੀਪ ਸਿੰਘ ਨਾਮ ਦੇ ਇਕ ਵਿਅਕਤੀ ਵਲੋਂ ਥਾਣਾ ਦਾਖਾ ਵਿਚ ਇਥ ਸ਼ਿਕਾਇਤ ਦਿਤੀ ਜਾਂਦੀ ਹੈ।  ਤਲਵੰਡੀ ਖ਼ੁਰਦ ਵਿਚ ਇਹ ਕਾਫ਼ੀ ਵੱਡਾ ਡੇਰਾ ਬਣਾਇਆ ਹੋਇਆ ਹੈ। ਜਿਥੇ ਲੋਕ ਸ਼ੰਕਰਾ ਨੰਦ ਨੂੰ ਵੱਡੀ ਗਿਣਤੀ ਵਿਚ ਮਿਲਣ ਆਉਂਦੇ ਹਨ। ਇਕ ਪਾਸੇ ਪੰਜਾਬ ਵਿਚ ਫੈਲ ਰਹੀ ਅਸ਼ਲੀਲਤਾ ਅਤੇ ਲੱਚਰਤਾ ਨੂੰ ਲੈ ਕੇ ਮਾਮਲਾ ਭੱਖਿਆ ਹੋਇਆ ਹੈ।

ਉਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਇਕ ਡੇਰੇ ਵਿਰੁਧ ਪਿੰਡ ਵਾਸੀ ਸ਼ਿਕਾਇਤ ਲੈ ਕੇ ਲੁਧਿਆਣਾ ਦੇ ਡੀਸੀ ਦਫ਼ਤਰ ਪਹੁੰਚੇ, ਜਿੱਥੇ ਉਨ੍ਹਾਂ ਧਰਮ ਦੀ ਆੜ ਵਿਚ ਚੱਲ ਰਹੇ ਡੇਰੇ ਅਸ਼ਲੀਲਤਾ ਫੈਲਾਉਣ ਵਾਲੇ ਡੇਰੇ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ। ਦਰਅਸਲ ਲੁਧਿਆਣਾ ਦੇ ਮੁੱਲਾਪੁਰ ਦਾਖਾ ਅਧੀਨ ਪੈਂਦੇ ਪਿੰਡ ਤਲਵੰਡੀ ਵਿਚ ਇਕ ਡੇਰਾ ਮੁਖੀ ਦੀ ਚਾਰ ਦਿਨ ਪਹਿਲਾਂ ਸਾਹਮਣੇ ਆਈ ਅਸ਼ਲੀਲ ਵੀਡੀਓ ਵਾਇਰਲ ਹੋਣ ਦਾ ਵਿਵਾਦ ਵਧਦਾ ਨਜ਼ਰ ਆ ਰਿਹਾ ਹੈ। ਜਿੱਥੇ ਉਸ ਵਿਰੁਧ ਪੁਲਿਸ ਵਲੋਂ ਇਕ ਐਫ ਆਈਆਰ ਦਰਜ ਕੀਤੀ ਗਈ ਹੈ, ਉਥੇ ਹੀ ਹੁਣ ਪਿੰਡ ਵਾਸੀਆਂ ਨੇ ਵੀ ਡਿਪਟੀ ਕਮਿਸ਼ਨਰ ਦੇ ਦਫਤਰ ਪਹੁੰਚ ਕੇ ਉਕਤ ਅਖੌਤੀ ਬਾਬਾ ਸ਼ੰਕਰਾਨੰਦ ਭੂਰੇ ਵਾਲਾ ਵਿਰੁਧ ਮੰਗ ਪੱਤਰ ਦਿਤਾ ਹੈ।

photophoto

ਵੀਡੀਓ ਸਾਹਮਣੇ ਆਉਣ ਤੋਂ ਬਾਅਦ ਬਾਬਾ ਹੋਇਆ ਫ਼ਰਾਰ

ਰੋਜ਼ਾਨਾ ਸਪੋਕਸਮੈਨ ਦੀ ਟੀਮ ਲੁਧਿਆਣਾ ਦੇ ਇਲਾਕੇ ਤਲਵੰਡੀ ਖ਼ੁਰਦ ਪਹੁੰਚੀ। ਇਸ ਡੇਰੇ ਵਿਚ ਧਰਮ ਦੀ ਆੜ ਵਿਚ ਅਖੌਤੀ ਬਾਬਾ ਸਵਾਮੀ ਸ਼ੰਕਰਾਨੰਦ ਮਹਿਲਾਵਾਂ ਨੂੰ ਬਹਿਲਾ ਫੁਸਲਾ ਕੇ ਗਲਤ ਕੰਮ ਕਰਦਾ ਸੀ ਅਤੇ ਉਨ੍ਹਾਂ ਦਾ ਸ਼ੋਸ਼ਣ ਕਰਦਾ ਸੀ, ਜਿਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਭੇਦ ਖੁੱਲ੍ਹਿਆ ਹੈ। ਉਕਤ ਬਾਬੇ ਵਿਰੁਧ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਤੋਂ ਹੀ ਉਹ ਫਰਾਰ ਹੈ ਅਤੇ ਉਸ ਡੇਰਾ ਮੁਖੀ ਵਲੋਂ ਜਮਾਨਤ ਦੀ ਅਰਜੀ ਵੀ ਲਗਾਈ ਗਈ ਹੈ। ਜਿਸ ਦੇ ਵਿਰੋਧ ਵਿਚ ਪਿੰਡ ਵਾਸੀਆਂ ਨੇ ਵੱਡੀ ਗਿਣਤੀ ’ਚ ਡੀਸੀ ਦਫ਼ਤਰ ਪਹੁੰਚ ਕੇ ਮੰਗ ਪਤੱਰ ਸੌਂਂਪਿਆ ਹੈ ਅਤੇ ਵੱਡੀ ਕਾਰਵਾਈ ਦੀ ਮੰਗ ਵੀ ਕੀਤੀ ਹੈ।

photophoto

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement