Shahpur Kandi Dam News: ਰਾਵੀ ਦਰਿਆ ਉਤੇ ਸ਼ਾਹਪੁਰ ਕੰਢੀ ਡੈਮ ਦੀ ਉਸਾਰੀ ਮੁਕੰਮਲ, 206 ਮੈਗਾਵਾਟ ਦਾ ਬਿਜਲੀ ਉਤਪਾਦਨ ਅਗਲੇ ਸਾਲ ਤੋਂ
Published : Jun 21, 2025, 6:36 am IST
Updated : Jun 21, 2025, 6:36 am IST
SHARE ARTICLE
Construction of Shahpur Kandi Dam on Ravi River completed
Construction of Shahpur Kandi Dam on Ravi River completed

Shahpur Kandi Dam News: ਪ੍ਰਾਜੈਕਟ ਤੋਂ ਪੰਜਾਬ ਨੂੰ ਸਾਲਾਨਾ 850 ਕਰੋੜ ਦਾ ਹੋਵੇਗਾ ਫ਼ਾਇਦਾ

Construction of Shahpur Kandi Dam on Ravi River completed News : ਹਿਮਾਚਲ ਪ੍ਰਦੇਸ਼ ਤੋਂ ਪੰਜਾਬ ’ਚ ਆਉਂਦੇ ਰਾਵੀ ਦਰਿਆ ’ਤੇ 25 ਸਾਲ ਪਹਿਲਾਂ ਬਣੇ 600 ਮੈਗਾਵਾਟ ਬਿਜਲੀ ਸਮਰਥਾ ਵਾਲੇ ਰਣਜੀਤ ਸਾਗਰ ਡੈਮ ਤੋਂ 11 ਕਿਲੋਮੀਟਰ ਹੇਠਾਂ ਵਲ, ਸ਼ਾਹਪੁਰ ਕੰਢੀ ਡੈਮ ਦੀ ਉਸਾਰੀ ਅਤੇ ਹੋਰ ਸਬੰਧਤ ਕੰਮ ਸਿਰੇ ਚੜ੍ਹ ਗਏ ਹਨ ਪਰ ਬਿਜਲੀ ਉਤਪਾਦਨ ਲਈ ਜਨਰੇਟਰ ਤੇ ਵੱਡੀਆਂ ਮਸੀਨਾਂ ਦੀ ਸਥਾਪਤੀ ਦਾ ਵੱਡਾ ਤਕਨੀਕੀ ਕੰਮ ਅਗਲੇ ਸਾਲ ਸਤੰਬਰ-ਅਕਤੂਬਰ ਤਕ ਪੂਰਾ ਹੋਵੇਗਾ।

ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਦੌਰਾਨ ਸ਼ਾਹਪੁਰ ਕੰਢੀ ਡੈਮ ਦੀ ਉਸਾਰੀ ’ਚ ਲੱਗੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਪੰਜਾਬ ਦੇ 1985-86 ਦੌਰਾਨ ਰਹੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਮੌਕੇ ਰਾਵੀ ਦਰਿਆ ’ਤੇ ਪਹਿਲਾਂ ਥੀਨ ਡੈਮ, ਜਿਸਦਾ ਨਾਮ ਬਾਅਦ ’ਚ ਰਣਜੀਤ ਸਾਗਰ ਡੈਮ ਰਖਿਆ ਗਿਆ, ਦੀ ਉਸਾਰੀ ਅਤੇ ਫਿਰ ਸ਼ਾਹਪੁਰ ਕੰਢੀ ਡੈਮ ਦਾ ਨਕਸ਼ਾ ਤਿਆਰ ਕੀਤਾ ਗਿਆ ਸੀ। ਇਸ ਡੈਮ ਦੀ ਉਸਾਰੀ ਸਬੰਧੀ ਪਹਿਲਾਂ 892 ਕਰੋੜ ਦਾ ਅੰਦਾਜ਼ਾ ਫਿਰ ਦੇਰੀ ਹੋਣ  ਕਾਰਨ ਵਧਾ ਕੇ 1400 ਕਰੋੜ ਫਿਰ 2285 ਕਰੋੜ ਤੇ 2715 ਕਰੋੜ ਤੇ ਹੁਣ 3394 ਕਰੋੜ ਦੀ ਕੁੱਲ ਰਕਮ ਲੱਗੇਗੀ। 

ਸੀਨੀਅਰ ਅਧਿਕਾਰੀ ਨੇ ਦਸਿਆ ਕਿ 1999 ’ਚ ਰਣਜੀਤ ਸਾਗਰ ਡੈਮ ਦੀ ਮਸ਼ੀਨਰੀ ਤੇ ਤਜੁਰਬੇਕਾਰ ਕਾਮਿਆਂ ਤੇ ਇੰਜੀਨੀਅਰਾਂ ਨੇ ਪ੍ਰਾਜੈਕਟ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ, 2013 ਵਿਚ ਪੰਜਾਬ ਦੇ ਸਿੰਚਾਈ ਵਿਭਾਗ ਨੇ ਫ਼ਰਵਰੀ 2008 ’ਚ ਕੇਂਦਰ ਵਲੋਂ ਐਲਾਨੇ ਇਸ ਕੇਂਦਰੀ ਪ੍ਰਾਜੈਕਟ ’ਤੇ ਤੇਜ਼ੀ ਨਾਲ ਕੰਮ ਸ਼ੁਰੂ ਕਰ ਦਿਤਾ।  ਕਾਮਿਆਂ ਤੇ ਇੰਜੀਨੀਅਰਾਂ ਨੇ 3 ਵੱਡੀਆਂ ਰੋਕਾਂ ਨੂੰ ਪਾਰ ਕੀਤਾ। ਪਹਿਲੀ ਅੜਚਨ 2013-14 ’ਚ ਆਈ। ਜੋ ਕਿ ਜੰਮੂ ਕਸ਼ਮੀਰ ਸਰਕਾਰ ਵਲੋਂ ਡੈਮ ਦੀ ਉਚਾਈ ’ਤੇ ਝੀਲ ਹੇਠ ਆਉਂਦੇ ਰਕਬੇ ਨੂੰ ਲੈ ਕੇ ਸੀ ਅਤੇ ਮੀਟਿੰਗ ਬਾਅਦ ਦੋ ਢਾਈ ਸਾਲ ਰੁਕੇ ਕੰਮ ਨੂੰ ਫਿਰ ਸ਼ੁਰੂ ਕੀਤਾ।

ਫਿਰ ਕੋਵਿਡ 2019 ਦੌਰਾਨ  ਤਿੰਨ ਸਾਲ ਕੰਮ ਰੁਕਿਆ ਰਿਹਾ ਅਤੇ ਹੁਣ ਭਾਰਤ-ਪਾਕਿਸਤਾਨ ਵਿਚਕਾਰ ਆਪ੍ਰੇਸ਼ਨ ਸੰਧੂਰ ਕਾਰਨ ਕੰਮ ਖੜਿਆ ਪਰ ਹੌਲੀ ਹੌਲੀ ਸੁਧਾਰ ਕਰ ਲਿਆ ਗਿਆ ਹੈ।  ਜ਼ਿਕਰਯੋਗ ਹੈ ਕਿ 55.5 ਮੀਟਰ ਉੱਚੇ ਕੰਕਰੀਟ ਦੇ ਇਸ ਡੈਮ ਤੋਂ ਬਣੀ ਲੰਬੀ ਚੌੜੀ ਝੀਲ ਦੇ ਪਾਣੀ ਤੋਂ 206 ਮੈਗਾਵਾਟ ਵਾਲੇ ਜਨਰੇਟਰਾਂ ਤੋਂ 1042 ਮਿਲੀਅਨ ਯੂਨਿਟ ਬਿਜਲੀ ਤਿਆਰ ਹੁੰਦੀ ਰਹੇਗੀ ਅਤੇ ਪਟਿਆਲਾ ਸਥਿਤ ਪਾਵਰ ਕਾਰਪੋਰੇਸ਼ਨ ਨੂੰ 850 ਕਰੋੜ ਸਾਲਾਨਾ ਲਾਭ ਮਿਲੇਗਾ। 

ਇਸ ਤੋਂ ਇਲਾਵਾ ਜੰਮੂ ਇਲਾਕੇ ਦੇ ਕਠੂਆ ਤੇ ਸਾਂਬਾ ਏਰੀਆ ’ਚ 32173 ਹੈਕਟੇਅਰ ਜ਼ਮੀਨ ਨੂੰ ਨਹਿਰ ਰਾਹੀਂ ਸਿੰਚਾਈ ਲਈ ਪਾਣੀ ਮਿਲੇਗਾ ਅਤੇ ਹਿੱਸੇ ’ਚੋਂ 20 ਫ਼ੀ ਸਦੀ ਬਿਜਲੀ ਵੀ ਮਿਲੇਗੀ। ਪੰਜਾਬ ’ਚ 5000 ਹੈਕਟੇਅਰ ਜ਼ਮੀਨ ਨੂੰ ਨਹਿਰਾਂ ਰਾਹੀਂ ਪਠਾਨਕੋਟ, ਗੁਰਦਾਸਪੁਰ ਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਕਈ ਇਲਾਕਿਆਂ ਨੂੰ ਸਿੰਚਾਈ ਵਾਸਤੇ ਪਾਣੀ ਮਿਲੇਗਾ।  ਇਥੇ ਇਹ ਵੀ ਦੱਸਣਾ ਬਣਾ ਹੈ ਕਿ ਪਿਛਲੇ 2 ਸਾਲ ਤੋਂ ਪੰਜਾਬ ਸਰਕਾਰ ਦੇ ਮੰਤਰੀ, ਅਧਿਕਾਰੀ ਤੇ ਸਿਆਸੀ ਨੇਤਾ ਚਾਹੁੰਦੇ ਹਨ ਕਿ 2027 ਚੋਣਾਂ ਤੋਂ ਪਹਿਲਾਂ ਇਸ ਪ੍ਰਾਜੈਕਟ ਦਾ ਉਦਘਾਟਨ ਕਰ ਕੇ ਲਾਹਾ ਲੈ ਲੈਣ। 

ਚੰਡੀਗੜ੍ਹ ਤੋਂ ਜੀ.ਸੀ.ਭਾਰਦਵਾਜ ਦੀ ਰਿਪੋਰਟ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement