ਹਲਕਾ ਜ਼ੀਰਾ ਦੀ ਧੀ ਕੈਨੇਡਾ ਜਾ ਕੇ ਹੋਈ ਫ਼ੌਜ ’ਚ ਭਰਤੀ

By : JUJHAR

Published : Jun 21, 2025, 1:39 pm IST
Updated : Jun 21, 2025, 1:39 pm IST
SHARE ARTICLE
Halka Zira's daughter went to Canada and joined the army
Halka Zira's daughter went to Canada and joined the army

ਜਸਵਿੰਦਰ ਕੌਰ ਬਚਪਨ ਤੋਂ ਹੀ ਪੰਜਾਬ ਪੁਲਿਸ ਵਿਚ ਭਰਤੀ ਹੋਣ ਦੇ ਲੈਂਦੀ ਸੀ ਸੁਪਨੇ : ਮਾਪੇ

ਜ਼ੀਰਾ ਦੇ ਬਲਾਕ ਮੱਲਾਂਵਾਲਾ ਦੇ ਪਿੰਡ ਆਸਵਵਾਲਾ ਦੀ ਧੀ ਕੈਨੇਡਾ ’ਚ ਜਾ ਕੇ ਫ਼ੌਜ ਵਿਚ ਭਰਤੀ ਹੋਈ ਹੈ। ਇਸ ਪੰਜਾਬ ਦੀ ਧੀ ਨੇ ਆਪਣੇ ਦੇਸ਼, ਪੰਜਾਬ ਤੇ ਮਾਪਿਆਂ ਦਾ ਨਾਂ ਵਿਦੇਸ਼ ਵਿਚ ਜਾ ਕੇ ਰੋਸ਼ਨ ਕੀਤਾ ਹੈ। ਪਿਛਲੇ ਕੁੱਝ ਦਹਾਕੇ ਪਹਿਲਾਂ ਲੜਕੀਆਂ ਨੂੰ ਕੁੱਖ ਵਿਚ ਖ਼ਤਮ ਕਰ ਦਿਤਾ ਜਾਂਦਾ ਸੀ ਜਾਂ ਕੁੜੀ ਪੈਦਾ ਹੋ ਜਾਂਦੀ ਸੀ ਤਾਂ ਉਸ ਨੂੰ ਬਦਨਸੀਬ ਸਮਝਿਆ ਜਾਂਦਾ ਸੀ ਪਰ ਅੱਜ ਲੜਕੀਆਂ ਆਪਣੀ ਮਿਹਨਤ ਸਦਕਾ ਮੁੰਡਿਆਂ ਦੇ ਮੋਢੇ ਦੇ ਮੋਢਾ ਜੋੜ ਕੇ ਖੜੀਆਂ ਹਨ ਤੇ ਸਮਾਜ ਵਿਚ ਆਪਣਾ ਨਾਮ ਰੋਸ਼ਨ ਕਰ ਰਹੀਆਂ ਹਨ। ਇਸੇ ਤਰ੍ਹਾਂ ਪਿੰਡ ਆਸਵਵਾਲਾ ਦੀ ਲੜਕੀ ਜਸਵਿੰਦਰ ਕੌਰ ਕੈਨੇਡਾ ਵਿਚ ਫ਼ੌਜ ਵਿਚ ਭਰਤੀ ਹੋਈ ਹੈ।

ਰੋਜ਼ਾਨਾ ਸਪੋਕਸਮੈਨ ਦੀ ਟੀਮ ਜਸਵਿੰਦਰ ਕੌਰ ਦੇ ਘਰ ਪਹੁੰਚੀ। ਜਿਥੇ ਜਸਵਿੰਦਰ ਕੌਰ ਦੇ ਪਿਤਾ ਰਣਜੀਤ ਸਿੰਘ ਨੇ ਕਿਹਾ ਕਿ ਜਸਵਿੰਦਰ ਕੌਰ ਛੋਟੀ ਹੁੰਦਿਆਂ ਹੀ ਕਹਿੰਦੀ ਹੁੰਦੀ ਸੀ ਕਿ ਮੈਂ ਪੰਜਾਬ ਪੁਲਿਸ ਵਿਚ ਭਰਤੀ ਹੋਣਾ ਹੈ। 2019 ਵਿਚ ਜਸਵਿੰਦਰ ਨੇ ਖ਼ਾਲਸਾ ਪਬਲਿਕ ਸਕੂਲ ਸਰਾਵਾਂ ਤੋਂ 12ਵੀਂ ਪਾਸ ਕੀਤੀ। 12ਵੀਂ ਵਿਚ ਨਾਨ-ਮੈਡੀਕਲ ’ਚ ਚੰਗੇ ਨੰਬਰ ਲਏ। ਜਿਸ ਤੋਂ ਬਾਅਦ ਜਸਵਿੰਦਰ ਨੇ ਕੈਨੇਡਾ ਜਾਣ ਦਾ ਵਿਚਾਰ ਬਣਾਇਆ। ਆਈਲੈਟਸ ਕੀਤੀ ਤੇ ਜਸਵਿੰਦਰ ਦੇ ਚੰਗੇ ਬੈਂਡ ਆ ਗਏ। ਜਿਸ ਤੋਂ ਬਾਅਦ ਉਹ ਕੈਨੇਡਾ ਚਲੀ ਗਈ।

ਜਿਥੇ ਉਸ ਨੇ ਆਪਣੀ ਪੜ੍ਹਾਈ ਸ਼ੁਰੂ ਕੀਤੀ ਤੇ ਉਥੇ ਵੀ ਚੰਗੇ ਨੰਬਰ ਲੈਂਦੀ ਰਹੀ। ਜਿਸ ਤੋਂ ਬਾਅਦ ਜਸਵਿੰਦਰ ਨੇ ਫ਼ੌਜ ਦਾ ਫ਼ਾਰਮ ਭਰ ਦਿਤਾ। ਜਿਸ ਤੋਂ ਬਾਅਦ ਵਾਹਿਗੁਰੂ ਜੀ ਕਿਰਪਾ ਨਾਲ ਉਸ ਨੂੰ ਉਥੇ ਨੌਕਰੀ ਮਿਲ ਗਈ। ਉਨ੍ਹਾਂ ਕਿਹਾ ਕਿ ਸਾਡੀ ਬੇਟੀ ਦਾ ਸੁਭਾਅ ਸ਼ੁਰੂ ਤੋਂ ਹੀ ਬਹੁਤ ਚੰਗਾ ਸੀ ਤੇ ਪੜ੍ਹਾਈ ਵਿਚ ਵੀ ਹੁਸ਼ਿਆਰ ਸੀ। ਜਸਵਿੰਦਰ ਸਾਨੂੰ ਸ਼ੁਰੂ ਤੋਂ ਹੀ ਕਹਿੰਦੀ ਹੁੰਦੀ ਸੀ ਕਿ ਮੈਂ ਨੌਕਰੀ ਕਰਨੀ ਹੈ ਤਾਂ ਪੰਜਾਬ ਪੁਲਿਸ ਵਿਚ ਹੀ ਕਰਨੀ ਹੈ ਪਰ ਇਥੇ ਉਸ ਨੂੰ ਕਾਮਯਾਬੀ ਨਹੀਂ ਮਿਲੀ। ਸਾਨੂੰ ਸਾਡੀ ਧੀ ’ਤੇ ਬਹੁਤ ਮਾਣ ਹੈ।  

ਜਸਵਿੰਦਰ ਕੌਰ ਨੇ ਕੈਨੇਡਾ ’ਚ ਸੈਟ ਹੋ ਕੇ ਆਪਣੇ ਭੈਣ-ਭਰਾ ਨੂੰ ਵੀ ਉਥੇ ਹੀ ਬੁਲਾ ਲਿਆ ਹੈ। ਜਸਵਿੰਦਰ ਨੇ ਸਾਨੂੰ ਦਸਿਆ ਕਿ ਸਾਡੀ ਟਰੇਨਿੰਗ ਬਹੁਤ ਔਖੀ ਸੀ ਜਿਸ ਵਿਚ 12 ਘੰਟਿਆਂ ਵਿਚ ਸਿਰਫ਼ ਡੇਢ ਘੰਟਾ ਸਾਨੂੰ ਸੌਣ ਲਈ ਮਿਲਦਾ ਸੀ। ਜਸਵਿੰਦਰ ਕੌਰ ਦੀ ਮਾਂ ਨੇ ਕਿਹਾ ਕਿ ਵਾਹਿਗੁਰੂ ਜੀ ਦੀ ਕਿਰਪਾ ਹੈ ਕਿ ਸਾਡੇ ਵੀ ਚੰਗੇ ਦਿਨ ਆਏ ਹਨ। ਇਕ ਸਮਾਂ ਅਜਿਹਾ ਵੀ ਸੀ ਕਿ ਬਹੁਤ ਔਖੇ ਹੋ ਕੇ ਬੱਚਿਆਂ ਨੂੰ ਪੜ੍ਹਾਈਆ ਤੇ ਘਰ ਦਾ ਗੁਜ਼ਾਰਾ ਚਲਾਇਆ। ਹੁਣ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਬੱਚੇ ਸੈਟ ਹੋ ਗਏ ਹਨ।

photophoto

ਉਨ੍ਹਾਂ ਕਿਹਾ ਕਿ ਸਾਰੇ ਬੱਚਿਆਂ ਨੂੰ ਮਿਹਨਤ ਕਰਨੀ ਚਾਹੀਦੀ ਹੈ, ਗੁਰੂ ਦੀ ਬਾਣੀ ਪੜ੍ਹਨੀ ਚਾਹੀਦੀ ਹੈ ਤੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਸਮਾਜ ਸੇਵੀ ਜਸਵੰਤ ਸਿੰਘ ਨੇ ਕਿਹਾ ਕਿ ਸਾਡੀ ਜ਼ਿੰਦਗੀ ’ਚ ਮਿਹਨਤ ਤੇ ਰਹਿਮਤ ਬਹੁਤ ਜ਼ਰੂਰੀ ਹਨ। ਜੇ ਅਸੀਂ ਮਿਹਨਤ ਕਰਾਂਗੇ ਤਾਂ ਹੀ ਵਾਹਿਗੁਰੂ ਜੀ ਰਹਿਮਤ ਹੋਵੇਗੀ। ਉਨ੍ਹਾਂ ਕਿਹਾ ਕਿ ਜਸਵਿੰਦਰ ਕੌਰ ਹਰ ਰੋਜ਼ ਗੁਰੂ ਦੀ ਬਾਣੀ ਪੜ੍ਹਦੀ ਸੀ ਤੇ ਘਰ ਦੇ ਕੰਮ ਦੇ ਨਾਲ ਨਾਲ ਪੜ੍ਹਾਈ ਵੀ ਕਰਦੀ ਸੀ। ਜਿਸ ਕਰ ਕੇ ਉਸ ਦੀ ਮਿਹਨਤ ਸਦਕਾ ਹੀ ਪਰਮਾਤਮਾ ਦੀ ਰਹਿਮਤ ਹੋਈ ਹੈ। ਜਸਵਿੰਦਰ ਕੌਰ ਨੇ ਆਪਣੇ ਮਾਪਿਆਂ ਦੇ ਨਾਲ-ਨਾਲ ਦੇਸ਼ ਤੇ ਪੰਜਾਬ ਦਾ ਵੀ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਧੀਆਂ ਨੂੰ ਅਪਣਾਉਣਾ ਚਾਹੀਦਾ ਹੈ ਨਾ ਕੇ ਕੁੱਖ ਵਿਚ ਮਾਰਨਾ ਚਾਹੀਦਾ ਹੈ।

photophoto

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement