Bathinda News : ਲੁੱਟ ਖੋਹ ਦੀ ਝੂਠੀ ਇਤਲਾਹ ਪੁਲਿਸ ਨੂੰ ਦੇਣ ਵਾਲਾ ਸਾਬਕਾ ਫੌਜੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ 

By : BALJINDERK

Published : Jun 21, 2025, 3:03 pm IST
Updated : Jun 21, 2025, 3:03 pm IST
SHARE ARTICLE
 ਲੁੱਟ ਖੋਹ ਦੀ ਝੂਠੀ ਇਤਲਾਹ ਪੁਲਿਸ ਨੂੰ ਦੇਣ ਵਾਲਾ ਸਾਬਕਾ ਫੌਜੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ 
ਲੁੱਟ ਖੋਹ ਦੀ ਝੂਠੀ ਇਤਲਾਹ ਪੁਲਿਸ ਨੂੰ ਦੇਣ ਵਾਲਾ ਸਾਬਕਾ ਫੌਜੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ 

Bathinda News : ਸਾਬਕਾ ਫ਼ੌਜੀ ਅਵਤਾਰ ਸਿੰਘ 2021 ਤੋਂ ਲੈ ਕੇ ਹੁਣ ਤੱਕ ਕਸੀਨੋ ਜੂਏ ’ਚ ਪੈਸੇ ਹਾਰ ਚੁੱਕਿਆ ਸੀ ਤਾਂ ਰਚੀ ਇਹ ਝੂਠੀ ਕਹਾਣੀ 

Bathinda News in Punjabi : ਬਠਿੰਡਾ ਵਿਖੇ ਡੀਐਸਪੀ ਦਿਹਾਤੀ ਹਰਜੀਤ ਸਿੰਘ ਮਾਨ ਨੇ ਪ੍ਰੈਸ ਕਾਨਫ਼ਰੰਸ ਕਰਦਿਆਂ ਕਿਹਾ ਹੈ ਕਿ ਬੀਤੇ ਕੱਲ ਜੋ ਕਿ ਕੋਟਸ਼ਮੀਰ ਨਜ਼ਦੀਕ ਲੁੱਟ ਦੀ ਵਾਰਦਾਤ ਦੀ ਸੂਚਨਾ ਮਿਲੀ ਸੀ। ਸਾਡੀਆਂ ਵੱਖ-ਵੱਖ ਟੀਮਾਂ ਕੰਮ ਕਰ ਰਹੀਆਂ ਸਨ ਅਤੇ ਸਾਬਕਾ ਫੌਜੀ ਅਵਤਾਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਕੋਟਲੀ ਖੁਰਦ ਦਾ ਰਹਿਣ ਵਾਲਾ ਹੈ। ਜਿਸਨੇ ਕਿਹਾ ਸੀ ਕਿ ਉਹ ਬੈਂਕ ’ਚੋਂ 15 ਲੱਖ ਰੁਪਏ ਕਢਾ ਕੇ ਆਪਣੇ ਘਰ ਵੱਲ ਜਾ ਰਿਹਾ ਸੀ ਤਾਂ ਅਚਾਨਕ ਇੱਕ ਲੜਕਾ ਤੇ ਲੜਕੀ ਵੱਲੋਂ ਲਿਫ਼ਟ ਲਈ ਗਈ ਅਤੇ ਗਹਿਰੀ ਭਾਗੀ ਟੀ ਪੁਆਇੰਟ ਨਜ਼ਦੀਕ ਜਾ ਕੇ ਪਿਸਤੌਲ ਦੀ ਨੋਕ ਉੱਤੇ ਉਸਦੇ ਕੋਲ 15 ਲੱਖ ਰੁਪਏ ਕਰਕੇ ਫ਼ਰਾਰ ਹੋ ਗਏ ਸਨ। ਜਿਸਦੇ ਚਲਦੇ ਸਾਡੀ ਵੱਖ-ਵੱਖ ਟੀਮਾਂ ਤੁਰੰਤ ਕੰਮ ਕਰ ਰਹੀਆਂ ਸਨ ਅਤੇ ਮਾਮਲਾ ਦਰਜ ਕਰ ਜਾਂਚ ਪੜਤਾਲ ਸ਼ੁਰੂ ਕੀਤੀ ਗਈ।

ਜਿਸ ਦੇ ਚਲਦੇ ਇਸ ਨੂੰ ਸਿਵਲ ਹਸਪਤਾਲ ਵਿਖੇ ਦਾਖ਼ਲ ਵੀ ਕਰਵਾਇਆ ਗਿਆ ਅਤੇ ਮੰਡਲੀ ਜਾਂਚ ਪੜਤਾਲ ਪਤਾ ਲੱਗਿਆ ਕਿ ਬੈਂਕ ’ਚ ਇਸ ਦ ਕੋਲ ਕੁਝ ਪੈਸੇ ਹੀ ਸਨ ਅਤੇ ਨਾ ਹੀ ਇਹ ਬੈਂਕ ਵਿੱਚ ਗਿਆ ਅਤੇ ਨਾ ਹੀ ਇਹ ਬਠਿੰਡਾ ਆਇਆ, ਜੋ ਸਾਰੀ ਕਹਾਣੀ ਇਸ ਨੇ ਰਚੀ ਸੀ ਉਹ ਆਪਣੇ ਘਰ ਦਿਆਂ ਤੋਂ ਡਰਦੇ ਮਾਰੇ ਸਭ ਕੁਝ ਕੀਤਾ ਹੈ।  ਕਿਉਂਕਿ ਸਾਬਕਾ ਫੌਜੀ ਅਵਤਾਰ ਸਿੰਘ ਨੇ 2021 ਤੋਂ ਲੈ ਕੇ ਹੁਣ ਤੱਕ ਜੋ ਕਿ ਕੈਸੀਨੋ ਜੂਆ ਚੱਲਦਾ ਹੈ ਉਸਦੇ ’ਚ ਕਰੋੜ ਰੁਪਏ ਤੋਂ ਉੱਪਰ ਦੀ ਰਕਮ ਖਾ ਚੁੱਕਿਆ ਸੀ ਅਤੇ ਘਰਦਿਆਂ ਨੂੰ ਜਵਾਬ ਦੇਣ ਦੇ ਲਈ ਆਪਣੇ ਆਪ ਨੂੰ ਸੱਚਾ ਸਾਬਿਤ ਕਰਨ ਦੇ ਲਈ ਅਜਿਹੀ ਘਟਨਾ ਨੂੰ ਅੰਜਾਮ ਦੇਣ ਦੀ ਝੂਠੀ ਕਹਾਣੀ ਰਚੀ ਗਈ ਸੀ।

(For more news apart from Police arrest ex-soldier who gave false information about robbery News in Punjabi, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement