Sri Muktsar Sahib News : ਜੁੱਤੀਆਂ ਬਣਾਉਣ ਵਾਲੇ ਦੇ ਪੁੱਤ ਨੇ ਨੀਟ ’ਚ ਕੀਤਾ ਟਾਪ

By : BALJINDERK

Published : Jun 21, 2025, 5:17 pm IST
Updated : Jun 21, 2025, 5:18 pm IST
SHARE ARTICLE
 ਜੁੱਤੀਆਂ ਬਣਾਉਣ ਵਾਲੇ ਦੇ ਪੁੱਤ ਨੇ ਨੀਟ ’ਚ ਕੀਤਾ ਟਾਪ
ਜੁੱਤੀਆਂ ਬਣਾਉਣ ਵਾਲੇ ਦੇ ਪੁੱਤ ਨੇ ਨੀਟ ’ਚ ਕੀਤਾ ਟਾਪ

Sri Muktsar Sahib News : ਜਤਿਨ ਨੇ ਆਲ ਇੰਡੀਆ ਰੈਂਕ 7191 ਅਤੇ SC ਕੈਟੇਗਰੀ ’ਚ 170ਵਾਂ ਰੈਂਕ ਕੀਤਾ ਹਾਸਲ

Sri Muktsar Sahib News in Punjabi : ਮਲੋਟ ਦੇ ਗੁਰੂ ਰਵਿਦਾਸ ਨਗਰ ਵਿੱਚ ਰਹਿੰਦੇ ਜਤਿਨ ਨੇ 'ਨੈਂਸ਼ਨਲ ਇਲੀਜੀਬਿਲਿਟੀ ਕਮ ਐਂਟਰੈਂਸ ਟੈਸਟ' NEET-UGC ਵਿੱਚ ਆਲ ਇੰਡੀਆ ਰੈਂਕ 7191 ਅਤੇ ਐੱਸਸੀ (SC) ਕੈਟੇਗਰੀ ਵਿੱਚ 170ਵਾਂ ਰੈਂਕ ਹਾਸਲ ਕੀਤਾ ਹੈ। ਇਹ ਰਿਜ਼ਲਟ 14 ਜੂਨ ਨੂੰ ਆਇਆ ਸੀ। ਜੁੱਤੀਆਂ ਬਣਾਉਣ ਦਾ ਕੰਮ ਕਰਦੇ ਜਤਿਨ ਦੇ ਪਿਤਾ ਧਰਮਵੀਰ ਤੇ ਉਨ੍ਹਾਂ ਦੇ ਮਾਤਾ ਸੁਮਨ ਰਾਣੀ ਕੋਲੋਂ ਆਪਣੀ ਖੁਸ਼ੀ ਸੰਭਾਲੀ ਨਹੀਂ ਜਾ ਰਹੀ ਹੈ।

ਜਤਿਨ ਨੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਜਵਾਹਰ ਨਵੋਦਿਆ ਵਿਦਿਆਲਾ ਮੁਕਤਸਰ ਸਾਹਿਬ ਤੋਂ ਕੀਤੀ ਹੈ। ਦਸਵੀਂ ਵਿੱਚ ਉਨ੍ਹਾਂ ਦੇ 91 ਫੀਸਦ ਅਤੇ 12ਵੀਂ ਵਿੱਚ 92 ਫੀਸਦੀ ਅੰਕ ਹਾਸਲ ਕੀਤੇ। ਪੰਜਵੀਂ ਤੱਕ ਦੀ ਪੜ੍ਹਾਈ ਉਨ੍ਹਾਂ ਨੇ ਆਪਣੇ ਇਲਾਕੇ ਵਿਚਲੇ ਹੀ ਇੱਕ ਪ੍ਰਾਈਵੇਟ ਸਕੂਲ ਤੋਂ ਕੀਤੀ ਸੀ, ਇਸ ਤੋਂ ਬਾਅਦ ਉਨ੍ਹਾਂ ਨੇ ਨਵੋਦਿਆ ਵਿਦਿਆਲੇ ਵਿੱਚ ਦਾਖ਼ਲੇ ਲਈ ਪੇਪਰ ਦਿੱਤਾ ਤੇ ਉਨ੍ਹਾਂ ਦਾ ਦਾਖਲਾ ਹੋ ਗਿਆ। ਉਨ੍ਹਾਂ ਨੇ 10ਵੀਂ ਕਲਾਸ ਵਿੱਚ ਨੀਟ ਦਾ ਪੇਪਰ ਦੇਣ ਬਾਰੇ ਸੋਚਿਆ ਸੀ। ਬਾਰ੍ਹਵੀਂ ਮਗਰੋਂ ਉਨ੍ਹਾਂ ਦੀ ਦਕਸ਼ਿਣਾ ਫਾਊਂਡੇਸ਼ਨ, ਪੁਣੇ ਵਿੱਚ ਪੜ੍ਹਾਈ ਲਈ ਚੋਣ ਹੋ ਗਈ। ਦਕਸ਼ਿਣਾ ਫਾਉਂਡੇਸ਼ਨ ਵਲੋਂ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਸਹਾਇਤਾ ਕੀਤੀ ਜਾਂਦੀ ਹੈ।

1

ਬਿਨ੍ਹਾਂ ਪਲਸਤਰ ਵਾਲੇ ਉਨ੍ਹਾਂ ਦੇ ਘਰ ਵਿੱਚ ਅੱਜ ਰੌਣਕਾਂ ਲੱਗੀਆਂ ਹੋਈਆਂ ਹਨ, ਢੋਲ ਵੱਜ ਰਹੇ ਹਨ ਤੇ ਮੂੰਹ ਮਿੱਠੇ ਕਰਵਾਏ ਜਾ ਰਹੇ ਹਨ। ਜਤਿਨ ਦੇ ਪਿਤਾ ਨੂੰ ਪੰਜਾਬੀ ਜੁੱਤੀਆਂ ਬਣਾਉਣ ਦੇ ਕੰਮ ਤੋਂ ਕਰੀਬ 300 ਰੁਪਏ ਦਿਹਾੜੀ ਬਣਦੀ ਹੈ।

ਪਿਤਾ ਨੇ ਦੱਸਿਆ ਕਿ ਜਦੋਂ ਮੇਰਾ ਪੁੱਤ ਛੋਟਾ ਸੀ ਤਾਂ ਮੈਂ ਆਪਣੇ ਪੁੱਤ ਨੂੰ ਸਮਝਾਉਂਦਾ ਸੀ ਕਿ ਪੁੱਤ ਆਪਣੇ ਪਰਿਵਾਰ ਵਿੱਚ ਅੱਜ ਤੱਕ ਕੋਈ ਸਰਕਾਰੀ ਨੌਕਰੀ ਤੱਕ ਨਹੀਂ ਪਹੁੰਚਿਆ, ਕੋਈ ਪੜ੍ਹਿਆ ਲਿਖਿਆ ਨਹੀਂ ਹੈ।" "ਇਸ ਲਈ ਮੈਂ ਚਾਹੁੰਦਾ ਸੀ ਕਿ ਦਿਹਾੜੀ ਕਰਕੇ ਕਿਸੇ ਤਰ੍ਹਾਂ ਬੱਚੇ ਨੂੰ ਅੱਗੇ ਲੈ ਕੇ ਜਾਵਾਂਗਾ।" ਇਹ ਬੋਲ ਉਸ ਪਿਤਾ ਦੇ ਹਨ, ਜਿਨ੍ਹਾਂ ਦੇ ਪੁੱਤ ਦੀ ਅੱਤ ਦੀ ਗਰੀਬੀ ਨਾਲ ਜੂਝਦਿਆਂ ਕੀਤੀ ਮਿਹਨਤ ਰੰਗ ਲਿਆਈ ਹੈ।

(For more news apart from Shoemaker's son tops NEET News in Punjabi, stay tuned to Rozana Spokesman)

Location: India, Punjab, Muktsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement