
ਡੇਰਾਬੱਸੀ ਸ਼ਹਿਰ ਦੀ ਬਿਜਲੀ ਸੰਚਾਰ ਵਿਵਸਥਾ ਨੂੰ ਦਰੁਸਤ ਕਰਨ ਅਤੇ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਅੱਜ ਹਲਕਾ ਡੇਰਾਬੱਸੀ ਦੇ...
ਡੇਰਾਬੱਸੀ, ਡੇਰਾਬੱਸੀ ਸ਼ਹਿਰ ਦੀ ਬਿਜਲੀ ਸੰਚਾਰ ਵਿਵਸਥਾ ਨੂੰ ਦਰੁਸਤ ਕਰਨ ਅਤੇ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਅੱਜ ਹਲਕਾ ਡੇਰਾਬੱਸੀ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀਪਇੰਦਰ ਸਿੰਘ ਢਿੱਲੋਂ ਨੇ ਸ਼ਹਿਰ 'ਚ ਕੰਮਾਂ ਦੀ ਸ਼ੁਰੂਆਤ ਕੀਤੀ। ਕੰਮਾਂ ਦੀ ਸ਼ੁਰੂਆਤ ਕਰਨ ਉਪੰਰਤ ਹੋਏ ਸਮਾਗਮ ਵਿਚ ਦੀਪਇੰਦਰ ਢਿੱਲੋਂ ਨੇ ਕਿਹਾ ਕਿ ਪਿਛਲੇ 10 ਸਾਲਾਂ ਅੰਦਰ ਅਕਾਲੀ-ਭਾਜਪਾ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਵਿਚ ਫ਼ੇਲ ਰਹੀ ਹੈ।
ਹਲਕੇ ਅੰਦਰ ਅੱਜ ਵੀ ਲੋਕਾਂ ਨੂੰ ਮਿਲਣ ਵਾਲੀਆਂ ਬੁਨਿਆਦੀ ਸਹੂਲਤਾਂ ਦੀ ਬਹੁਤ ਕਮੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਸ਼ਹਿਰ ਡੇਰਾਬੱਸੀ ਵਿਖੇ ਬਿਜਲੀ ਬੋਰਡ ਦੀ ਆਈ.ਪੀ.ਡੀ.ਐਸ. ਸਕੀਮ ਅਧੀਨ ਬਿਜ਼ਲੀ ਸੁਧਾਰ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤੇ ਲਗਭਗ 4 ਕਰੋੜ ਖ਼ਰਚ ਆਵੇਗਾ ਜਿਸ ਨਾਲ ਬਿਜ਼ਲੀ ਦਾ ਬੁਨਿਆਦੀ ਢਾਂਚਾ ਮਜ਼ਬੂਤ ਹੋਵੇਗਾ ਅਤੇ ਸ਼ਹਿਰ ਵਾਸੀਆਂ ਨੂੰ ਬਿਜ਼ਲੀ ਦੀ ਪਰੇਸ਼ਾਨੀ ਤੋਂ ਨਿਜਾਤ ਮਿਲੇਗੀ।
ਇਸ ਮੌਕੇ ਐਕਸੀਅਨ ਬਿਜ਼ਲੀ ਬੋਰਡ ਨੇ ਦਸਿਆ ਕਿ ਪਹਿਲਾਂ ਸ਼ਹਿਰ ਡੇਰਾਬੱਸੀ ਵਿਖੇ ਬਿਜ਼ਲੀ ਸੁਧਾਰ ਲਈ 1 ਕਰੋੜ 80 ਲੱਖ ਰੁਪਏ ਮਨਜੂਰ ਹੋਏ ਸਨ ਪਰ ਦੀਪਇੰਦਰ ਸਿੰਘ ਢਿੱਲੋਂ ਦੇ ਯਤਨਾਂ ਸਦਕਾ ਹੁਣ ਲਗਭਗ 4 ਕਰੋੜ ਰੁਪਏ ਮਨਜ਼ੂਰ ਹੋਏ ਹਨ। ਉਨਾਂ ਦੱਸਿਆ ਕਿ ਸ਼ਹਿਰ ਡੇਰਾਬੱਸੀ ਵਿਖੇ 52 ਨਵੇਂ ਟਰਾਂਸਫਾਰਮਰ ਦਾ ਵਾਧਾ, 38 ਕਿ:ਮੀ 11 ਕੇ.ਵੀ. ਲਾਈਨਾਂ ਅਤੇ 50 ਕਿ:ਮੀ ਐਲ. ਟੀ ਲਾਈਨਾਂ ਅਤੇ ਡੇਰਾਬੱਸੀ ਸ਼ਹਿਰ ਦੇ ਅੰਦਰਲੇ ਖੇਤਰ ਲਈ 2.5 ਕਿ:ਮੀ ਨਵੀ ਕੇਬਲ ਪਾਈ ਜਾਵੇਗੀ।