
ਜੱਥੇਦਾਰ ਹਰਪਾਲ ਸਿੰਘ ਜੱਲ੍ਹਾ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਗੁਰਬੱਤ ਭਰੀ ਜ਼ਿੰਦਗੀ ਜੀਉ ਰਹੇ ਸਿਕਲੀਗਰ ...
ਲੁਧਿਆਣਾ: ਜੱਥੇਦਾਰ ਹਰਪਾਲ ਸਿੰਘ ਜੱਲ੍ਹਾ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਗੁਰਬੱਤ ਭਰੀ ਜ਼ਿੰਦਗੀ ਜੀਉ ਰਹੇ ਸਿਕਲੀਗਰ ਅਤੇ ਵਣਜਾਰਿਆਂ ਦੇ ਬੱਚਿਆਂ ਨੂੰ ਨਿਸ਼ਕਾਮ ਰੂਪ 'ਚ ਵਿੱਦਿਆ ਤੇ ਉਹਨਾਂ ਨੂੰ ਸਮੇਂ ਦੇ ਹਾਣੀ ਬਣਾਉਣ ਦੇ ਜੋ ਸੁਹਿਰਦ ਉਪਰਾਲੇ ਗੁਰੂ ਅੰਗਦ ਦੇਵ ਵਿਦਿਅਕ ਅਤੇ ਭਲਾਈ ਕੌਂਸਲ ਵੱਲੋਂ ਕੀਤੇ ਜਾ ਰਹੇ ਹਨ । ਉਹ ਸਮੁੱਚੀ ਕੌਮ ਦੇ ਲਈ ਪ੍ਰੇਣਾ ਦਾ ਸਰੋਤ ਹਨ ।
ਅਜ ਗੁਰੂ ਅੰਗਦ ਦੇਵ ਵਿੱਦਿਅਕ ਅਤੇ ਭਲਾਈ ਕੌਂਸਲ ਦੇ ਪ੍ਰਧਾਨ ਸ. ਦਰਸ਼ਨ ਸਿੰਘ ਦੇ ਦਫਤਰ ਵਿਖੇ ਉਚੇਚੇ ਤੌਰ ਤੇ ਪੁੱਜੇ ਜੱਥੇ: ਹਰਪਾਲ ਸਿੰਘ ਜੱਲ੍ਹਾਂ ਨੇ ਆਪਣੇ ਵਿਚਾਰਾਂ ਦੀ ਸਾਂਝ ਕੌਂਸਲ ਦੇ ਪ੍ਰਮੁੱਖ ਅਹੁਦੇਦਾਰਾਂ ਨਾਲ ਕਰਦਿਆਂ ਹੋਇਆਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਦੇਸ਼ ਦੇ ਵੱਖ-ਵੱਖ ਰਾਜਾਂ ਅੰਦਰ ਵੱਸਦੇ ਕਰੋੜਾ ਨਾਨਕ ਨਾਮ ਲੇਵਾ ਸਿਕਲੀਗਰਾਂ, ਵਣਜਾਰਿਆਂ ਤੇ ਸਤਨਾਮੀਆਂ ਆਦਿ ਨੂੰ ਸਿੱਖੀ ਦੇ ਕੇਂਦਰੀ ਧੁਰੇ ਨਾਲ ਜੋੜਨ ਦਾ ਉਪਰਾਲਾ ਕਰੀਏ ਅਤੇ ਉਹਨਾਂ ਦੇ ਬੱਚਿਆਂ ਦੀ ਸਾਰ ਲੈ ਕੇ ਉਨ੍ਹਾਂ ਦੀ ਵਿੱਦਿਆ
ਤੇ ਭਲਾਈ ਕਾਰਜਾਂ ਲਈ ਅਰੰਭੇ ਗਏ ਪ੍ਰੌਜੈਕਟਾਂ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਈਏ ਤਾਂ ਹੀ ਅਸੀਂ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਜਨਮ ਸ਼ਤਾਬਦੀ ਨੂੰ ਸਾਰਥਿਕ ਢੰਗ ਨਾਲ ਮਨਾਉਣ ਵਿੱਚ ਕਾਮਯਾਬ ਹੋ ਸਕਾਂਗੇ । ਉਹਨਾਂ ਨੇ ਆਪਣੀ ਗੱਲਬਾਤ ਦੌਰਾਨ ਜਾਣਕਾਰੀ ਦੇਂਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਕਲੀਗਰਾਂ ਤੇ ਵਣਜਾਰਿਆਂ ਦੀ ਭਲਾਈ ਲਈ ਵੱਡੇ ਪੱਧਰ ਤੇ ਕਾਰਜ ਕਰ ਰਹੀ ਹੈ ਤਾਂ ਕਿ ਸਿੱਖ ਕੌਮ ਦੇ ਅਨਮੋਲ ਹੀਰਿਆਂ ਨੂੰ ਸਿੱਖੀ ਦੀ ਮੂਲਧਾਰਾ ਨਾਲ ਜੋੜਿਆ ਜਾ ਸਕੇ ।
ਇਸ ਦੌਰਾਨ ਗੁਰੂ ਅੰਗਦ ਦੇਵ ਵਿਦਿਅਕ ਤੇ ਭਲਾਈ ਕੌਂਸਲ ਦੇ ਪ੍ਰਧਾਨ ਸ.ਦਰਸ਼ਨ ਸਿੰਘ ਤੇ ਸ. ਸੁਖਦੇਵ ਸਿੰਘ ਨੇ ਸਾਂਝੇ ਰੂਪ ਵਿੱਚ ਜੱਥੇ: ਹਰਪਾਲ ਸਿੰਘ ਜੱਲ੍ਹਾ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ. ਦਿਲਬਾਗ ਸਿੰਘ ਮੈਨਜਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕਟਾਣਾ ਨੂੰ ਸਿਰਪਾÀ ਭੇਟ ਕਰਕੇ ਸਨਮਾਨਿਤ ਵੀ ਕੀਤਾ ।