
ਬਜ਼ੁਰਗ ਨੂੰ ਰੋਟੀ ਦੇਣ ਤੋਂ ਇਨਕਾਰੀ ਕਲਯੁਗੀ ਪੁੱਤਰ ਦਾ ਕਾਰਾ
ਗੁਰਦਾਸਪੁਰ (ਅਵਤਾਰ ਸਿੰਘ) ਗੁਰਦਾਸਪੁਰ ਦੇ ਪਿੰਡ ਜਫ਼ਰਵਾਲ ਵਿਚ ਇਕ ਕਲਯੁੱਗੀ ਪੁੱਤਰ ਵੱਲੋਂ ਜ਼ਮੀਨ ਖੁੱਸਣ ਦੇ ਡਰੋਂ ਆਪਣੇ ਬਜ਼ੁਰਗ ਪਿਤਾ ਦਾ ਕਰੰਟ ਲੱਗਾ ਕੇ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲਾਸ਼ ਨੂੰ ਖ਼ੁਰਦ ਬੁਰਦ ਕਰਨ ਲਈ ਉਸ ਨੇ ਪਿੰਡ ਵਾਲਿਆਂ ਸਾਹਮਣੇ ਸੱਪ ਡੰਗਣ ਦਾ ਬਹਾਨਾ ਲਾ ਕੇ ਰਾਤ ਨੂੰ ਹੀ ਸਸਕਾਰ ਕਰ ਦਿੱਤਾ। ਅੰਤਿਮ ਸਸਕਾਰ ਦੀ ਖਬਰ ਨਾ ਦੇਣ ’ਤੇ ਵੱਡੇ ਭਰਾ ਨੂੰ ਸ਼ੱਕ ਹੋਇਆ ਤੇ ਉਸਨੇ ਪੁਲਿਸ ਨੂੰ ਸੂਚਿਤ ਕੀਤਾ।
Elderly father electrocuted to death by Kalyugi son for fear of losing land
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਬਜ਼ੁਰਗ ਤਰਸੇਮ ਸਿੰਘ ਦੇ ਵੱਡੇ ਪੁੱਤਰ ਰਸ਼ਪਾਲ ਸਿੰਘ ਨੇ ਦੱਸਿਆ ਕਿ ਉਸਦੇ ਛੋਟੇ ਭਰਾ ਹਰਪਾਲ ਸਿੰਘ ਨੇ ਹੀ ਪਿਤਾ ਨੂੰ ਕਰੰਟ ਲੱਗਾ ਕੇ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਹਨਾਂ ਕਿਹਾ ਕਿ ਉਹਨਾਂ ਦੇ ਪਿਤਾ ਤਰਸੇਮ ਸਿੰਘ ਕੋਲ 12 ਏਕੜ ਦੇ ਕਰੀਬ ਜ਼ਮੀਨ ਸੀ ਜੋ ਪਿਤਾ ਨੇ ਸਾਡੇ ਦੋਵਾਂ ਵਿੱਚ ਵੰਡ ਦਿੱਤੀ ਸੀ ਅਤੇ ਪਿਤਾ ਮੇਰੇ ਕੋਲ ਮੁਹਾਲੀ ਵਿਚ ਰਹਿੰਦਾ ਸੀ। ਪਿਛਲੇ ਕੁਝ ਦਿਨਾਂ ਤੋਂ ਉਹ ਪਿੰਡ ਛੋਟੇ ਭਰਾ ਨੂੰ ਮਿਲਣ ਲਈ ਗਏ ਹੋਏ ਸਨ ।
Elderly father electrocuted to death by Kalyugi son for fear of losing land
ਛੋਟਾ ਭਰਾ ਪਿਤਾ ਨੂੰ ਰੋਟੀ ਨਹੀਂ ਦਿੰਦਾ ਸੀ ਅਤੇ ਪਿਤਾ ਨਾਲ ਲੜਾਈ ਝਗੜਾ ਕਰਦਾ ਸੀ ਜਿਸ ਕਰਕੇ ਪਿਤਾ ਨੇ ਇਸ ਨੂੰ ਦਬਕਾ ਮਾਰਿਆ ਕਿ ਉਹ ਜ਼ਮੀਨ ਦੀ ਰਜਿਸਟਰੀ ਤੁੜਵਾ ਕੇ ਜ਼ਮੀਨ ਫਿਰ ਆਪਣੇ ਨਾਮ ਕਰਵਾ ਲਵੇਗਾ। ਜਿਸ ਕਰਕੇ ਜ਼ਮੀਨ ਖੁੱਸਣ ਦੇ ਡਰ ਤੋਂ ਉਸਨੇ ਪਿਤਾ ਨੂੰ ਰਾਤ ਨੂੰ ਸੁੱਤੇ ਪਏ ਕਰੰਟ ਲਗਾ ਦਿੱਤਾ। 15 ਮਿੰਟ ਤੱਕ ਤੜਫ਼ਨ ਤੋਂ ਬਾਅਦ ਪਿਤਾ ਦੀ ਮੌਤ ਹੋ ਗਈ ਅਤੇ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਰਾਤ ਨੂੰ ਹੀ ਲਾਸ਼ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਉਸਨੇ ਮੈਨੂੰ ਫੋਨ ਕਰਕੇ ਕਿਹਾ ਕਿ ਪਿਤਾ ਨੂੰ ਸੱਪ ਨੇ ਡੰਗ ਮਾਰ ਲਿਆ।
Elderly father electrocuted to death by Kalyugi son for fear of losing land
ਇਸ ਲਈ ਉਸਦੀ ਮੌਤ ਹੋ ਗਈ ਹੈ ਜਦ ਉਸਨੇ ਇਸਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਸ ਨੂੰ ਭਰਾ ਨੇ ਹੀ ਕਰੰਟ ਲਗਾ ਕੇ ਮਾਰਿਆ ਹੈ ਜਿਸਤੋਂ ਬਾਅਦ ਉਸਨੇ ਪੁਲਿਸ ਨੂੰ ਸੂਚਿਤ ਕਰ ਦਿਤਾ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਦੋਸ਼ੀ ਨੂੰ ਗਿਰਫ਼ਤਾਰ ਕਰ ਲਿਆ ਹੈ ਅਤੇ ਦੋਸ਼ੀ ਨੇ ਆਪਣਾ ਜ਼ੁਰਮ ਵੀ ਕਬੁਲ ਕਰ ਲਿਆ ਹੈ।
Elderly father electrocuted to death by Kalyugi son for fear of losing land
ਘਟਨਾ ਦੀ ਜਾਂਕਾਰੀ ਮਿਲਣ ਤੇ ਮੌਕੇ ਤੇ ਪਹੁੰਚੇ ਐਸਐਚਓ ਅਮਨਦੀਪ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਪੁੱਤਰ ਨੇ ਆਪਣੇ ਪਿਤਾ ਦਾ ਜ਼ਮੀਨ ਨੂੰ ਲੈ ਕੇ ਕਤਲ ਕਰ ਦਿੱਤਾ ਹੈ ਅਤੇ ਵੱਡੇ ਭਰਾ ਵਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਉਸਦੇ ਭਰਾ ਨੇ ਪਿਤਾ ਦਾ ਕਤਲ ਕੀਤਾ ਹੈ।
SHO Amandeep Singh
ਜਿਸਤੇ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਗਿਰਫ਼ਤਾਰ ਕਰ ਲਿਆ ਹੈ ਅਤੇ ਦੋਸ਼ੀ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ ਅਤੇ ਦੋਸ਼ੀ ਨੂੰ ਘਟਨਾ ਸਥਲ ਤੇ ਲਿਆਂਦਾ ਗਿਆ ਹੈ ਕਿ ਪਤਾ ਲਗਾਇਆ ਜਾ ਸਕੇ ਕਿ ਉਸਨੇ ਘਟਨਾ ਨੂੰ ਕਿਵੇਂ ਅੰਜਾਮ ਦਿੱਤਾ ਸੀ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ