
ਸਰਕਾਰੀ ਸਕੂਲ ‘ਚ ਅਧਿਆਪਕਾ ਸੀ ਮ੍ਰਿਤਕ ਕੁੜੀ
ਨਾਭਾ (ਐਸ ਕੇ ਸ਼ਰਮਾ) ਬੇਸ਼ਕ ਅਸੀਂ 21ਵੀਂ ਸਦੀ ਵਿਚ ਜੀਅ ਰਹੇ ਆ ਪਰ ਫਿਰ ਵੀ ਧੀਆਂ ਨੂੰ ਉਹਨਾਂ ਦਾ ਮਾਣ ਸਤਿਕਾਰ ਨਹੀਂ ਦਿੱਤਾ ਜਾ ਰਿਹਾ ਹੈ। ਆਏ ਦਿਨ ਕੋਈ ਨਾ ਕੋਈ ਧੀ ਦਾਜ ਦੀ ਬਲੀ ਚੜਦੀ ਹੈ। ਅਜਿਹਾ ਹੀ ਮਾਮਲਾ ਨਾਭਾ ਬਲਾਕ ਦੇ ਪਿੰਡ ਪਾਲੀਆਂ ਖੁਰਦ ਤੋਂ ਸਾਹਮਣੇ ਆਇਆ ਹੈ। ਜਿੱਥੇ 7 ਮਹੀਨੇ ਪਹਿਲਾਂ ਪਿੰਡ ਈਸੜੂ ਸ਼ਰਨਦੀਪ ਕੌਰ ਦਾ ਵਿਆਹ ਗੁਰਤੇਜ ਸਿੰਘ ਨਾਲ ਹੋਇਆ ਸੀ।
Greedy people kill the newlyweds
ਸ਼ਰਨਦੀਪ ਸਰਕਾਰੀ ਅਧਿਆਪਕ ਦੀ ਨੌਕਰੀ ਕਰਦੀ ਸੀ ਪਰ ਬੀਤੇ ਦਿਨ ਸ਼ਰਨਦੀਪ ਦੀ ਭੇਦਭਰੇ ਹਾਲਾਤਾਂ ਚ ਮੌਤ ਹੋ ਗਈ। ਸ਼ਰਨਦੀਪ ਦੇ ਗਲ ਤੇ ਗਹਿਰੇ ਨਿਸ਼ਾਨ ਵੀ ਪਾਏ ਗਏ ਹਨ। ਸ਼ਰਨਦੀਪ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਏ ਕਿ ਸ਼ਰਨਦੀਪ ਤੇ ਸਹੁਰਾ ਪਰਿਵਾਰ ਅਤੇ ਪਤੀ ਵੱਲੋਂ ਦਾਜ ਦਹੇਜ ਦੇ ਚੱਲਦੇ ਉਸ ਨੂੰ ਦਾਜ ਦੀ ਬਲੀ ਚੜ੍ਹਾਇਆ ਗਿਆ ਹੈ।
Greedy people kill the newlyweds
ਮ੍ਰਿਤਕ ਸ਼ਰਨਦੀਪ ਦੇ ਪਿਤਾ ਨਾਰੰਗ ਸਿੰਘ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਅਸੀਂ ਆਪਣੀ ਹੈਸੀਅਤ ਮੁਤਾਬਕ ਸਭ ਕੁੱਝ ਕੀਤਾ ਪਰ ਸਹੁਰੇ ਪਰਿਵਾਰ ਨੇ ਪੈਸਿਆਂ ਦੀ ਮੰਗ ਕੀਤੀ ਗਈ। ਲੜਕੀ ਦੇ ਸਹੁਰੇ ਅਕਸਰ ਤਾਅਨੇ ਮਿਹਣੇ ਮਾਰਦੇ ਰਹਿੰਦੇ ਸਨ ਕਿ ਤੁਸੀਂ ਪੈਲੇਸ ਵਿੱਚ ਵਿਆਹ ਨਹੀਂ ਕੀਤਾ ਅਤੇ ਦਾਜ ਦਹੇਜ ਵਧੀਆ ਨਹੀਂ ਦਿੱਤਾ ਸਾਡੇ ਪਿੰਡ ਵਿਚ ਨੱਕ ਕਟਾ ਦਿੱਤੀ ਹੈ। ਜਿਸ ਕਰਕੇ ਹਰ ਵਕਤ ਉਹ ਸਾਡੀ ਲੜਕੀ ਨੂੰ ਤੰਗ ਪਰੇਸ਼ਾਨ ਕਰਦੇ ਰਹਿੰਦੇ ਸਨ ਅਤੇ ਇਨ੍ਹਾਂ ਵੱਲੋਂ ਸਾਡੀ ਲੜਕੀ ਨੂੰ ਮਾਰਿਆ ਗਿਆ ਅਤੇ ਉਸ ਦੇ ਗਲ ਤੇ ਨਿਸ਼ਾਨ ਵੀ ਸਨ।
Greedy people kill the newlyweds
ਇਨ੍ਹਾਂ ਵੱਲੋਂ ਸਾਨੂੰ ਕਿਹਾ ਗਿਆ ਤੁਹਾਡੀ ਲੜਕੀ ਦੀ ਮੌਤ ਹੋ ਚੁੱਕੀ ਹੈ। ਜਦੋਂ ਅਸੀਂ ਸਹੁਰੇ ਘਰ ਪਹੁੰਚੇ ਸਾਡੇ ਨਾਲ ਵੀ ਦੁਰਵਿਹਾਰ ਕੀਤਾ ਗਿਆ। ਅਸੀਂ ਆਪਣੀ ਲੜਕੀ ਨੂੰ ਪੜ੍ਹਾ ਲਿਖਾ ਕੇ ਸਰਕਾਰੀ ਟੀਚਰ ਦੀ ਨੌਕਰੀ ਤੇ ਲਗਾਇਆ ਸੀ ਪਰ ਸਹੁਰੇ ਪਰਿਵਾਰਾਂ ਵੱਲੋਂ ਲਗਾਤਾਰ ਸਾਡੀ ਧੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।
Greedy people kill the newlyweds
ਜਾਂਚ ਅਧਿਕਾਰੀ ਹਰਭਜਨ ਸਿੰਘ ਨੇ ਕਿਹਾ ਲੜਕੀ ਦੇ ਪਤੀ, ਸੱਸ ਸਹੁਰਾ ਅਤੇ ਉਨ੍ਹਾਂ ਦੇ ਭਰਾਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਗ੍ਰਿਫਤ ਤੋਂ ਬਾਹਰ ਨੇ ਛੇਤੀ ਹੀ ਉਨ੍ਹਾਂ ਨੂੰ ਫੜ ਲਿਆ ਜਾਵੇਗਾ।
Greedy people kill the newlyweds
ਬਾਪ ਦਾ ਘਰ ਵਿਕਦੈ ਤਾਂ ਧੀ ਦਾ ਘਰ ਵੱਸਦੈ, ਕਿੰਨੀ ਨਾਮੁਰਾਦ ਰਸਮ ਹੈ ਦਾਜ ਪ੍ਰਥਾ। ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਕ ਪੜ੍ਹੀ ਲਿਖੀ ਅਧਿਆਪਕਾ ਨੂੰ ਸਹੁਰੇ ਪਰਿਵਾਰ ਨੇ ਮੌਤ ਦੇ ਘਾਟ ਕਿਉਂ ਉਤਾਰ ਦਿੱਤਾ ਇਹ ਜਾਂਚ ਦਾ ਵਿਸ਼ਾ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਦਾਜ ਦੇ ਲੋਭੀਆਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ।