
ਕਈ ਸਵਾਰੀਆਂ ਨੂੰ ਲੱਗੀਆਂ ਗੰਭੀਰ ਸੱਟਾਂ
ਪਟਿਆਲਾ : ਪਟਿਆਲਾ ਵਿਚ ਅੱਜ ਵੱਡਾ ਹਾਦਸਾ ਵਾਪਰ ਗਿਆ। ਇਥੇ ਰਾਜਪੁਰਾ ਨੇੜੇ ਸੜਕ 'ਤੇ ਖੜ੍ਹੀ ਪੀ.ਆਰ.ਟੀ.ਸੀ ਦੀ ਬੱਸ ਨਾਲ ਤੇਲ ਟੈਂਕਰ ਦੀ ਟੱਕਰ ਹੋ ਗਈ, ਜਿਸ ਤੋਂ ਬਾਅਦ ਇਕ ਹੋਰ ਬੱਸ ਕੈਂਟਰ ਦੇ ਪਿਛਲੇ ਪਾਸੇ ਤੋਂ ਟਕਰਾ ਗਈ। ਇਸ ਹਾਦਸੇ ਵਿਚ ਕਈ ਸਵਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ।
Big accident happened in Patiala
ਜਿਨ੍ਹਾਂ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਹੈ। ਹਾਦਸੇ ਤੋਂ ਬਾਅਦ ਉਥੇ ਚੀਕ ਚਿਹਾੜਾ ਪੈ ਗਿਆ। ਇਹ ਭਿਆਨਕ ਸੜਕ ਹਾਦਸਾ ਰਾਜਪੁਰਾ ਪਟਿਆਲਾ ਬਾਈਪਾਸ ਮੁਕਤ ਚੌਂਕ ਨੇੜੇ ਵਾਪਰਿਆ ਹੈ।
Big accident happened in Patiala
ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੀ ਟੱਕਰ ਹੋਣ ਕਰਕੇ ਬੱਸ ਡਿਵਾਈਡਰ ਪਾਰ ਕਰਕੇ ਦੂਜੇ ਪਾਸੇ ਚਲੀ ਗਈ। ਦੱਸਿਆ ਜਾ ਰਿਹਾ ਹੈ ਕਿ ਇਕ ਬੱਸ ਦਾ ਟਾਇਰ ਪੰਚਰ ਹੋਣ ਕਰਕੇ ਬੱਸ ਸਾਈਡ ਤੇ ਖੜ੍ਹੀ ਸੀ ਤਾਂ ਪਿਛਲੇ ਪਾਸਿਓਂ ਆ ਰਹੇ ਟੈਂਕਰ ਨੇ ਪਿੱਛੋਂ ਦੀ ਟੱਕਰ ਮਾਰ ਦਿੱਤੀ।
Big accident happened in Patiala