
40 ਫ਼ੀ ਸਦੀ ਝੁਲਸਿਆ ਔਰਤ ਦਾ ਸਰੀਰ, ਸਿਵਲ ਹਸਪਤਾਲ ਤੋਂ ਚੰਡੀਗੜ੍ਹ ਕੀਤਾ ਰੈਫਰ
ਲੁਧਿਆਣਾ : ਗਿਆਸਪੁਰਾ ਇਲਾਕੇ ਦੀ ਰਹਿਣ ਵਾਲੀ ਵਿਆਹੁਤਾ ਸੁਮਨ ਨੂੰ ਬੀਤੀ ਰਾਤ ਗੰਭੀਰ ਹਾਲਤ ਚ ਆਟੋ ਚ ਲਿਆ ਕੇ ਲੁਧਿਆਣਾ ਦੇ ਸਿਵਿਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਸ ਦੇ ਸਰੀਰ ਦਾ ਉਪਰਲਾ ਹਿੱਸਾ ਬੁਰੀ ਤਰਾਂ ਝੁਲਸਿਆ ਹੈ।
ਇਹ ਵੀ ਪੜ੍ਹੋ: ਬਿਜਲੀ ਦੀ ਲਪੇਟ 'ਚ ਆਈ ਭਾਰਤੀ ਮੂਲ ਦੀ ਵਿਦਿਆਰਥਣ, ਦਿਮਾਗ ਨੂੰ ਪਹੁੰਚਿਆ ਨੁਕਸਾਨ
ਡਾਕਟਰਾਂ ਦੇ ਮੁਤਾਬਿਕ ਉਹ 40 ਫ਼ੀ ਸਦੀ ਤਕ ਝੁਲਸ ਗਈ ਸੀ ਇਸ ਕਰ ਕੇ ਉਸ ਨੂੰ ਚੰਡੀਗੜ੍ਹ ਦੇ ਸੈਕਟਰ ਸੈਕਟਰ 32 ਹਸਪਤਾਲ ਵਿਚ ਰੈਫਰ ਕਰ ਦਿਤਾ ਗਿਆ ਹੈ। ਪੀੜਤ ਦੇ ਭਰਾ ਨੇ ਉਸ ਦੇ ਸਹੁਰਾ ਪ੍ਰਵਾਰ ਤੇ ਉਸ ਦੀ ਭੈਣ ਨੂੰ ਅੱਗ ਲਾਉਣ ਦੇ ਇਲਜ਼ਾਮ ਲਗਾਏ ਹਨ।
ਇਸ ਸਬੰਧੀ ਸਿਵਲ ਹਸਪਤਾਲ ਵਲੋਂ ਲੁਧਿਆਣਾ ਪੁਲਿਸ ਨੂੰ ਸੂਚਿਤ ਕਰ ਦਿਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਫਿਲਹਾਲ ਪੀੜਤ ਔਰਤ ਦੇ ਇਲਾਜ ਲਈ ਉਸ ਨੂੰ ਚੰਡੀਗੜ੍ਹ ਭੇਜਿਆ ਗਿਆ ਹੈ।