
ਰੇਲਿੰਗ ਤੋਂ ਤਿਲਕਣ ਕਾਰਨ 300 ਫ਼ੁਟ ਖੱਡ 'ਚ ਡਿੱਗਿਆ ਨੌਜਵਾਨ
ਅੰਮ੍ਰਿਤਸਰ : ਅੰਮ੍ਰਿਤਸਰ ਦੇ ਪਿੰਡ ਘਣਪੁਰ ਕਾਲੇ ਨਾਲ ਸਬੰਧਤ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ 18 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਦੀ ਹੇਮਕੁੰਟ ਸਾਹਿਬ ਯਾਤਰਾ ਦੌਰਾਨ ਮੌਤ ਹੋ ਗਈ। ਗੁਰਪ੍ਰੀਤ ਸਿੰਘ, ਜੋ ਕਿ ਇੱਕ ਗ੍ਰੰਥੀ ਸਿੰਘ ਦਾ ਪੁੱਤਰ ਸੀ, ਆਪਣੇ ਨਾਨਕੇ ਪਰਿਵਾਰ ਨਾਲ ਹੇਮਕੁੰਟ ਸਾਹਿਬ ਦਰਸ਼ਨ ਲਈ ਗਿਆ ਹੋਇਆ ਸੀ। ਯਾਤਰਾ ਦੌਰਾਨ ਰਸਤੇ ਵਿੱਚ ਰੈਲਿੰਗ ਤੋਂ ਲਿਸ਼ਕਣ ਕਾਰਨ ਉਹ 300 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਿਆ, ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਸ ਅਚਾਨਕ ਹਾਦਸੇ ਕਾਰਨ ਪੂਰੇ ਪਰਿਵਾਰ 'ਚ ਗਮ ਦਾ ਮਾਹੌਲ ਹੈ। ਪਿੰਡ ਵਿਚ ਵੀ ਸੋਗ ਦੀ ਲਹਿਰ ਛਾ ਗਈ ਹੈ। ਗੁਰਪ੍ਰੀਤ ਸਿੰਘ ਆਪਣੇ ਪਰਿਵਾਰ ਅਤੇ ਇਲਾਕੇ ਵਿਚ ਹਰਮਨ ਪਿਆਰਾ ਸੀ। ਉਹ ਆਪਣੇ ਨਮ੍ਰ ਸੁਭਾਅ, ਧਾਰਮਿਕ ਚਿੱਤ ਅਤੇ ਵਿਧਿਆ ਵਿਚ ਰੁਚੀ ਰੱਖਣ ਕਾਰਨ ਸਕੂਲ ਅਧਿਆਪਕਾ ਅਤੇ ਦੋਸਤਾਂ ਵਿਚ ਵੀ ਕਾਫੀ ਪਸੰਦ ਕੀਤਾ ਜਾਂਦਾ ਸੀ।
ਪੀੜਤ ਪਰਿਵਾਰ ਨੇ ਗਹਿਰੀ ਦੁਖ ਭਰੀ ਆਵਾਜ਼ 'ਚ ਦੱਸਿਆ, "ਸਾਡਾ ਪੁੱਤਰ ਗੁਰੂ ਘਰ ਦੇ ਦਰਸ਼ਨ ਕਰਨ ਗਿਆ ਸੀ, ਪਰ ਉਸ ਦੀ ਘਰ ਵਾਪਸੀ ਨਹੀਂ ਹੋਈ। ਇਹ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਅਣਹੋਣੀ ਹੈ।"
ਸਕੂਲ ਦੇ ਅਧਿਆਪਕਾ ਨੇ ਵੀ ਦੁਖ ਪ੍ਰਗਟਾਉਂਦੇ ਹੋਏ ਕਿਹਾ, "ਗੁਰਪ੍ਰੀਤ ਇਕ ਬਹੁਤ ਹੀ ਸੰਘਰਸ਼ੀਲ ਅਤੇ ਸ਼ਰਾਰੀ ਵਿਦਿਆਰਥੀ ਸੀ। ਉਸ ਦੀ ਕਮੀ ਸਦਾ ਮਹਿਸੂਸ ਹੋਵੇਗੀ।"
ਇਹ ਹਾਦਸਾ ਨਾਂ ਕੇਵਲ ਪਰਿਵਾਰ ਲਈ, ਸਗੋਂ ਪੂਰੇ ਪਿੰਡ ਲਈ ਇੱਕ ਵੱਡਾ ਘਾਟਾ ਹੈ। ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹੇਮਕੁੰਟ ਸਾਹਿਬ ਜਾਣ ਵਾਲੇ ਰਸਤੇ 'ਤੇ ਸੁਰੱਖਿਆ ਦੇ ਪ੍ਰਬੰਧ ਹੋਰ ਬਹਿਤਰ ਕੀਤੇ ਜਾਣ ਤਾਂ ਜੋ ਅਜਿਹੇ ਹਾਦਸਿਆਂ ਤੋਂ ਭਵਿੱਖ ਵਿੱਚ ਬਚਾਵ ਕੀਤਾ ਜਾ ਸਕੇ।