
ਮਿ੍ਤਕ ਬੱਚਾ ਪ੍ਰੀ -ਪ੍ਰਾਇਮਰੀ ਦਾ ਵਿਦਿਆਰਥੀ ਸੀ ।
ਫ਼ਿਰੋਜ਼ਪੁਰ: ਮਮਦੋਟ ਬਲਾਕ ਦੇ ਸਰਹੱਦੀ ਪਿੰਡ ਲੱਖਾ ਸਿੰਘ ਵਾਲਾ ਹਿਠਾੜ ਵਿਖੇ ਘਰ ਦੇ ਮੂਹਰੇ ਪਸ਼ੂਆ ਲਈ ਬੀਜੇ ਪੱਠਿਆ ਵਾਲੇ ਖੇਤ ਵਿੱਚੋ ਬਾਰਿਸ਼ ਦਾ ਪਾਣੀਂ ਕੱਢਣ ਲਈ 6-7 ਫੁੱਟ ਡੂੰਗੇ ਟੋਏ ਵਿੱਚ 5 ਸਾਲਾ ਮਾਸੂਮ ਬੱਚੇ ਦੇ ਡੁੱਬਣ ਨਾਲ ਮੌਤ ਹੋ ਜਾਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ, ਮਿ੍ਤਕ ਬੱਚਾ ਪ੍ਰੀ -ਪ੍ਰਾਇਮਰੀ ਦਾ ਵਿਦਿਆਰਥੀ ਸੀ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿ੍ਤਕ ਬੱਚੇ ਦੇ ਪਿਤਾ ਗੁਰਜੀਤ ਸਿੰਘ ਨੇ ਦੱਸਿਆ ਸਾਡੇ ਮਕਾਨ ਦੇ ਨਾਲ ਸਾਡੇ ਗੁਆਂਢੀ ਨੇ ਪਸ਼ੂਆ ਲਈ ਪੱਠੇ ਬੀਜੇ ਹੋਏ ਹਨ , ਲਗਾਤਾਰ ਪੈ ਰਹੀਆ ਬਾਰਿਸ਼ਾ ਨਾਲ ਪੱਠਿਆ ਵਾਲੇ ਖੇਤ ਵਿੱਚ ਬਾਰਿਸ਼ ਦਾ ਪਾਣੀ ਭਰਿਆ ਹੋਣ ਕਾਰਨ ਖੇਤ ਮਾਲਕ ਨੇ ਪਾਣੀ ਕੱਢਣ ਲਈ 6-7 ਫੁੱਟ ਡੂੰਘਾ ਟੋਆ ਖੱਟਿਆ ਹੋਇਆ ਸੀ, ਸ਼ਾਮ ਨੂੰ 4 ਵਜੇ ਦੇ ਕਰੀਬ ਮੇਰਾ 5 ਸਾਲਾ ਬੇਟਾ ਅਰਮਾਨ ਸਿੰਘ ਖੇਡਦੇ ਹੋਏ ਟੋਏ ਵਿੱਚ ਡਿੱਗ ਪਿਆ ਜਿਸ ਦੀ ਪਾਣੀਂ ਵਿੱਚ ਡੁੱਬਣ ਨਾਲ ਮੌਤ ਹੋ ਗਈ। ਬੱਚੇ ਨੂੰ ਘਰ ਵਿੱਚ ਨਾਂ ਦੇਖ ਕੇ ਅਸੀ ਆਢ- ਗੁਆਂਢ ਭਾਲ ਕੀਤੀ ਤਾਂ ਕਰੀਬ ਇੱਕ ਘੰਟੇ ਬਾਅਦ ਬੱਚਾ ਪਾਣੀਂ ਵਾਲੇ ਟੋਏ ਵਿੱਚ ਮਰਿਆ ਪਾਇਆ ਗਿਆ। ਇਸ ਦੁੱਖਦਾਈ ਘਟਨਾ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ।