
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਪਣੇ ਪੰਜਾਬ ਦੋਰੇ ਦੋਰਾਨ ਪੰਜਾਬ ਸਰਕਾਰ ਨੂੰ ਸਿਹਤ ਅਤੇ ਸਿੱਖਿਆਂ............
ਬਠਿੰਡਾ (ਦਿਹਾਤੀ): ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਪਣੇ ਪੰਜਾਬ ਦੋਰੇ ਦੋਰਾਨ ਪੰਜਾਬ ਸਰਕਾਰ ਨੂੰ ਸਿਹਤ ਅਤੇ ਸਿੱਖਿਆਂ ਸਬੰਧੀ ਦਿਤੀਆ ਸਲਾਹਾਂ ਨੂੰ ਲੈ ਕੇ ਕਾਂਗਰਸ ਵਿਚਕਾਰ ਕਾਫੀ ਗੁੱਸਾ ਵੇਖਿਆ ਜਾ ਰਿਹਾ ਹੈ | ਜਿਸ ਦੇ ਸਬੰਧ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਦਿੱਲੀ ਅੰਦਰ ਕਿਹੋ ਜਿਹਾ ਰਾਜ ਹੈ, ਕਿਸੇ ਤੋ ਭੁਲਿਆ ਹੋਇਆ ਨਹੀ ਹੈ ਕਿਉਕਿ ਜੋ ਪਾਰਟੀ ਅਪਣੇ ਚਾਰ ਸੰਸਦ ਮੈਂਬਰ ਨੂੰ ਇਕਠਾ ਨਹੀ ਰੱਖ ਸਕੀ | ਉਹ ਦੇਸ਼ ਦੀ ਸਭ ਤੋ ਵੱਡੀ ਰਾਜਸੀ ਪਾਰਟੀ ਨੂੰ ਸਲਾਹਾਂ ਦੇ ਰਹੀ ਹੈ |
ਜਿਸ ਕਾਰਨ ਕਾਂਗਰਸ ਅਜਿਹੀ ਬੇਤੁਕੀਆ ਗੱਲਾਂ ਉਪਰ ਧਿਆਨ ਨਹੀ ਵੰਡ ਰਹੀ | ਹਲਕਾ ਭੁੱਚੋ ਦੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦਾ ਕਹਿਣਾ ਹੈ ਕਿ ਸੱਤਾ ਅਤੇ ਕੁਰਸੀ ਦੇ ਲਾਲਚ ਵਿਚ ਲੱਥਪਥ ਆਪ ਪਾਰਟੀ ਦੇ ਅਰਵਿੰਦ ਕੇਜਰੀਵਾਲ ਅਤੇ ਇਨ੍ਹਾਂ ਦੇ ਵਿਧਾਇਕ ਪੰਜਾਬ ਅੰਦਰ ਕਿਹੋ ਜਿਹੀ ਸਿਆਸਤ ਨੂੰ ਦਿਸ਼ਾਂ ਦੇ ਕੇ ਅਪਣਾ ਦਸ਼ਾਂ ਵਿਗਾੜ ਰਹੇ ਹਨ ਬਾਰੇ ਕਿਸੇ ਨੂੰ ਦੱਸਣ ਦੀ ਜਰੂਰਤ ਨਹੀ ਪਰ ਫੇਰ ਵੀ ਅਰਵਿੰਦ ਕੇਜਰੀਵਾਲ ਵੱਲੋ ਦਿਤੀ ਕੈਪਟਨ ਸਰਕਾਰ ਨੂੰ ਅਪਣੀ ਬੇਤੁੱਕੀ ਸਲਾਹ ਦੇਣ ਤੋ ਕੇਜਰੀਵਾਲ ਰਹਿ ਨਾ ਸਕੇ | ਜਿਸ ਦਾ ਪੂਰੇ ਪੰਜਾਬ ਦੇ ਲੋਕਾਂ ਨੇ ਮਜਾਕ ਉਡਾਇਆ ਹੈ |
ਜਿਲਾ ਦਿਹਾਤੀ ਪ੍ਰਧਾਨ ਨਰਿੰਦਰ ਸਿੰਘ ਭਲੇਰੀਆ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਕਰ ਸੱਚਮੁੱਚ ਹੀ ਕਿਸੇ ਨੂੰ ਸਲਾਹ ਦੇਣਾ ਚਾਹੁੰਦੇ ਸਨ ਤਦ ਉਹ ਕੁਰਸੀ ਦੀ ਖਾਤਰ ਆਪਿਸ ਵਿਚ ਭਿੜ ਰਹੇ ਅਪਣੇ ਪੰਜਾਬ ਵਿਚਲੇ ਪਾਰਟੀ ਆਗੂਆਂ ਨੂੰ ਜਾਬਤੇ ਵਿਚ ਰਹਿਣ ਦੀ ਸਲਾਹ ਦਿੰਦੇ ਤਾਂ ਜੋ ਪੰਜਾਬ ਦੀ ਸਿਆਸੀ ਫਿਜਾ ਨੂੰ ਖਰਾਬ ਕਰਨ ਉਪਰ ਤੁਲੀ ਆਪ ਆਗੂਆਂ ਨੂੰ ਕੁਝ ਸਬਕ ਮਿਲ ਸਕਦਾ |
ਹਲਕਾ ਭੁੱਚੋ ਦੇ ਟਰੱਕ ਯੂਨੀਅਨ ਦੇ ਆਗੂ ਨਾਹਰ ਸਿੰਘ ਭੁੱਚੋ ਅਤੇ ਸੀਨੀਅਰ ਨੌਜਵਾਨ ਆਗੂ ਜਸਵਿੰਦਰ ਸਿੰਘ ਜਸ ਬੱਜੋਆਣਾ ਨੇ ਕਿਹਾ ਕਿ ਪੰਜਾਬ ਵਿਚ ਅਰਵਿੰਦ ਕੇਜਰੀਵਾਲ ਨੇ ਪੁੱਜ ਕੇ ਸੋੜੀ ਸਿਆਸਤ ਕਰਨ ਤੋ ਗੁਰੇਜ ਨਹੀ ਕੀਤਾ ਕਿਉਕਿ ਪਾਰਟੀ ਦੇ ਆਗੂਆਂ ਨੇ ਹਮੇਸ਼ਾਂ ਹੀ ਲੋਕਾਂ ਦੀਆ ਭਾਵਨਾਵਾਂ ਨਾਲ ਖੇਡ ਕੇ ਵੋਟਾਂ ਬਟੋਰੀਆ ਹਨ ਬੇਸ਼ੱਕ ਉਹ ਦਿੱਲੀ ਵਿਚ ਜਾਂ ਫੇਰ ਪੰਜਾਬ ਵਿਚ ਹੋਵੇ ਜਦਕਿ ਚੋਣਾਂ ਵਿਚ ਵੋਟਾਂ ਲੈਣ ਤੋ ਬਾਅਦ ਲੋਕਾਂ ਦੀ ਗੱਲ ਕਰਨੀ ਪਾਰਟੀ ਦੇ ਆਗੂ ਸਦਾ ਲਈ ਵਿਸਾਰ ਦਿੰਦੇ ਹਨ | ਜਿਸ ਦੀ ਮਿਸਾਲ ਪੰਜਾਬ ਤੋ ਲਈ ਜਾ ਸਕਦੀ ਹੈ |