
118 ਸਾਲ ਬਾਅਦ ਲਾਇਬ੍ਰੇਰੀ ਨੂੰ ਵਾਪਸ ਮਿਲੀ ਉਸ ਦੀ ਕਿਤਾਬ
ਆਕਲੈਂਡ, 20 ਅਗੱਸਤ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਵਿਖੇ ਸਿਟੀ ਲਾਇਬ੍ਰੇਰੀ ਦੀ ਇਕ ੁਬ੍ਰਾਂਚ ਨਿਊ ਟਾਊਨ ਵਿਖੇ 1902 ਦੀ ਮੋਹਰ ਵਾਲੀ ਇਕ ਕਿਤਾਬ 'ਦਾ ਅਰਲ ਆਫ਼ ਡਰਬੀ' ਬੀਤੇ ਕੱਲ 118 ਸਾਲ ਬਾਅਦ ਸਿਡਨੀ ਤੋਂ ਡਾਕ ਰਾਹੀਂ ਪ੍ਰਾਪਤ ਹੋਈ। ਦਰਅਸਲ ਇਹ ਕਿਤਾਬ ਕਿਸੇ ਨੇ ਇਕ ਬੁੱਕ ਸਟੋਰ ਨੂੰ ਮੁਫ਼ਤ 'ਚ ਦੇ ਦਿਤੀ ਸੀ। ਬੁੱਕ ਸਟਾਲ ਵਾਲੇ ਬੁੱਕ ਬਾਈਂਡਿੰਗ ਦਾ ਕੰਮ ਵੀ ਕਰਦੇ ਹਨ। ਉਨ੍ਹਾਂ ਨੇ ਜਦੋਂ ਇਹ ਕਿਤਾਬ ਵੇਖੀ ਤਾਂ ਸੋਚਿਆ ਕਿ ਕਿਉਂ ਨਾ ਇਹ ਕਿਤਾਬ ਨਿਊਟਾਊਨ ਲਾਇਬ੍ਰੇਰੀ ਨੂੰ ਵਾਪਸ ਕਰ ਦਿਤੀ ਜਾਵੇ। ਸੋ ਉਨ੍ਹਾਂ ਤਾਲਾਬੰਦੀ ਹੋਣ ਦੇ ਬਾਵਜੂਦ ਇਸ ਨੂੰ ਪੋਸਟ ਕਰ ਦਿਤਾ। ਜਦੋਂ ਨਿਊ ਟਾਊਨ ਦੇ ਲਾਇਬ੍ਰੇਰੀਅਨ ਨੇ ਇਹ ਕਿਤਾਬ ਵੇਖੀ ਅਤੇ ਅਪਣਾ ਰੀਕਾਰਡ ਚੈਕ ਕੀਤਾ ਤਾਂ ਉਹ ਹੈਰਾਨ ਰਹਿ ਗਏ ਕਿ ਇਹ ਕਿਤਾਬ ਤਾਂ 100 ਸਾਲਾਂ ਦੇ ਵੱਧ ਸਮੇਂ ਤੋਂ ਬਹੁਤ ਸਾਲਾਂ ਤੋ ਗਾਇਬ ਚੱਲ ਰਹੀ ਹੈ। ਦੇਰੀ ਨਾਲ ਵਾਪਸ ਕਰਨ 'ਤੇ ਕਿਤਾਬ ਦਾ ਪ੍ਰਤੀ ਦਿਨ ਦਾ ਜ਼ੁਰਮਾਨਾ 1 ਪੈਨੀ ਰਖਿਆ ਹੋਇਆ ਸੀ। 118 ਸਾਲਾਂ ਦਾ ਹਿਸਾਬ ਕੀਤਾ ਗਿਆ ਤਾਂ ਇਹ ਰਕਮ 43000 ਤੋਂ ਵੱਧ ਪੈਨੀਆਂ ਬਣ ਗਈਆਂ ਜਾਂ ਕਹਿ ਲਈਏ 32000 ਡਾਲਰ ਜ਼ੁਰਮਾਨਾ ਹੀ ਬਣ ਗਿਆ। ਲਾਇਬ੍ਰੇਰੀ ਵਲੋਂ ਇਹ ਜੁਰਮਾਨਾ ਮਾਫ਼ ਕਰ ਦਿਤਾ ਗਿਆ ਹੈ। ਇਹ ਕਿਤਾਬ ਹੁਣ ਸੱਤ ਦਿਨਾਂ ਲਈ ਲੋਕਾਂ ਦੇ ਦੇਖਣ ਵਾਸਤੇ ਰੱਖੀ ਜਾਵੇਗੀ, ਇਸ ਤੋਂ ਬਾਅਦ ਕਿਤਾਬ ਦੀ ਚੈਕਿੰਗ ਹੋਵੇਗੀ ਅਤੇ ਉਸਨੂੰ ਹੋਰ ਠੀਕ ਕਰ ਕੇ ਹੋ ਸਕਦਾ ਹੈ ਇਸ ਨੂੰ ਦੁਬਾਰਾ ਪੜ੍ਹਨ ਵਾimageਸਤੇ ਦਿਤਾ ਜਾ ਸਕੇ।