ਸਰਹੱਦ 'ਤੇ ਬਣੀ ਯਾਦਗਾਰ ਢਾਹੁਣ ਦਾ ਮਾਮਲਾ ਗਰਮਾਇਆ, ਕੱਟੜਵਾਦੀ ਸੋਚ 'ਤੇ ਉਠੀ ਸ਼ੱਕ ਦੀ ਸੂਈ!
Published : Aug 21, 2020, 9:05 pm IST
Updated : Aug 21, 2020, 9:05 pm IST
SHARE ARTICLE
India-Pakistan Partition
India-Pakistan Partition

10 ਲੱਖ ਪੰਜਾਬੀਆਂ ਦੀ ਨਿਸ਼ਾਨੀ ਨਾਲ ਧੱਕਾ ਕਰਾਰ, ਮਾਮਲਾ ਅਸੈਂਬਲੀ ਸੈਸ਼ਨ ਦੌਰਾਨ ਉਠਣ ਦੇ ਅਸਾਰ

ਚੰਡੀਗੜ੍ਹ : ਕੇਂਦਰ ਸਰਕਾਰ ਦੀ ਸੜਕ ਉਸਾਰੀ ਏਜੰਸੀ, ਨੈਸ਼ਨਲ ਹਾਈਵੇਅ ਅਥਾਰਟੀ ਵਲੋਂ ਵਾਹਗਾ ਸਰਹੱਦ 'ਤੇ ਸਥਿਤ 15 ਫੁਟ ਉਚੀ ਯਾਦਗਾਰ ਨੂੰ ਹਫ਼ਤਾ ਪਹਿਲਾਂ ਢਾਹੇ ਜਾਣ 'ਤੇ ਡਾਢਾ ਦੁੱਖ ਤੇ ਅਫ਼ਸੋਸ ਪ੍ਰਗਟ ਕਰਦਿਆਂ ਰਿਸਰਚ ਅਕੈਡਮੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਸ਼ੱਕ ਦੀ ਸੂਈ ਕੱਟੜਵਾਦੀ ਹਿੰਦੂਤਵ ਸੋਚ ਵਾਲੇ ਸਿਆਸੀ ਲੋਕਾਂ ਵਲ ਜਾਂਦੀ ਹੈ ਜੋ ਇਸ ਖਿਤੇ ਵਿਚ ਅਮਨ ਚੈਨ ਰਖਣ ਦੇ ਵਿਰੁਧ ਹਨ।

India-Pakistan PartitionIndia-Pakistan Partition

ਅੱਜ ਇਥੇ ਕੇਂਦਰੀ ਗੁਰੂ ਸਿੰਘ ਸਭਾ ਸੈਕਟਰ-28 ਵਿਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਅਕੈਡਮੀ ਦੇ ਪ੍ਰਧਾਨ ਡਾ. ਤਾਰਾ ਸਿੰਘ ਸੰਧੂ ਨੇ ਸਪਸ਼ੱਟ ਤੌਰ 'ਤੇ ਦਸਿਆ ਕਿ ਨੈਸ਼ਨਲ ਹਾਈਵੇਅ ਨੰਬਰ ਇਕ 'ਤੇ ਸਥਿਤ 15 ਫੁਟ ਉਚੀ ਇਕ ਮਹਤਵਪੂਰਨ ਯਾਦਗਾਰ ਨੂੰ ਮਹਿਜ਼ ਇਕ ਸੜਕ ਨੂੰ ਚੌੜੀ ਕਰਨ ਤੇ ਮਜਬੂਤ ਕਰਨ ਦੇ ਬਹਾਨੇ ਹਿੰਦ-ਪਾਕਿ ਮਿੱਤਰਤਾ ਦੀ ਨਿਸ਼ਾਨੀ ਨੂੰ ਬਿਨਾਂ ਪੁਛੇ ਢਾਹ ਦੇਣਾ, ਇਕ ਡੂੰਘੀ ਸਾਜ਼ਸ਼ ਲਗਦੀ ਹੈ। ਡਾ. ਸੰਧੂ ਨੇ ਕਿਹਾ ਕਿ 1947 ਦੀ ਵੰਡ ਵੇਲੇ 10 ਲੱਖ ਲੋਕ ਮਾਰੇ ਗਏ, ਹੋਰ ਕਈ ਉਜੜ ਗਏ, ਦੋਨਾਂ ਮੁਲਕਾਂ ਵਿਚ ਪੀੜਤ ਲੋਕਾਂ ਦੀ ਇਹ ਯਾਦਗਾਰ ਸੀ ਜੋ 23 ਸਾਲ ਪਹਿਲਾਂ ਉਸਾਰੀ ਗਈ ਸੀ।

Dr. Tara SinghDr. Tara Singh

ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਅਕੈਡਮੀ ਦੇ ਸਕੱਤਰ ਡਾ. ਈਸ਼ਵਰ ਦਿਆਲ ਗੌੜ ਜੋ ਪੰਜਾਬ ਯੂਨੀਵਰਸਟੀ ਵਿਚ ਇਤਿਹਾਸ ਵਿਭਾਗ ਦੇ ਪ੍ਰੋ. ਹਨ ਨੇ ਕਿਹਾ ਕਿ ਇਹ ਯਾਦਗਾਰ ਭਾਰਤੀ ਰਾਸ਼ਟਰਵਾਦ ਦਾ ਪ੍ਰਤੀਕ ਸੀ ਅਤੇ ਦੇਸ਼ ਭਗਤੀ ਤੇ ਕੁਰਬਾਨੀ ਸਮੇਤ, ਮੁਲਕ ਦੇ ਸਭਿਆਚਾਰਕ ਸਾਂਝ ਤੇ ਵਿਲਖਣ ਨੀਤੀ ਦਰਸਾਉਣ ਵਾਲੇ ਵੱਡੇ ਪ੍ਰਾਜੈਕਟ ਦਾ ਹਿੱਸਾ ਸੀ।

India-Pakistan PartitionIndia-Pakistan Partition

ਡਾ. ਗੌੜ ਨੇ ਕਿਹਾ ਵੱਡੀ ਤ੍ਰਾਸਦੀ ਇਹ ਹੈ ਕਿ ਬੁਲਡੋਜ਼ਰ ਨਾਲ ਇਸ ਯਾਦਗਾਰ ਨੂੰ ਹਟਾਉਣ ਤੋਂ ਪਹਿਲਾਂ ਸੜਕ ਉਸਾਰੀ ਏਜੰਸੀ ਨੇ ਨਾ ਤਾਂ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਤੇ ਨਾ ਹੀ ਵਾਹਗਾ ਸਥਿਤ ਬੀ.ਐਸ.ਐਫ਼ ਨੂੰ ਜਾਣਕਾਰੀ ਦਿਤੀ। ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸੇਵਾ ਮੁਕਤ ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ 28 ਅਗੱਸਤ ਦੇ ਇਕ ਦਿਨਾ ਅਸੈਂਬਲੀ ਯਾਨੀ ਪੰਜਾਬ ਵਿਧਾਨ ਸਭਾ ਸੈਸ਼ਨ ਵਿਚ ਵੀ ਸੁਆਲ ਉਠਾਇਆ ਜਾਵੇਗਾ ਅਤੇ ਪੰਜਾਬ ਸਰਕਾਰ ਨੂੰ ਭਰੋਸੇ ਵਿਚ ਲੈ ਕੇ ਮਾਮਲਾ ਕੇਂਦਰ ਕੋਲ ਗੰਭੀਰਤਾ ਨਾਲ ਉਠਾਇਆ ਜਾਵੇਗਾ।

Dr. Tara SinghDr. Tara Singh

ਇਸੇ ਅਕੈਡਮੀ ਦੇ ਇਕ ਹੋਰ ਕਾਰਜਕਰਤਾ ਅਜੇਪਾਲ ਸਿੰਘ ਬਰਾੜ ਤੇ ਮੀਡੀਆ ਅਧਿਆਪਕ ਜਸਪਾਲ ਸਿੱਧੂ ਨੇ ਕਿਹਾ ਕਿ ਇਹ ਯਾਦਗਾਰ ਅਚਾਨਕ ਨਹੀਂ ਤੋੜੀ ਗਈ ਬਲਕਿ ਮੁਲਕ ਵਿਚ ਕੱਟੜ ਰਾਸ਼ਟਰਵਾਦੀ ਤੇ ਹਿੰਦੂਤਵ ਸੋਚ ਦੇ ਧਾਰਨੀ ਫ਼ਿਰਕੂ ਅੱਗ ਨੂੰ ਹਵਾ ਦੇ ਰਹੇ ਹਨ ਅਤੇ ਇਸ ਖਿਤੇ ਵਿਚ ਅਮਨ ਨੂੰ ਭੰਗ ਕਰਨਾ ਚਾਹੁੰਦੇ ਹਨ। ਅਕੈਡਮੀ ਦੇ ਅਹੁਦੇਦਾਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਆਉਂਦੇ ਕੁੱਝ ਸਮੇਂ ਵਿਚ ਇਸ ਯਾਦਗਾਰੀ ਥਾਂ ਦੇ ਨੇੜੇ ਬਕਾਇਦਾ ਪ੍ਰਵਾਨਗੀ ਲੈ ਕੇ ਬਿਨਾਂ ਕਿਸੇ ਸਰਕਾਰੀ ਮਦਦ ਦੇ ਨਵੀਂ ਤੇ ਹੋਰ ਵਧੀਆ ਯਾਦਗਾਰ ਜ਼ਰੂਰ ਉਸਾਰੀ ਜਾਵੇਗੀ। ਵਾਹਗਾ ਸਰਹੱਦ ਨੇੜੇ ਇਸ ਯਾਦਗਾਰ 'ਤੇ 'ਰਾਜਾ ਪੋਰਸ ਹਿੰਦ-ਪਾਕਿ ਪੰਜਾਬੀ ਮਿਤਰਤਾ ਮੇਲਾ' 31 ਦਸੰਬਰ 1996 ਤੋਂ ਸ਼ੁਰੂ ਹੋ ਕੇ 16 ਸਾਲ ਚਲਦਾ ਰਿਹਾ ਜੋ 2013 ਤੋਂ ਬਾਅਦ ਬੰਦ ਹੋ ਗਿਆ ਸੀ। ਹੁਣ ਫਿਰ ਇਸ ਮੇਲੇ ਨੂੰ ਚਲਾਇਆ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement