ਸਾਬਕਾ ਡੀ.ਜੀ.ਪੀ ਸੈਣੀ ਵਿਰੁਧ ਦਫ਼ਾ 302 ਲਾਉਣ ਦੇ ਹੁਕਮ
Published : Aug 21, 2020, 11:15 pm IST
Updated : Aug 21, 2020, 11:15 pm IST
SHARE ARTICLE
image
image

ਸਾਬਕਾ ਡੀ.ਜੀ.ਪੀ ਸੈਣੀ ਵਿਰੁਧ ਦਫ਼ਾ 302 ਲਾਉਣ ਦੇ ਹੁਕਮ

ਹੁਣ ਕਤਲ ਦਾ ਮੁਕੱਦਮਾ ਵੀ ਚਲੇਗਾ

ਐਸ.ਏ.ਐਸ. ਨਗਰ, 21 ਅਗੱਸਤ (ਸੁਖਦੀਪ ਸਿੰਘ ਸੋਈ) : ਮੁਲਤਾਨੀ ਅਗ਼ਵਾ ਅਤੇ ਕਤਲ ਮਾਮਲੇ ਵਿਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਬੁਰੀ ਤਰ੍ਹਾਂ ਫਸ ਗਏ ਹਨ। ਇਸ ਸਬੰਧੀ ਮੁਹਾਲੀ ਦੀ ਅਦਾਲਤ ਨੇ ਸੈਣੀ ਵਿਰੁਧ ਦਰਜ ਐਫ਼ਆਈਆਰ ਵਿਚ ਆਈਪੀਸੀ ਦੀ ਧਾਰਾ 302 ਨੂੰ ਸ਼ਾਮਲ ਕਰਨ ਦੇ ਹੁਕਮ ਜਾਰੀ ਕੀਤੇ ਹਨ ਹਾਲਾਂਕਿ ਅਦਾਲਤ ਵਲੋਂ ਕਿਹਾ ਗਿਆ ਹੈ ਕਿ ਇਸ ਮਾਮਲੇ ਵਿਚ ਸਾਬਕਾ ਡੀ.ਜੀ.ਪੀ ਸੈਣੀ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਉਸਨੂੰ ਤਿੰਨ ਦਿਨਾਂ ਦਾ ਅਗਾਉਂ ਨੋਟਿਸ ਦਿਤਾ ਜਾਵੇ। ਇਸ ਸਬੰਧੀ ਸਰਕਾਰੀ ਧਿਰ ਵਲੋਂ ਅਦਾਲਤ ਵਿਚ ਅਰਜ਼ੀ ਦਿਤੀ ਗਈ ਸੀ ਕਿ ਮੁਲਤਾਨੀ ਅਗ਼ਵਾ ਕੇਸ ਵਿਚ 6 ਮਈ 2020 ਨੂੰ ਆਈ ਪੀ ਸੀ ਦੀ ਧਾਰਾ 364, 201, 334, 330, 219, 120 ਬੀ ਤਹਿਤ ਦਰਜ ਕੀਤੀ ਗਈ ਐਫ਼ਆਈਆਰ ਵਿਚ ਸੈਣੀ ਨਾਲ ਸ਼ਾਮਲ ਚੰਡੀਗੜ੍ਹ ਪੁਲਿਸ ਦੇ ਦੋ ਸਾਬਕਾ ਅਧਿਕਾਰੀ ਜਗੀਰ ਸਿੰਘ ਅਤੇ ਕੁਲਦੀਪ ਸਿੰਘ ਇਸ ਕੇਸ ਵਿਚ ਸੁਮੇਧ ਸੈਣੀ ਵਿਰੁਧ ਵਾਇਦਾ ਮੁਆਫ਼ ਗਵਾਹ ਬਣ ਗਏ ਹਨ ਅਤੇ ਉਨ੍ਹਾਂ ਵਲੋਂ ਅਦਾਲਤ ਵਿਚ ਅਪਣੇ ਬਿਆਨ ਵੀ ਦਰਜ ਕਰਵਾਏ ਜਾ ਚੁੱਕੇ ਹਨ। ਇਸ ਸਬੰਧੀ ਸਰਕਾਰੀ ਧਿਰ ਵਲੋਂ ਕਿਹਾ ਗਿਆ ਸੀ ਕਿ ਜ਼ਮਾਨਤ 'ਤੇ ਚਲ ਰਹੇ ਕਿਸੇ ਵੀ ਮੁਲਜ਼ਮ ਵਿਰੁਧ ਚਲ ਰਹੇ ਕਿਸੇ ਕੇਸ ਵਿਚ ਨਵੀਂ ਧਾਰਾ ਸ਼ਾਮਲ ਕਰਨ ਤੋਂ ਪਹਿਲਾਂ ਅਦਾਲਤ ਤੋਂ ਪ੍ਰਵਾਨਗੀ ਲੈਣੀ ਜ਼ਰੂਰੀ ਹੈ ਇਸ ਲਈ ਅਦਾਲਤ ਵਲੋਂ ਇਸ ਸਬੰਧੀ ਹੁਕਮ ਜਾਰੀ ਕੀਤੇ ਜਾਣ। ਇਸ ਸਬੰਧੀ ਜਾਰੀ ਅਦਾਲਤੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਦੋਵਾਂ ਗਵਾਹਾਂ ਵਲੋਂ ਅਦਾਲਤ ਵਿਚ ਦਰਜ ਕਰਵਾਏ ਬਿਆਨ ਜ਼ਾਹਰ ਕਰਦੇ ਹਨ ਕਿ ਇਹ ਸਾਰੇ ਬਲਵੰਤ ਸਿੰਘ ਮੁਲਤਾਨੀ 'ਤੇ ਕੀਤੇ ਗਏ ਅਣਮਨੁੱਖੀ ਜ਼ੁਲਮ ਅਤੇ ਉਸ ਦੇ ਯੋਜਨਾਬੱਧ ਕਤਲ ਦੇ ਮਾਮਲੇ ਵਿਚ ਸ਼ਾਮਲ ਸਨ ਅਤੇ ਇਹ 1991 ਦੇ ਇਸ ਜੁਲਮ ਦੇ ਮਾਮਲੇ ਦੇ ਚਸ਼ਮਦੀਦ ਗਵਾਹ ਹਨ। ਅਦਾਲਤ ਵਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਬੀਤੀ 6 ਮਈ 2020 ਨੂੰ ਦਰਜ ਕੀਤੀ ਗਈ ਐਫ਼ਆਈਆਰ ਵਿਚ ਧਾਰਾ 302 ਜੋੜੀ ਜਾਵੇ।

SHARE ARTICLE

ਏਜੰਸੀ

Advertisement

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM

Punjabi Family ਨਾਲ Rajasthan ’ਚ ਹਾਦਸਾ, 2 ਮਹੀਨੇ ਪਹਿਲਾਂ ਵਿਆਹੇ ਪੁੱਤ-ਨੂੰਹ ਸਮੇਤ 4 ਜੀਆਂ ਦੀ ਮੌ*ਤ...

28 Mar 2024 10:22 AM

Sushil Rinku ਤੇ Sheetal Angural ਨੂੰ ਸਿੱਧੇ ਹੋ ਗਏ 'ਆਪ' ਵਿਧਾਇਕ Goldy Kamboj.. ਸਾਧਿਆ ਤਿੱਖਾ ਨਿਸ਼ਾਨਾ..

28 Mar 2024 9:45 AM

AAP ਵਿਧਾਇਕ ਨੂੰ ਭਾਜਪਾ ਦਾ ਆਇਆ ਫ਼ੋਨ, ਪਾਰਟੀ ਬਦਲਣ ਲਈ 20 ਤੋਂ 25 ਕਰੋੜ ਅਤੇ Y+ ਸਕਿਊਰਿਟੀ ਦਾ ਆਫ਼ਰ, MLA ਗੋਲਡੀ...

27 Mar 2024 4:51 PM
Advertisement